ਵਿਆਹਾਂ ‘ਚ ਬੰਦ ਹੋਵੇ ਫਜ਼ੂਲ ਖ਼ਰਚੀ, ਰਸਮ ਪਗੜੀ ਤੇ ਭੋਗ ‘ਚ ਨਾ ਰੱਖਿਆ ਜਾਵੇ ਖਾਣਾ

Weddings, Closed, Waste, Wasted, Ritual, Kept, Turban, Food

ਬਹਾਵਲਪੁਰ ਮਹਾਸੰਘ ਦੀ ਆਲ ਇੰਡੀਆ ਕਾਰਜਕਾਰਨੀ ਦੀ ਰਾਜਪੁਰਾ ਵਿਖੇ ਹੋਏ ਮੀਟਿੰਗ | Rajpura News

ਰਾਜਪੁਰਾ, (ਅਜਯ ਕਮਲ/ਸੱਚ ਕਹੂੰ ਨਿਊਜ਼)। ਵਿਆਹਾਂ ਅਤੇ ਸ਼ਾਦੀਆਂ ਵਿੱਚ ਹੋ ਰਹੇ ਫਜ਼ੂਲ ਖ਼ਰਚ ਨੂੰ ਲੈ ਕੇ ਬਹਾਵਲਪੁਰ ਮਹਾਸੰਘ ਕਾਫ਼ੀ ਜਿਆਦਾ ਚਿੰਤਤ ਹੈ, ਕਿਉਂਕਿ ਇਕ ਦੂਜੇ ਨੂੰ ਦੇਖਣ ਦੇ ਨਾਲ ਹੀ ਵੱਧ ਤੋਂ ਵੱਧ ਖ਼ਰਚ ਕਰਨ ਦੀ ਪਰੰਪਰਾ ਨਾਲ ਗਰੀਬ ਅਤੇ ਮਿਡਲ ਕਲਾਸ ਪਰਿਵਾਰਾਂ ਨੂੰ ਕਾਫ਼ੀ ਜਿਆਦਾ ਮੁਸ਼ਕਿਲ ਹੋ ਰਹੀਂ ਹੈ। ਇਸ ਲਈ ਬਹਾਵਲਪੁਰ ਮਹਾਂ ਸੰਘ ਇਸ ਫਜ਼ੂਲ ਖ਼ਰਚੀ ਦੀ ਪਰੰਪਰਾ ਨੂੰ ਲੈ ਕੇ ਕਾਫ਼ੀ ਜਿਆਦਾ ਚਿੰਤਤ ਹੈ। ਹੈਰਾਨੀ ਵਾਲੀ ਗਲ ਤਾਂ ਹੈ ਕਿ ਇਹ ਹੈ ਕਿ ਖ਼ੁਸ਼ੀ ਨੂੰ ਛੱਡ ਹੁਣ ਤਾਂ ਮੌਤ ਉਪਰੰਤ ਭੋਗ ਅਤੇ ਰਸਮ ਪਗੜੀ ਦੌਰਾਨ ਖਾਣੇ ‘ਤੇ ਫਾਲਤੂ ਖ਼ਰਚ ਕੀਤਾ ਜਾ ਰਿਹਾ ਹੈ। ਜਿਸ ਨੂੰ ਰੋਕਣ ਲਈ ਜਲਦ ਹੀ ਬਹਾਵਲਪੁਰ ਮਹਾਂਸੰਘ ਅਹਿਮ ਫੈਸਲਾ ਲੈ ਸਕਦਾ ਹੈ।

ਇਹ ਵਿਚਾਰ ਬਹਾਵਲਪੁਰ ਮਹਾਸੰਘ ਦੀ ਆਲ ਇੰਡੀਆ ਦੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਉਭਰ ਕੇ ਆਏ ਅਤੇ ਇਸ ਸਬੰਧੀ ਜਲਦ ਹੀ ਫੈਸਲਾ ਲੈਣ ਲਈ ਸਹਿਮਤੀ ਤੱਕ ਬਣ ਗਈ ਹੈ। ਬਹਾਵਲਪੁਰ ਮਹਾਂਸੰਘ ਦੀ ਆਲ ਇੰਡੀਆ ਦੀ ਕਾਰਜਕਾਰਨੀ ਦੀ ਪਲੇਠੀ ਮੀਟਿੰਗ ਰਾਜਪੂਰਾ ਦੇ ਬਹਾਵਲਪੁਰ ਭਵਨ ਵਿਖੇ ਹੋਈ ਜਿਥੇ ਪੰਜਾਬ ਸਣੇ ਦੇਸ਼ ਦੇ ਕਈ ਸੂਬੇ ਤੋਂ ਕਾਰਜਕਾਰਨੀ ਦੇ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਰਾਸ਼ਟਰੀ ਪ੍ਰਧਾਨ ਡਾ. ਮਦਨ ਲਾਲ ਹਸੀਜਾ ਅਤੇ ਉਪ ਪ੍ਰਧਾਨ ਸ਼ਾਮ ਸੁੰਦਰ ਵਧਵਾ ਨੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਈ ਗੰਭੀਰ ਮੁੱਦਿਆਂ ‘ਤੇ ਚਰਚਾ ਕੀਤੀ।

ਇਹ ਵੀ ਪੜ੍ਹੋ : ਘੱਗਰ ਦਰਿਆ ’ਚ ਪਾੜ ਹੋਰ ਵਧਣ ਕਾਰਨ ਸਥਿਤੀ ਬਣੀ ਗੰਭੀਰ

ਬਹਾਵਲਪੁਰ ਮਹਾਸੰਘ ਦੇਸ ਭਰ ਵਿੱਚ ਆਪਣੀਆਂ ਕਾਰਜਕਾਰਨੀ ਬਣਾਉਣ ਦੇ ਨਾਲ ਹੀ ਜਲਦ ਹੀ ਰਾਸ਼ਟਰੀ ਪੱਧਰ ‘ਤੇ ਨੌਜਵਾਨ ਸਭਾ ਅਤੇ ਇਸਤਰੀ ਸਭਾ ਦਾ ਵੀ ਗਠਨ ਕਰਨ ਜਾ ਰਿਹਾ ਹੈ ਇਸ ਮੌਕੇ ਸੁਨੀਲ ਬਤਰਾ ਨੂੰ ਦਿੱਲੀ ਅਤੇ ਹਰਸ਼ ਰਤਨ ਨੂੰ ਮਹਾਰਾਸ਼ਟਰ ਦਾ ਇਨਚਾਰਜ ਨਿਯੁਕਤੀ ਕੀਤਾ ਗਿਆ। ਇਸ ਨਾਲ ਹੀ ਪ੍ਰਭ ਦਿਆਲ ਪਹੁਜਾ ਨੂੰ ਮੁੱਖ ਸਲਾਹਕਾਰ, ਮਹਿੰਦਰਾ ਅਰੋੜਾ ਨੂੰ ਸਲਾਹਕਾਰ ਅਤੇ ਅਸ਼ਵਨੀ ਚਾਵਲਾ ਨੂੰ ਆਲ ਇੰਡੀਆ ਸਹਿ ਮੀਡੀਆ ਇਨਚਾਰਜ ਨਿਯੁਕਤ ਕੀਤਾ ਗਿਆ।

ਅੱਜ ਦੀ ਇਸ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ‘ਚ ਵਿੱਚ ਡਾ. ਮਦਨ ਲਾਲ ਹਸੀਜਾ ਅਤੇ ਸ਼ਾਮ ਸੁੰਦਰ ਵਧਵਾ ਤੋਂ ਇਲਾਵਾ ਸੰਗਠਨ ਮਹਾ ਮੰਤਰੀ ਨੰਦ ਕਿਸ਼ੋਰ ਤਨੇਜਾ, ਰਮੇਸ਼ ਵਰਮਾ, ਗੌਤਮ ਦਾਸ ਨਰੇਲਾ, ਸੁਨੀਲ ਪੋਪਲੀ, ਗਿਆਨ ਚੰਦ ਕਟਾਰੀਆ, ਅਸੋਕ ਅਰੋੜਾ, ਮਹਿੰਦਰ ਅਰੋੜਾ, ਮਨੀਸ਼ ਕੁਮਾਰ ਬਤਰਾ, ਅਮਿਤ ਕੁਮਾਰ, ਰਵੀ ਅਹੁਜਾ, ਹਰਬੰਸ ਚਾਵਲਾ, ਚਰਨਜੀਤ ਕਪੂਰ, ਸ਼ਾਮ ਲਾਲ ਸਚਦੇਵਾ, ਨੰਦ ਲਾਲ ਗਾਬਾ, ਨਿਰੰਜਨ ਦਾਸ, ਗੋਬਿੰਦ ਰਾਕੇਸ਼, ਹੰਸ ਰਾਜ, ਰਾਮ ਕ੍ਰਿਸ਼ਨ ਚੁੱਘ, ਨਰਾਇਨ ਦਾਸ ਸਚਦੇਵਾ, ਰਾਜ ਕੁਮਾਰ ਸਚਦੇਵਾ ਸਣੇ ਵੱਡੇ ਪੱਧਰ ‘ਤੇ ਮੈਂਬਰਾਂ ਨੇ ਭਾਗ ਲਿਆ।