ਜੇਕਰ ਅਸੀਂ ਐਨਪੀਆਰ ਫਾਰਮ ਨਾ ਭਰਿਆ ਤਾਂ ਤੁਸੀਂ ਕੀ ਕਰ ਲਵੋ ਗੇ : Akhilesh Yadav

ਸਰਕਾਰ ਆਪਣੀ ਕੁਰਸੀ ਬਚਾਉਣ ਲਈ ਲੱਗੀ : Akhilesh Yadav

ਲਖਨਊ। ਸਾਬਕਾ ਸੀਐਮ ਅਖਿਲੇਸ਼ ਯਾਦਵ (Akhilesh Yadav) ਇਥੇ ਸਪਾ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਦੇ ਖਿਲਾਫ ਮੋਰਚਾ ਖੋਲ੍ਹਿਆ। ਅਖਿਲੇਸ਼ ਨੇ ਕਿਹਾ ਕਿ ”ਜੇਕਰ ਅਸੀਂ ਫਾਰਮ ਨਾ ਭਰਿਆ ਤਾਂ ਤੁਸੀਂ ਕੀ ਕਰੋਗੇ? ਉਨ੍ਹਾਂ ਕਿਹਾ ਕਿ ਜੇਕਰ ਫਾਰਮ ਨਾ ਭਰਿਆ ਤਾਂ ਸਾਨੂੰ ਇਥੋਂ ਭਾਹਰ ਕੱਢ ਦੇਣਗੇ। ਅਸੀਂ ਫਾਰਮ ਨਹੀਂ ਭਰਾਂਗੇ।” ਸਵਾਲ ਇਹ ਹੈ ਕਿ ਕੀ ਤੁਸੀਂ ਮੇਰੇ ਨਾਲ ਸ਼ਾਮਲ ਹੋਵੋਗੇ ਜਾਂ ਨਹੀਂ?। ਅਖਿਲੇਸ਼ ਨੇ ਕਿਹਾ ”ਜੇ ਅਸੀਂ ਐਨਪੀਆਰ ਫਾਰਮ ਨਹੀਂ ਭਰਦੇ ਤਾਂ ਤੁਸੀਂ ਕੀ ਕਰੋਗੇ? ਪਹਿਲਾਂ ਭਾਰਤ ਨੂੰ ਬਚਾਓ। ਉਨ੍ਹਾਂ ਕੋਲ ਨੌਕਰੀ ਨਹੀਂ ਹੈ, ਇਸ ਲਈ ਇਹ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਹੈ।

ਅਖਿਲੇਸ਼ ਨੇ ਕਿਹਾ ”ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਹੀ ਰਾਜ ਵਿੱਚ ਬੇਇਨਸਾਫੀ ਕਰ ਰਹੇ ਹਨ। ਭਾਜਪਾ ਦੇ 200 ਵਿਧਾਇਕ ਉਨ੍ਹਾਂ (ਯੋਗੀ) ਦੇ ਖਿਲਾਫ ਧਰਨੇ ‘ਤੇ ਬੈਠੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਕੁਰਸੀ ਚਲੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ 200 ਨਾਰਾਜ਼ ਭਾਜਪਾ ਵਿਧਾਇਕ ਧਰਨੇ ‘ਤੇ ਬੈਠੇ। ਇਹ ਗਿਣਤੀ ਇਸ ਤੋਂ ਵੱਧ ਹੈ। ਮੁੱਖ ਮੰਤਰੀ ਤੋਂ ਨਾਰਾਜ਼ ਵਿਧਾਇਕ ਸਾਰੇ ਲੋਕਾਂ ਦੇ ਸੰਪਰਕ ਵਿੱਚ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।