ਹਿੰਸਾ ਦੀ ਅੱਗ ਦੇ ਭਾਂਬੜਾਂ ’ਚ ਮੱਚਦਾ ਪੱਛਮੀ ਬੰਗਾਲ

West Bengal Violence Sachkahoon

ਹਿੰਸਾ ਦੀ ਅੱਗ ਦੇ ਭਾਂਬੜਾਂ ’ਚ ਮੱਚਦਾ ਪੱਛਮੀ ਬੰਗਾਲ

ਪੱਛਮੀ ਬੰਗਾਲ ’ਚ ਸਿਆਸੀ ਅਤੇ ਸਮਾਜਿਕ ਹਿੰਸਾ ਦੀਆਂ ਜੜ੍ਹਾਂ ਬੇਹੱਦ ਡੂੰਘੀਆਂ ਹਨ ਕਾਂਗਰਸ, ਖੱਬੇਪੱਖੀ ਜਾਂ ਤਿ੍ਰਣਮੂਲ, ਸੱਤਾ ਕਿਸੇ ਦੀ ਵੀ ਰਹੀ ਹੋਵੇ, ਆਖਰਕਾਰ ਇਨ੍ਹਾਂ ਪਾਰਟੀਆਂ ਦੀ ਰਾਜਨੀਤਿਕ ਸੰਸਕ੍ਰਿਤੀ ਹਿੰਸਾ ਦਾ ਹੀ ਪ੍ਰਤੀਕ ਨਹੀਂ ਹੈ ਬੀਤੇ ਸਾਲ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਅਤੇ ਇਸ ਤੋਂ ਪਹਿਲਾਂ ਪੰਚਾਇਤੀ ਚੋਣਾਂ ’ਚ ਖੂਬ ਹਿੰਸਾ ਦੀਆਂ ਵਾਰਦਾਤਾਂ ਦੇਖਣ ’ਚ ਆਉਂਦੀਆਂ ਰਹੀਆਂ ਹਨ ਵੀਰਭੂਮ ਜਿਲ੍ਹੇ ਰਾਮਪੁਰਹਾਟ ’ਚ ਤਿ੍ਰਣਮੂਲ ਕਾਂਗਰਸ ਦੇ ਇੱਕ ਆਗੂ ਭਾਦੂ ਸ਼ੇਖ ਦੀ ਹੱਤਿਆ ਤੋਂ ਬਾਅਦ ਕਰੀਬ ਇੱਕ ਸੈਂਕੜਾ ਬਾਈਕ ਸਵਾਰ ਹਥਿਆਰਬੰਦ ਰਾਮਪੁਰਹਾਟ ਪਹੁੰਚੇ ਅਤੇ ਘਰਾਂ ਦੇ ਦਰਵਾਜੇ ਬਾਹਰੋਂ ਬੰਦ ਕਰਕੇ ਅੱਗ ਲਾ ਦਿੱਤੀ ਜਿਸ ’ਚ ਦਸ ਜਣੇ ਜਿਉਦੇ ਸੜ ਕੇ ਸੁਆਹ ਹੋ ਗਏ।

ਜਦੋਂ ਸੂਬਾ ਸਰਕਾਰ ਉਚਿਤ ਕਾਨੂੰਨੀ ਕਾਰਵਾਈ ਕਰਦੀ ਨਹੀਂ ਦਿਸੀ ਉਦੋਂ ਕੋਲਕਾਤਾ ਹਾਈਕੋਰਟ ਨੇ ਸਖ਼ਤ ਰੁਖ ਅਪਣਾਉਂਦਿਆਂ ਮਾਮਲੇ ਨੂੰ ਖੁਦ-ਨੋਟਿਸ ’ਚ ਲਿਆ ਅਤੇ 24 ਘੰਟੇ ’ਚ ਘਟਨਾ ਦੀ ਰਿਪੋਰਟ ਮੰਗੀ ਨਾਲ ਹੀ ਅਗਨੀਕਾਂਡ ’ਚ ਜਖ਼ਮੀ ਇੱਕ ਨਬਾਲਿਗ ਸਮੇਤ ਹੋਰ ਜਖ਼ਮੀਆਂ ਦੀ ਸੁਰੱਖਿਆ ਤੈਅ ਕਰਨ ਦੀ ਹਦਾਇਤ ਦਿੱਤੀ, ਤਾਂ ਕਿ ਇਨ੍ਹਾਂ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਸਕਣ ਇਲਾਜ, ਸੁਰੱਖਿਆ ਅਤੇ ਮਿ੍ਰਤਕਾਂ ਦੀਆਂ ਲਾਸ਼ਾਂ ਦੀ ਵੀਡੀਓ ਰਿਕਾਰਡਿੰਗ ਵੀ ਕਰਵਾਏ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਨਿਰਦੋਸ਼ ਮਹਿਲਾ ਅਤੇ ਬੱਚੇ ਵੀ ਇਸ ਕਤਲੇਆਮ ’ਚ ਮਾਰੇ ਗਏ ਹਨ, ਲਿਹਾਜ਼ਾ ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਬਾਲ ਅਧਿਕਾਰ ਸੰਗਠਨ ਕਮਿਸ਼ਨ ਵੀ ਸਰਗਰਮ ਹੋਏ ਅਤੇ ਪੁਲਿਸ ਤੋਂ ਕਾਨੂੰਨੀ ਕਾਰਵਾਈ ਦੀ ਰਿਪੋਰਟ ਤਲਬ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸੂਬਾ ਸਰਕਾਰ ਨੂੰ ਹਰ ਤਰ੍ਹਾਂ ਦੀ ਮੱਦਦ ਦੇਣ ਦਾ ਭਰੋਸਾ ਦਿੱਤਾ ਹੈ ।

ਇਹ ਕਤਲੇਆਮ ਐਨਾ ਭਿਆਨਕ ਸੀ ਕਿ ਬੰਗਾਲ ਦੇ ਐਡਵੋਕੇਟ ਜਨਰਲ ਐਨਐਸ ਮੁਖ਼ਰਜੀ ਨੂੰ ਕੋਰਟ ’ਚ ਕਹਿਣਾ ਪਿਆ ਕਿ ‘ਅਜਿਹੀ ਮੰਦਭਾਗੀ ਘਟਨਾ ’ਤੇ ਮੈਂ ਰਾਜ ਦਾ ਨਾਗਰਿਕ ਹੋਣ ’ਤੇ ਸ਼ਰਮਿੰਦਾ ਹਾਂ ਇਸ ਲਈ ਜੇ ਮੈਂ ਉਸ ਪਿੰਡ ਦਾ ਨਿਵਾਸੀ ਹੁੰਦਾ ਤਾਂ ਕੁਝ ਦਿਨਾਂ ਲਈ ਪਲਾਇਨ ਕਰ ਜਾਂਦਾ’ ਹਿੰਸਾ ’ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਰਾਮਪੁਰਹਾਟ ਦੇ ਤਿ੍ਰਣਮੂਲ ਕਾਂਗਰਸ ਪ੍ਰਧਾਨ ਜਨਾਰੁਲ ਹੁਸੈਨ ਦੇ ਉਕਸਾਉਣ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੀੜਤ ਅਤੇ ਕਾਤਲਾਂ ਦੇ ਨਾਂਅ ਉਜਾਗਰ ਹੋਣ ’ਤੇ ਭਾਜਪਾ ਦੀ ਬੰਗਾਲ ਸੂਬਾ ਸਕੱਤਰ ਲਾਕੇਟ ਚੈਟਰਜੀ ਨੇ ਕਿਹਾ ਹੈ, ‘ਹੁਣ ਬੰਗਾਲ ਕਸ਼ਮੀਰ ਦੇ ਰਾਹ ’ਤੇ ਤੁਰ ਰਿਹਾ ਹੈ ਜੇਕਰ ਇਹੀ ਹਾਲਾਤ ਰਹੇ ਤਾਂ ਬੰਗਾਲ ਕਸ਼ਮੀਰ ’ਚ ਬਦਲ ਜਾਵੇਗਾ ਇਸ ਮਾਮਲੇ ਦੀ ਸੀਬੀਆਈ ਅਤੇ ਐਨਆਈਏ ਤੋਂ ਜਾਂਚ ਜ਼ਰੂਰੀ ਹੈ’ ਭਾਜਪਾ ਪ੍ਰਧਾਨ ਸੁਕਾਂਤ ਮਜ਼ੂਮਦਾਰ ਦੀ ਮੰਨੀਏ ਤਾਂ ਇਸ ਸੂਬੇ ’ਚ ਇੱਕ ਹਫ਼ਤੇ ਅੰਦਰ 26 ਜਣਿਆਂ ਦੇ ਕਤਲ ਹੋਏ ਹਨ, ਜਿਨ੍ਹਾਂ ’ਚ ਸਿਆਸੀ ਆਗੂ ਵੀ ਸ਼ਾਮਲ ਹਨ ਸਾਫ ਹੈ, ਵੀਰਭੂਮ ਦੀ ਘਟਨਾ ਅਤੇ ਹੋਰ ਘਟਨਾਵਾਂ ਦੀ ਪਿੱਠਭੂਮੀ ’ਚ ਸਿਆਸੀ ਅਤੇ ਫਿਰਕੂ ਸੰਘਰਸ਼ ਨਿਹਿੱਤ ਹੈ ।

ਦਰਅਸਲ ਇਹ ਘਟਨਾ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਅਤੇ ਉਸ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਦੀ ਲੜੀ ਦਾ ਹੀ ਇੱਕ ਹਿੱਸਾ ਹੈ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੀ ਸੂਬੇ ’ਚ ਥਾਂ-ਥਾਂ ਹਿੰਸਾ ਭੜਕੀ ਸੀ, ਜਿਨ੍ਹਾਂ ’ਚ 16 ਜਣੇ ਮਾਰੇ ਗਏ ਸਨ ਇਸ ਲਈ ਇਹ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ ਕਿ ਹਿੰਸਾ ਦੀ ਇਹ ਇਬਾਰਤ ਵੀ ਚੁਣਾਵੀ ਪ੍ਰਤੀਕਿਰਿਆ ਦੇ ਰੂਪ ’ਚ ਲਿਖੀ ਗਈ ਹੈ ਇਹ ਅਸਹਿਣਸ਼ੀਲਤਾ ਪੰਚਾਇਤ, ਨਿਗਮ, ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ’ਚ ਇੱਕ ਸਥਾਈ ਚਰਿੱਤਰ ਦੇ ਰੂਪ ’ਚ ਮੌਜੂਦ ਰਹਿੰਦੀ ਹੈ ਇਸ ਨੂੰ ਬਿਡੰਬਨਾ ਹੀ ਕਿਹਾ ਜਾਵੇਗਾ ਕਿ ਜਦੋਂ ਹਿੰਸਾ ਅਤੇ ਅਰਾਜਕਤਾ ਲਈ ਬਦਨਾਮ ਸੂਬਾ ਬਿਹਾਰ ਅਤੇ ਉੱਤਰ ਪ੍ਰਦੇਸ਼ ਇਸ ਹਿੰਸਾ ਤੋਂ ਮੁਕਤ ਹੋ ਰਹੇ ਹਨ, ਉਦੋਂ ਬੰਗਾਲ ਅਤੇ ਕੇਰਲ ’ਚ ਇਹ ਹਿੰਸਾ ਬੇਲਗਾਮ ਹੋ ਕੇ ਫਿਰਕੂ ਤੌਰ ’ਤੇ ਦਿਖਾਈ ਦੇ ਰਹੀ ਹੈ ਯਾਦ ਰਹੇ ਇਸ ਲੜੀ ’ਚ ਭਾਜਪਾ ਵਿਧਾਇਕ ਦੇਵੇਂਦਰਨਾਥ ਹੀ ਹੱਤਿਆ ਕਰਕੇ ਲਾਸ਼ ਜਨਤਕ ਥਾਂ ’ਤੇ ਟੰਗ ਦਿੱਤੀ ਗਈ ਸੀ ਦੇਵੇਂਦਰਨਾਥ ਮਾਕਪਾ ਤੋਂ ਭਾਜਪਾ ’ਚ ਸ਼ਾਮਲ ਹੋਏ ਸਨ ਬੰਗਾਲ ’ਚ ਖੱਬੇਪੱਖੀ ਪਾਰਟੀਆਂ ਅਰਸੇ ਤੋਂ ਖੂਨੀ ਹਿੰਸਾ ਦੀਆਂ ਪ੍ਰਤੀਕ ਬਣੀਆਂ ਹੋਈਆਂ ਹਨ ਇਨ੍ਹਾਂ ਹਿੰਸਕ ਵਾਰਦਾਤਾਂ ਤੋਂ ਪਤਾ ਲੱਗਦਾ ਹੈ ਕਿ ਬੰਗਾਲ ਪੁਲਿਸ ਤਿ੍ਰਣਮੂਲ ਕਾਂਗਰਸ ਦੀ ਕਠਪੁਤਲੀ ਬਣੀ ਹੋਈ ਹੈ ।

ਦਰਅਸਲ ਬੰਗਾਲ ਨੇ ਹਿੰਸਾ ਨੂੰ ਰਜਨੀਤਿਕ ਸੰਸਕ੍ਰਿਤੀ ਪਰੰਪਰਾ ਮੰਨ ਲਿਆ ਹੈ ਇਹ ਹਿੰਸਾ ਰਾਸ਼ਟਰਵਾਦੀ ਕ੍ਰਾਂਤੀਕਾਰੀਆਂ ਨੇ ਜਿੱਥੇ ਅੰਗਰੇਜ਼ਾਂ ਤੋਂ ਮੁਕਤੀ ਲਈ ਅੰਜ਼ਾਮ ਤੱਕ ਪਹੁੰਚਾਈ, ਉੱਥੇ ਚਾਰੂ ਮਜ਼ੂਮਦਾਰ ਅਤੇ ਕਾਨੂੰਨ ਸ਼ਨਆਲ ਵਰਗੇ ਨਕਸਲਵਾਦੀਆਂ ਨੇ ਇਸ ਨੂੰ ਸਮਤਾਮੂਲਕ ਹਿੱਤਾਂ ਲਈ ਅਪਣਾਇਆ ਸੀ, ਪਰ ਬਾਅਦ ’ਚ ਇਹ ਆਰਥਿਕ ਹਿੱਤ ਸਾਧਣ ਅਤੇ ਰਾਸ਼ਟਰਵਿਰੋਧੀ ਗਤੀਵਿਧੀਆਂ ਨਾਲ ਜੁੜ ਗਈ ਨਕਸਲਵਾਦੀਆਂ ਨੂੰ ਬੰਗਲਾਦੇਸ਼ ਅਤੇ ਚੀਨ ਤੋਂ ਧਨ ਅਤੇ ਹਥਿਆਰਾਂ ਦੀ ਮੱਦਦ ਦੇਸ਼ ’ਚ ਹਿੰਸਾ ਭੜਕਾਉਣ ਲਈ ਮਿਲਦੀ ਰਹੀ ਹੈ ਪੱਛਮੀ ਬੰਗਾਲ ’ਚ ਜਦੋਂ ਬੰਗਲਾਦੇਸ਼ੀ ਮੁਸਲਮਾਨਾਂ ਦੀ ਘੁਸਪੈਠ ਵਧ ਗਈ ਅਤੇ ਇਨ੍ਹਾਂ ਦਾ ਕਾਂਗਰਸ, ਖੱਬੇਪੱਖੀ ਅਤੇ ਤਿ੍ਰਣਮੂਲ ਵਰਕਰਾਂ ਦੇ ਰੂਪ ’ਚ ਰਾਜਨੀਤੀਕਰਨ ਹੋ ਗਿਆ, ਉਦੋਂ ਇਹ ਰਾਜਨੀਤਿਕ ਗੁੱਟਾਂ ਦੀ ਦੁਸ਼ਮਣੀ ਨੂੰ ਫਿਰਕੂ ਹਿੰਸਾ ’ਚ ਬਦਲਣ ਲੱਗ ਗਏ ਜਿੱਥੇ-ਜਿੱਥੇ ਇਨ੍ਹਾਂ ਘੁਸਪੈਠੀਆਂ ਦਾ ਗਿਣਤੀ ਬਲ ਵਧਦਾ ਗਿਆ, ਉੱਥੇ-ਉੱਥੇ ਉਨ੍ਹਾਂ ਨੇ ਸਥਾਨਕ ਮੂਲ ਹਿੰਦੂ ਬੰਗਾਲੀਆਂ ਦੀ ਸੰਪੱਤੀ ਹੜੱਪ ਕੇ ਉਨ੍ਹਾਂ ਨੂੰ ਬੇਦਖਲ ਕਰਨਾ ਸ਼ੁਰੂ ਕਰ ਦਿੱਤਾ ਬੰਗਾਲ ’ਚ ਹਿੰਸਾ ਵਧਦੇ ਜਾਣ ਦਾ ਇਹ ਮੁੱਖ ਕਾਰਨ ਹੈ, ਜਿਸ ਨੂੰ ਵੋਟ ਬੈਂਕ ਦੇ ਧਰੁਵੀਕਰਨ ਦੀ ਰਾਜਨੀਤੀ ਦੇ ਚੱਲਦਿਆਂ ਕਾਂਗਰਸ, ਖੱਬੇਪੱਖੀ ਅਤੇ ਤਿ੍ਰਣਮੂਲ ਨਜ਼ਰਅੰਦਾਜ਼ ਕਰਦੀਆਂ ਰਹੀਆਂ ਹਨ ।

ਇਹੀ ਕਾਰਨ ਹੈ ਕਿ ਮਾਂ, ਮਾਟੀ ਅਤੇ ਮਨੁੱਖ ਵਰਗਾ ਰਾਸ਼ਟਰਵਾਦੀ ਨਾਅਰਾ ਲਾਉਣ ਵਾਲੀ ਮਮਤਾ ਵੀ ਇਸ ਤਰ੍ਹਾਂ ਦੀਆਂ ਫਿਰਕੂ ਹਿੰਸਾ ਨਾਲ ਜੁੜੀਆਂ ਵਾਰਦਾਤਾਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ ਮਨੁੱਖੀ ਅਧਿਕਾਰ ਅਤੇ ਕਥਿਤ ਧਰਮ ਨਿਰਪੱਖਤਾ ਦੇ ਪੈਰੋਕਾਰ ਵੀ ਅਜਿਹੇ ਮੁੱਦਿਆਂ ’ਤੇ ਮੁੂੰਹ ਬੰਦ ਕਰ ਲੈਂਦੇ ਹਨ ਖੱਬੇਪੱਖੀਆਂ ਦੇ ਸਾਢੇ ਤਿੰਨ ਦਹਾਕੇ ਚੱਲੇ ਸ਼ਾਸਨ ’ਚ ਸਿਆਸੀ ਹਿੰਸਾ ਦੀਆਂ ਖੂਨੀ ਇਬਾਰਤਾਂ ਲਗਾਤਾਰ ਲਿਖੀਆਂ ਜਾਂਦੀਆਂ ਰਹੀਆਂ ਸਨ ਖੱਬੇਪੱਖੀ ਮਾਰਕਸਵਾਦੀ ਵਿਚਾਰਧਾਰਾ ਵਿਰੋਧੀ ਵਿਚਾਰ ਨੂੰ ਤਰਜੀਹ ਦੇਣ ਦੀ ਬਜਾਇ ਉਸ ਨੂੰ ਜੜ੍ਹੋਂ ਖਤਮ ਕਰਨ ’ਚ ਵਿਸ਼ਵਾਸ ਰੱਖਦੀਆਂ ਹਨ ਮਮਤਾ ਬੈਨਰਜੀ ਜਦੋਂ ਸੱਤਾ ’ਤੇ ਕਾਬਜ਼ ਹੋਏ ਸਨ, ਉਦੋਂ ਇਹ ਉਮੀਦ ਜਾਗੀ ਸੀ ਕਿ ਬੰਗਾਲ ’ਚ ਲਾਲ ਰੰਗ ਦਾ ਦਿਸਣਾ ਹੁਣ ਸਮਾਪਤ ਹੋ ਜਾਵੇਗਾ ਪਰ ਹੌਲੀ-ਹੌਲੀ ਤਿ੍ਰਣਮੂਲ ਕਾਂਗਰਸ ਖੱਬੇਪੱਖੀਆਂ ਦੇ ਨਵੇਂ ਸੈਸ਼ਨ ’ਚ ਬਦਲਦੀ ਚਲੀ ਗਈ।

ਹਿੰਸਾ ਦੀ ਇਸ ਰਾਜਨੀਤਿਕ ਸੰਸਕਿ੍ਰਤੀ ਦੀ ਪੜਤਾਲ ਕਰੀਏ ਤਾਂ ਪਤਾ ਲੱਗਦਾ ਹੈ ਕਿ 1857 ਦੇ ਪਹਿਲੇ ਸੁਤੰਤਰਾ ਸੰਗਰਾਮ ਦਾ ਪਹਿਲਾ ਫੌਜੀ ਵਿਦਰੋਹ ਇਸੇ ਬੰਗਾਲ ਦੇ ਕਲਕੱਤਾ ਅਤੇ ਬੈਰਕਪੁਰ ’ਚ ਹੋਇਆ ਸੀ, ਜੋ ਮੰਗਲ ਪਾਂਡੇ ਦੀ ਸ਼ਹਾਦਤ ਤੋਂ ਬਾਅਦ 1947 ’ਚ ਭਾਰਤ ਦੀ ਅਜ਼ਾਦੀ ਦਾ ਕਾਰਨ ਬਣਿਆ ਬੰਗਾਲ ’ਚ ਜਦੋਂ ਮੁੱਖ ਮੰਤਰੀ ਸਿੱਧਾਰਥ ਸ਼ੰਕਰ ਰਾਇ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ, ਉਦੋਂ ਸਮਾਜਿਕ ਅਤੇ ਆਰਥਿਕ ਨਾਬਰਾਬਰੀਆਂ ਦੇ ਵਿਦਰੋਹ ਰੂਪ ਨਕਸਲਵਾਦੀ ਅੰਦੋਲਨ ਪੈਦਾ ਹੋਇਆ ਲੰਮੇ ਸਮੇਂ ਤੱਕ ਚੱਲੇ ਇਸ ਅੰਦੋਲਨ ਨੂੰ ਕਰੂਰਤਾ ਨਾਲ ਕੁਚਲਿਆ ਗਿਆ ਹਜ਼ਾਰਾਂ ਦੋਸ਼ੀਆਂ ਦੇ ਦਮਨ ਨਾਲ ਕੁਝ ਨਿਰਦੋਸ਼ ਵੀ ਮਾਰੇ ਗਏ ਇਸ ਤੋਂ ਬਾਅਦ ਕਾਂਗਰਸ ’ਚ ਸੱਤਾ ਹਥਿਆਉਣ ਲਈ ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਅਗਵਾਈ ’ਚ ਖੱਬੇਪੱਖੀ ਮੋਰਚਾ ਅੱਗੇ ਆਇਆ ਇਸ ਲੜਾਈ ’ਚ ਵੀ ਭਿਆਨਕ ਖੂਨੀ ਸੰਘਰਸ਼ ਸਾਹਮਣੇ ਆਇਆ ਅਤੇ ਐਮਰਜੰਸੀ ਤੋਂ ਬਾਅਦ 1977 ’ਚ ਹੋਈਆਂ ਚੋਣਾਂ ’ਚ ਖੱਬੇਪੱਖੀ ਪਾਰਟੀਆਂ ਨੇ ਕਾਂਗਰਸ ਦੇ ਹੱਥ ’ਚੋਂ ਸੱਤਾ ਖੋਹ ਲਈ ਲਗਾਤਾਰ 34 ਸਾਲ ਤੱਕ ਬੰਗਾਲ ’ਚ ਮਾਰਕਸਕਾਵਾਦੀਆਂ ਦਾ ਸ਼ਾਸਨ ਰਿਹਾ ਇਸ ਦੌਰਾਨ ਸਿਆਸੀ ਹਿੰਸਾ ਦਾ ਦੌਰ ਲਗਾਤਾਰ ਚੱਲਦਾ ਰਿਹਾ ਤਿ੍ਰਣਮੂਲ ਸਰਕਾਰ ਵੱਲੋਂ ਜਾਰੀ ਸਰਕਾਰੀ ਅੰਕੜਿਆਂ ਮੁਤਾਬਿਕ 1977 ਤੋਂ 2007 ਦੌਰਾਨ 28 ਹਜ਼ਾਰ ਸਿਆਸੀ ਆਗੂਆਂ ਦੇ ਕਤਲ ਹੋਏ।

ਸਰਵਹਾਰਾ ਅਤੇ ਕਿਸਾਨ ਦੀ ਪੈਰਵੀ ਕਰਨ ਵਾਲੇ ਵਾਮਮੋਰਚੇ ਨੇ ਜਦੋਂ ਸਿੰਗੂਰ ਅਤੇ ਨੰਦੀਗ੍ਰਾਮ ਦੇ ਕਿਸਾਨਾਂ ਦੀ ਖੇਤੀ ਦੀਆਂ ਜਮੀਨਾਂ ਟਾਟਾ ਨੂੰ ਦਿੱਤੀਆਂ ਤਾਂ ਇਸ ਜ਼ਮੀਨ ’ਤੇ ਆਪਣੇ ਹੱਕ ਲਈ ਉੱਠ ਖੜੇ੍ਹ ਹੋਏ ਕਿਸਾਨਾਂ ਨਾਲ ਮਮਤਾ ਬੈਨਰਜੀ ਆ ਖੜ੍ਹੀ ਹੋਈ ਮਮਤਾ ਕਾਂਗਰਸ ਦੇ ਸਕੂਲ ’ਚ ਹੀ ਪੜ੍ਹੇ ਸਨ ਜਦੋਂ ਕਾਂਗਰਸ ਉਨ੍ਹਾਂ ਦੇ ਸਖ਼ਤ ਤੇਵਰ ਝੱਲਣ ਅਤੇ ਸੰਘਰਸ਼ ਵਿਚ ਸਾਥ ਦੇਣ ਤੋਂ ਬਚਦੀ ਦਿਸੀ ਤਾਂ ਉਨ੍ਹਾਂ ਨੇ ਕਾਂਗਰਸ ਤੋਂ ਪੱਲਾ ਝਾੜਿਆ ਅਤੇ ਤਿ੍ਰਣਮੂਲ ਕਾਂਗਰਸ ਨੂੰ ਹੋਂਦ ’ਚ ਲਿਆ ਕੇ ਖੱਬੇਪੱਖੀ ਪਾਰਟੀਆਂ ਨਾਲ ਭਿੜ ਗਏ ਇਸ ਦੌਰਾਨ ਉਨ੍ਹਾਂ ’ਤੇ ਕਈ ਜਾਨਲੇਵਾ ਹਮਲੇ ਹੋਏ, ਪਰ ਉਨ੍ਹਾਂ ਨੇ ਆਪਣੇ ਕਦਮ ਪਿੱਛੇ ਨਹੀਂ ਖਿੱਚੇ ਜਦੋਂ ਕਿ 2001 ਤੋਂ ਲੈ ਕੇ 2010 ਤੱਕ 256 ਲੋਕ ਸਿਆਸੀ ਹਿੰਸਾ ’ਚ ਮਾਰੇ ਗਏ ਇਹ ਸਮਾਂ ਮਮਤਾ ਦੇ ਰਚਨਾਤਮਕ ਸੰਘਰਸ਼ ਦਾ ਸਿਖ਼ਰ ਸੀ ਇਸ ਤੋਂ ਬਾਅਦ 2011 ’ਚ ਬੰਗਾਲ ’ਚ ਵਿਧਾਨ ਸਭਾ ਚੋਣਾਂ ਹੋਈਆਂ ਅਤੇ ਮਮਤਾ ਨੇ ਖੱਬੇ ਮੋਰਚੇ ਦਾ ਲਾਲ ਝੰਡਾ ਲਾਹ ਕੇ ਤਿ੍ਰਣਮੂਲ ਦੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਇਸ ਸਾਲ ਵੀ 38 ਜਣੇ ਮਾਰੇ ਗਏ ਮਮਤਾ ਬੈਨਰਜੀ ਦੇ ਕਾਰਜਕਾਲ ’ਚ ਵੀ ਸਿਆਸੀ ਲੋਕਾਂ ਦੇ ਕਤਲਾਂ ਦਾ ਦੌਰ ਬਰਕਰਾਰ ਰਿਹਾ ਇਸ ਦੌਰ ’ਚ 58 ਲੋਕ ਮੌਤ ਦੇ ਘਾਟ ਉਤਾਰੇ ਗਏ।

ਪ੍ਰਮੋਦ ਭਾਰਗਵ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ