ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਦਾ ਲਗਾਤਾਰ ਮੋਰਚਾ 28 ਵੇਂ ਅਤੇ ਭੁੱਖ ਹੜਤਾਲ 14 ਵੇਂ ਦਿਨ ’ਚ ਸ਼ਾਮਲ

ਭਲਕੇ ਜਲ ਸਪਲਾਈ ਮੰਤਰੀ ਨਾਲ ਹੋਵੇਗੀ ਪੈਨਲ ਮੀਟਿੰਗ, ਮੰਗਾਂ ਦਾ ਜਲਦੀ ਹੱਲ ਕਰਕੇ ਲਾਗੂ ਕਰੇ ਸਰਕਾਰ-ਸੰਦੀਪ ਕੁਮਾਰ

(ਸੱਚ ਕਹੂੰ ਨਿਊਜ) ਪਟਿਆਲਾ। ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਵੱਲੋਂ ਆਪਣੀ ਮੁੱਖ ਮੰਗ ਇਨਲਿਸਟਮੈਂਟ ਅਧੀਨ ਸੇਵਾਵਾਂ ਨਿਭਾਅ ਰਹੇ ਕਾਮਿਆਂ ਦਾ ਸਿੱਧਾ ਵਿਭਾਗੀ ਕੰਟਰੈਕਟ ਜਾਰੀ ਕਰਵਾਉਣ ਲਈ ਜਲ ਸਪਲਾਈ ਵਿਭਾਗ ਦੇ ਨਾਭਾ ਰੋਡ ਸਥਿਤ ਹੈਂਡ ਆਫਿਸ ਪਟਿਆਲਾ ਵਿਖੇ ਲਗਾਤਾਰ ਮੋਰਚਾ 28ਵੇਂ ਦਿਨ ਅਤੇ ਭੁੱਖ ਹੜਤਾਲ 14 ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ। ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਤੇ ਸੂਬਾ ਵਿੱਤ ਸਕੱਤਰ ਦਵਿੰਦਰ ਸਿੰਘ ਨਾਭਾ ਦੀ ਅਗਵਾਈ ਹੇਠ ਅੱਜ 2 ਸਾਥੀ ਅਮਰੀਕ ਸਿੰਘ ਅੰਮਿ੍ਰਤਸਰ ਅਤੇ ਸਤਨਾਮ ਸਿੰਘ ਅੰਮਿ੍ਰਤਸਰ ਭੁੱਖ ਹੜਤਾਲ ਤੇ ਬੈਠੇ।

ਇਸ ਉਪਰੰਤ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਦੱਸਿਆ ਕਿ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਲ ਸਪਲਾਈ ਵਿਭਾਗ ਵਿੱਚ ਇਨਲਿਸਟਮੈਂਟ ਪਾਲਿਸੀ ਅਧੀਨ ਸੇਵਾਵਾਂ ਨਿਭਾਅ ਰਹੇ ਹਾਂ ਕਾਫੀ ਲੰਮੇ ਤੇ ਦਿ੍ਰੜ ਸੰਘਰਸ਼ ਕਰਨ ਤੋਂ ਬਾਅਦ ਵੀ ਡਿਪਾਰਟਮੈਂਟ ਤੇ ਸਮੇਂ ਦੀਆਂ ਸਰਕਾਰਾਂ ਨੇ ਸਿਰਫ ਢੰਗ ਟਪਾਊ ਨੀਤੀ ਆਪਣੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਤੈਅ ਕਰ ਚੁੱਕੀ ਹੈ ਕਿ ਇਹ ਲਗਾਤਾਰ ਮੋਰਚਾ ਉਨ੍ਹਾਂ ਚਿਰ ਚਲੇਗਾ ਜਿਨ੍ਹਾਂ ਚਿਰ ਕਾਮਿਆਂ ਦੀਆ ਮੰਗਾਂ ਦਾ ਮੁਕੰਮਲ ਤੌਰ ’ਤੇ ਹੱਲ ਨਹੀਂ ਹੋ ਜਾਦਾ। ਉਨ੍ਹਾਂ ਐਲਾਨ ਕੀਤਾ ਕਿ ਜੇਕਰ 9 ਅਗਸਤ ਨੂੰ ਜਲ ਸਪਲਾਈ ਮੰਤਰੀ ਮੈਡਮ ਰਜੀਆ ਸੁਲਤਾਨਾ ਸਮੇਤ ਉੱਚ ਅਧਿਕਾਰੀਆਂ ਦੀ ਹੋ ਰਹੀ ਮੀਟਿੰਗ ਵਿੱਚ ਜੇਕਰ ਕੋਈ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਸਾਂਤਮਈ ਚੱਲ ਰਹੇ ਲਗਾਤਾਰ ਮੋਰਚੇ ਨੂੰ ਆਰ-ਪਾਰ ਦਾ ਰੂਪ ਦਿੱਤਾ ਜਾਵੇਗਾ ਜੋ ਕਿ ਇਹ ਸੰਘਰਸ਼ ਸਰਕਾਰ ਤੇ ਮੈਨਜਮੈਂਟ ਦੀ ਅਰਥੀ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ।

ਉਨ੍ਰਾਂ ਕਿਹਾ ਕਿ ਜਲਦੀ ਜਲਦੀ ਮੈਨੇਜਮੈਟ ਤੇ ਸਰਕਾਰ ਮੰਗਾਂ ਦਾ ਹੱਲ ਕਰਕੇ ਲਾਗੂ ਕਰੇ ਤਾਂ ਜੋ ਕਾਮਿਆਂ ਦਾ ਆਰਥਿਕ ਤੇ ਮਾਨਸਿਕ ਸੋਸਣ ਰੁਕ ਸਕੇ। ਇਸ ਮੌਕੇ ਜਿਲ੍ਹਾ ਪ੍ਰਧਾਨ ਅੰਮਿ੍ਰਤਸਰ ਗੁਰਮੀਤ ਸਿੰਘ ਕੋਟਲਾ ਕਾਜੀਆਂ, ਨਰਿੰਦਰ ਸਿੰਘ ਪੂੰਗਾ, ਭੁਪਿੰਦਰ ਸਿੰਘ, ਮੰਗਤ ਰਾਮ,ਰਣਜੀਤ ਸਿੰਘ, ਮਲੂਕ ਸਿੰਘ, ਸਤਨਾਮ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਸਾਥੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ