1st Test : ਅਸ਼ਵਿਨ ਦੀ ਫਿਰਕੀ ’ਚ ਫਸਿਆ ਵੈਸਟਇੰਡੀਜ਼, ਵੇਖੋ ਮੈਚ ਦੇ ਪਹਿਲੇ ਦਿਨ ਦੀ ਪੂਰੀ ਜਾਣਕਾਰੀ

IND Vs WI 1st Test

ਡੋਮਿਨਿਕਾ (ਏਜੰਸੀ)। IND Vs WI 1st Test ਵੈਸਟਇੰਡੀਜ਼ ਟੂਰ ’ਤੇ ਭਾਰਤੀ ਟੀਮ ਅਤੇ ਵੈਸਟਇੰਡੀਜ ਵਿਚਕਾਰ ਟੈਸਟ ਲੜੀ ਦਾ ਪਹਿਲਾ ਮੈਚ ਡੋਮਿਨਿਕਾ ’ਚ ਖੇਡਿਆ ਜਾ ਰਿਹਾ ਹੈ। ਇਸ ਟੂਰ ਦੇ ਪਹਿਲੇ ਟੈਸਟ ਮੈਚ ਦਾ ਪਹਿਲਾ ਦਿਨ ਭਾਰਤੀ ਗੇਂਦਬਾਜ਼ਾਂ ਦੇ ਨਾਂਅ ਰਿਹਾ। ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਵੈਸਟਇੰਡੀਜ਼ ਦੀ ਪਹਿਲੀ ਪਾਰੀ ’ਚ ਸਿਰਫ 150 ਦੌੜਾਂ ’ਤੇ ਆਲਆਉਟ ਕਰ ਦਿੱਤਾ ਹੈ। ਇਸ ਵਿੱਚ 8 ਵਿਕਟਾਂ ਭਾਰਤੀ ਗੇਂਦਬਾਜ਼ਾਂ ਵਿੱਚੋਂ ਸਪਿਨਰਾਂ ਨੇ ਹਾਸਲ ਕੀਤੀਆਂ। ਜਦਕਿ 2 ਵਿਕਟਾਂ ਤੇਜ਼ ਗੇਂਦਬਾਜ਼ਾਂ ਦੇ ਨਾਂਅ ਰਹੀਆਂ। ਪਹਿਲੇ ਦਿਨ ਦੀ ਖੇਡ ਖਤਮ ਹੋਣ ’ਤੇ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ ਬਿਨ੍ਹਾਂ ਕੋਈ ਵਿਕਟ ਗੁਆਏ 80 ਦੌੜਾਂ ਬਣਾ ਲਈਆਂ ਹਨ। ਕਪਤਾਨ ਰੋਹਿਤ ਸ਼ਰਮਾ 30 ਅਤੇ ਓਪਨਰ ਯਸ਼ਸਵੀ ਜਾਇਸਵਾਲ 40 ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਦੋਵਾਂ ਨੇ ਪਹਿਲੇ ਵਿਕਟ ਲਈ 80 ਦੌੜਾਂ ਦੀ ਸਾਂਝੇਦਾਰੀ ਕਰ ਲਈ ਹੈ।

IND Vs WI 1st Test

ਵੈਸਟਇੰਡੀਜ਼ 150 ’ਤੇ ਆਊਟ, ਡੈਬਿਊ ਕਰਨ ਵਾਲੀ ਅਥਾਨਾਜ ਫਿਫਟੀ ਤੋਂ ਖੁੰਝੇ | IND Vs WI 1st Test

ਡੋਮਿਨਿਕਾ ਦੇ ਵਿੰਡਸਰ ਪਾਰਕ ਮੈਦਾਨ ’ਤੇ ਵੈਸਟਇੰਡੀਜ਼ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਮੇਜਬਾਨ ਟੀਮ ਵੱਲੋਂ ਡੈਬਿਊ ਕਰ ਰਹੇ ਅਲੀਕ ਅਥਾਨਾਜ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਹਾਲਾਂਕਿ ਉਹ ਅਰਧ ਸੈਂਕੜਾ ਨਹੀਂ ਬਣਾ ਸਕੇ ਪਰ 47 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਕ੍ਰੇਗ ਬ੍ਰੈਥਵੇਟ ਨੇ 20 ਦੌੜਾਂ ਅਤੇ ਤੇਜਨਾਰਾਈਨ ਚੰਦਰਪਾਲ ਨੇ 12 ਦੌੜਾਂ ਬਣਾਈਆਂ। ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਨੇ 5 ਵਿਕਟਾਂ ਲਈਆਂ। ਰਵਿੰਦਰ ਜਡੇਜ਼ਾ ਨੂੰ 3 ਵਿਕਟਾਂ ਮਿਲੀਆਂ। ਸਿਰਾਜ ਅਤੇ ਸ਼ਾਰਦੁਲ ਠਾਕੁਰ ਨੂੰ ਇਕ-ਇਕ ਵਿਕਟ ਮਿਲੀ। ਅਸ਼ਵਿਨ 700 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ ਬਣ ਗਏ ਹਨ। (IND Vs WI 1st Test)

IND Vs WI 1st Test

ਆਖਰੀ ਸੈਸ਼ਨ ਰੋਹਿਤ-ਜੈਸਵਾਲ ਦੇ ਨਾਂਅ ਰਿਹਾ | IND Vs WI 1st Test

ਪਹਿਲੇ ਦਿਨ ਦਾ ਆਖਰੀ ਸੈਸ਼ਨ ਡੈਬਿਊ ਮੈਚ ਖੇਡ ਰਹੇ ਭਾਰਤੀ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਦੇ ਨਾਂ ਰਿਹਾ। ਇਸ ਸੈਸ਼ਨ ’ਚ 93 ਦੌੜਾਂ ਬਣੀਆਂ ਅਤੇ 2 ਵਿਕਟਾਂ ਡਿੱਗੀਆਂ। ਇਨ੍ਹਾਂ ’ਚੋਂ ਵੈਸਟਇੰਡੀਜ ਨੇ ਆਖਰੀ 2 ਵਿਕਟਾਂ ਗੁਆ ਕੇ 13 ਦੌੜਾਂ ਬਣਾਈਆਂ, ਜਦਕਿ ਭਾਰਤ ਨੇ ਬਿਨ੍ਹਾਂ ਕੋਈ ਵਿਕਟ ਗੁਆਏ 80 ਦੌੜਾਂ ਬਣਾਈਆਂ। ਦਿਨ ਦੀ ਖੇਡ ਖਤਮ ਹੋਣ ਤੱਕ ਕਪਤਾਨ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਨਾਬਾਦ ਪਵੇਲਿਅਨ ਪਰਤੇ ਹਨ। (IND Vs WI 1st Test)

ਅਸ਼ਵਿਨ ਨੇ ਬੇਦੀ, ਸਟੇਨ ਅਤੇ ਐਂਡਰਸਨ ਦਾ ਤੋੜਿਆ ਰਿਕਾਰਡ | IND Vs WI 1st Test

ਰਵੀਚੰਦਰਨ ਅਸ਼ਵਿਨ ਨੇ ਪਹਿਲੀ ਪਾਰੀ ’ਚ 5 ਵਿਕਟਾਂ ਲਈਆਂ। ਉਨ੍ਹਾਂ ਦੇ ਨਾਂਅ 702 ਕੌਮਾਂਤਰੀ ਵਿਕਟਾਂ ਦਰਜ ਹਨ। ਅਸ਼ਵਿਨ ਤਿੰਨਾਂ ਫਾਰਮੈਟਾਂ ’ਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ’ਚ 16ਵੇਂ ਨੰਬਰ ’ਤੇ ਆ ਗਏ ਹਨ। ਉਸ ਨੇ ਦੱਖਣੀ ਅਫਰੀਕਾ ਦੇ ਗੇਂਦਬਾਜ ਡੇਲ ਸਟੇਨ (699 ਵਿਕਟਾਂ) ਨੂੰ ਪਿੱਛੇ ਛੱਡ ਦਿੱਤਾ। ਉਹ 700 ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ ਬਣੇ ਹਨ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ (956 ਵਿਕਟਾਂ) ਅਤੇ ਹਰਭਜਨ ਸਿੰਘ (711 ਵਿਕਟਾਂ) ਹੀ ਇਹ ਕਾਰਨਾਮਾ ਕਰ ਸਕੇ ਸਨ। ਵੈਸਟਇੰਡੀਜ ਖਿਲਾਫ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ’ਚ ਅਸਵਿਨ ਚੌਥੇ ਨੰਬਰ ’ਤੇ ਹਨ। ਉਨ੍ਹਾਂ ਨੇ ਬਿਸ਼ਨ ਸਿੰਘ ਬੇਦੀ (62 ਵਿਕਟਾਂ) ਨੂੰ ਪਿੱਛੇ ਛੱਡਿਆ, ਜਦਕਿ ਭਗਵਤ ਚੰਦਰਸ਼ੇਖਰ ਦੇ 65 ਵਿਕਟਾਂ ਦੇ ਰਿਕਾਰਡ ਦੀ ਬਰਾਬਰੀ ਕੀਤੀ। ਅਸ਼ਵਿਨ ਨੇ ਕੈਰੇਬੀਅਨ ਟੀਮ ਖਿਲਾਫ 12 ਮੈਚਾਂ ’ਚ 65 ਵਿਕਟਾਂ ਲਈਆਂ ਹਨ। (IND Vs WI 1st Test)

ਇਹ ਵੀ ਪੜ੍ਹੋ : ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਛੁੱਟੀ ਦਾ ਐਲਾਨ