ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਅੱਜੇ ਤਿੰਨ ਦਿਨਾਂ ਤੱਕ ਹੋਰ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਸਪੀਡ ਨਾਲ ਹਵਾਵਾਂ ਚੱਲਣਗੀਆਂ। ਚੰਡੀਗੜ੍ਹ ਮੌਸਮ ਵਿਭਾਗ ਨੇ ਇਸ ਨੂੰ ਲੈ ਕੇ ਸਾਰੀਆਂ ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਗਰਜ ਅਤੇ ਚਮਕ ਨਾਲ ਮੀਂਹ ਪਵੇਗਾ। ਦਿਨ ਦਾ ਜ਼ਿਆਦਾਤਰ ਤਾਪਮਾਨ 40 ਡਿਗਰੀ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
6 ਜ਼ਿਲ੍ਹਿਆਂ ’ਚ ਭਰਵਾਂ ਮੀਂਹ | Weather Update
ਹਰਿਆਣਾ ’ਚ 24 ਘੰਟਿਆਂ ਦੌਰਾਨ 6 ਜ਼ਿਲ੍ਹਿਆਂ ’ਚ ਭਰਵਾਂ ਮੀਂਹ ਪਿਆ ਹੈ। ਸਭ ਤੋਂ ਜ਼ਿਆਦਾ ਗੁਰੂਗ੍ਰਾਮ ’ਚ 82 ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ ਹੈ। ਇਸ ਤੋਂ ਬਾਅਦ ਕੁਰੂਕਸ਼ੇਤਰ ’ਚ 60 ਐੱਮਐੱਮ ਮੀਂਹ ਪਿਆ। ਤੀਜੇ ਨੰਬਰ ’ਤੇ ਅੰਬਾਲਾ ’ਚ 24.5 ਮੀਂਹ ਦਰਜ ਕੀਤਾ ਗਿਆ ਹੈ। ਯਮੁਨਾਨਗਰ ’ਚ 28.5, ਕਰਨਾਲ ’ਚ 14.0 ਐੱਮਐੱਮ ਮੀਂਹ ਅਤੇ ਕਰਨਾਲ ’ਚ 1.0 ਐੱਮਐੱਮ ਮੀਂਹ ਰਿਕਾਰਡ ਦਰਜ ਕੀਤਾ ਗਿਆ ਹੈ।