ਸਾਡੀ ਆਜਾਦੀ ‘ਚ ਭਾਰਤ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਂਗੇ : ਸ਼ੇਖ ਹਸੀਨਾ

ਪ੍ਰਧਾਨ ਮੰਤਰੀ ਮੋਦੀ ਨੇ ਸ਼ੇਖ ਹਸੀਨਾ ਦਾ ਕੀਤਾ ਸਵਾਗਤ

ਨਵੀਂ ਦਿੱਲੀ। ਭਾਰਤ ਦੌਰੇ ’ਤੇ ਆਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਸਵਾਗਤ ਸਮਾਰੋਹ ਰਾਸ਼ਟਰਪਤੀ ਭਵਨ ’ਚ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ। ਸ਼ੇਖ ਹਸੀਨਾ 8 ਸਤੰਬਰ ਤੱਕ ਭਾਰਤ ਦੌਰੇ ’ਤੇ ਰਹੇਗੀ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ 7 ਸਮਝੌਤਿਆਂ ’ਤੇ ਦਸਤਖਤ ਹੋ ਸਕਦੇ ਹਨ। ਰਾਸ਼ਟਰਪਤੀ ਭਵਨ ’ਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ, ‘‘ਜਦੋਂ ਆਜ਼ਾਦੀ ਦੀ ਲੜਾਈ ਹੋਈ, ਜਦੋਂ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ, ਉਦੋਂ ਭਾਰਤ ਅਤੇ ਇਸ ਦੇ ਲੋਕਾਂ ਨੇ ਸਾਡਾ ਸਮਰਥਨ ਕੀਤਾ। ਅਸੀ ਉਸ ਯੋਗਦਾਨ ਲਈ ਭਾਰਤ ਦਾ ਹਮੇਸ਼ਾ ਧੰਨਵਾਦੀ ਰਹਾਂਗੇ ’’।

ਦੁਨੀਆਂ ’ਚ ਪਿਛਲੇ ਚਾਰ ਹਫ਼ਤਿਆਂ ’ਚ ਕੋਰੋਨਾ ਨਾਲ 64 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਮੌਤ

ਭਾਰਤ ਸਾਡਾ ਦੋਸਤ : ਸ਼ੇਖ ਹਸੀਨਾ

ਸ਼ੇਖ ਹਸੀਨਾ ਨੇ ਰਾਸ਼ਟਰਪਤੀ ਭਵਨ ’ਚ ਕਿਹਾ- ਭਾਰਤ ਸਾਡਾ ਦੋਸਤ ਹੈ। ਭਾਰਤ ਦਾ ਦੌਰਾ ਕਰਨਾ ਮੇਰੇ ਲਈ ਹਮੇਸ਼ਾ ਖੁਸ਼ੀ ਦੀ ਗੱਲ ਹੈ, ਕਿਉਂਕਿ ਇਹ ਹਮੇਸ਼ਾ ਸਾਨੂੰ ਬੰਗਲਾਦੇਸ਼ ਦੀ ਆਜ਼ਾਦੀ ਦੇ ਸਮੇਂ ਇਸ ਦੇਸ਼ ਦੇ ਯੋਗਦਾਨ ਦੀ ਯਾਦ ਦਿਵਾਉਂਦਾ ਹੈ। ਸਾਡੇ ਰਿਸ਼ਤੇ ਦੋਸਤਾਨਾ ਹਨ ਅਤੇ ਅਸੀਂ ਹਮੇਸ਼ਾ ਇੱਕ ਦੂਜੇ ਦਾ ਸਮਰਥਨ ਕਰਦੇ ਹਾਂ। ਸ਼ੇਖ ਹਸੀਨਾ ਨੇ ਕਿਹਾ- ਸਾਡਾ ਮੁੱਖ ਫੋਕਸ ਆਪਣੇ ਲੋਕਾਂ ਵਿਚਾਲੇ ਸਹਿਯੋਗ ਵਧਾਉਣਾ, ਗਰੀਬੀ ਦੂਰ ਕਰਨਾ ਅਤੇ ਅਰਥਵਿਵਸਥਾ ਦੀ ਮੁਰੰਮਤ ਕਰਨਾ ਹੈ। ਇਨ੍ਹਾਂ ਮੁੱਦਿਆਂ ’ਤੇ ਅਸੀਂ ਦੋਵੇਂ ਮਿਲ ਕੇ ਕੰਮ ਕਰਾਂਗੇ। ਇਸ ਨਾਲ ਸਿਰਫ਼ ਭਾਰਤ-ਬੰਗਲਾਦੇਸ਼ ਹੀ ਨਹੀਂ ਸਗੋਂ ਪੂਰੇ ਦੱਖਣੀ ਏਸ਼ੀਆ ਦੇ ਲੋਕ ਵਧੀਆ ਜੀਵਨ ਪ੍ਰਾਪਤ ਕਰ ਸਕਦੇ ਹਨ। ਇਹ ਸਾਡਾ ਟੀਚਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ