ਡੋਪ ਟੈਸਟ ਲਈ ਗਏ ਮੰਤਰੀ ਨੂੰ ਸਟਾਫ਼ ਨੇ 45 ਮਿੰਟਾਂ ਤੱਕ ਕਰਵਾਇਆ ਇੰਤਜ਼ਾਰ

Waiting, Staff, Dope, Test, Up, 45 minutes

ਬੇਰੰਗ ਮੁੜਨਾ ਪਿਆ ਮੰਤਰੀ ਨੂੰ, ਸਿਵਲ ਸਰਜਨ ਨਾਲ ਮੀਟਿੰਗ ਵਿੱਚ ਰੁੱਝੇ ਰਹੇ ਡਾਕਟਰ | Dope Test

  • ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਡੋਪ ਟੈਸਟ ਕਰਵਾਉਣ ਗਏ ਸਨ ਤ੍ਰਿਪਤ ਰਾਜਿੰਦਰ ਬਾਜਵਾ | Dope Test

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਮੁਹਾਲੀ ਸਿਵਲ ਹਸਪਤਾਲ ਵਿਖੇ ਡੋਪ ਟੈਸਟ ਕਰਵਾਉਣ ਲਈ ਗਏ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਡਾਕਟਰਾਂ ਅਤੇ ਲੈਬ ਸਟਾਫ਼ ਨੇ ਨਾ ਸਿਰਫ਼ 45 ਮਿੰਟਾਂ ਤੱਕ ਇੰਤਜ਼ਾਰ ਕਰਵਾਇਆ, ਸਗੋਂ ਸਿਵਲ ਸਰਜਨ ਨਾਲ ਮੀਟਿੰਗ ਵਿੱਚ ਰੁੱਝੇ ਹੋਣ ਦਾ ਬਹਾਨਾ ਲਾਉਂਦੇ ਹੋਏ ਕੈਬਨਿਟ ਮੰਤਰੀ ਦਾ ਡੋਪ ਟੈਸਟ ਹੀ ਨਹੀਂ ਕੀਤਾ ਗਿਆ। ਸਿਵਲ ਹਸਪਤਾਲ ਵਿਖੇ 45 ਮਿੰਟ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਬਿਨਾਂ ਡੋਪ ਟੈਸਟ ਕਰਵਾਏ ਹੀ ਵਾਪਸ ਪਰਤਣਾ ਪਿਆ। ਇਸ ਤਰ੍ਹਾਂ ਦੀ ਡਾਕਟਰਾਂ ਦੀ ਬੇਰੁਖੀ ਤੋਂ ਨਰਾਜ਼ ਹੋਏ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੀ ਨਰਾਜ਼ਗੀ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਕੋਲ ਜ਼ਾਹਿਰ ਕੀਤੀ ਤਾਂ ਖ਼ੁਦ ਸਤੀਸ਼ ਚੰਦਰਾ ਨੇ ਇਸ ਮਾਮਲੇ ਵਿੱਚ ਖੇਦ ਪ੍ਰਗਟ ਕੀਤਾ।

ਇਸ ਤੋਂ ਕੁਝ ਹੀ ਦੇਰ ਬਾਅਦ ਮੁਹਾਲੀ ਦੀ ਸਿਵਲ ਸਰਜਨ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਫੋਨ ਕਰਦੇ ਹੋਏ ਮੁਆਫ਼ੀ ਮੰਗੀ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਸਭ ਤੋਂ ਪਹਿਲਾਂ ਡੋਪ ਟੈਸਟ ਕਰਵਾਉਣ ਦਾ ਫੈਸਲਾ ਲੈਣ ਵਾਲੇ ਤ੍ਰਿਪਤ ਰਾਜਿੰਦਰ ਬਾਜਵਾ ਪਿਛਲੇ ਹਫ਼ਤੇ ਸਿਵਲ ਹਸਪਤਾਲ ਮੁਹਾਲੀ ਵਿਖੇ ਡੋਪ ਟੈਸਟ ਕਰਵਾਉਣ ਲਈ ਗਏ ਸਨ, ਜਿਥੇ ਕਿ ਉਨਾਂ ਦਾ ਡੋਪ ਟੈਸਟ ਇਸ ਕਰਕੇ ਨਹੀਂ ਕੀਤਾ ਗਿਆ ਕਿ ਉਹ ਦਵਾਈ ਖਾ ਰਹੇ ਹਨ। ਡਾਕਟਰਾਂ ਦੀ ਸਲਾਹ ‘ਤੇ ਉਨ੍ਹਾਂ ਨੇ ਪਿਛਲੇ 1 ਹਫ਼ਤੇ ਤੋਂ ਦਵਾਈ ਛੱਡੀ ਹੋਈ ਹੈ ਤਾਂ ਕਿ ਉਹ ਡੋਪ ਟੈਸਟ ਕਰਵਾ ਸਕਣ।

ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨਾਲ ਜਤਾਈ ਨਰਾਜ਼ਗੀ, ਸਿਵਲ ਸਰਜਨ ਨੇ ਮੰਗੀ ਮੁਆਫ਼ੀ

ਇਕ ਹਫ਼ਤੇ ਤੱਕ ਬਿਮਾਰੀ ਦੀ ਪ੍ਰਵਾਹ ਨਾ ਕਰਦੇ ਹੋਏ ਡੋਪ ਟੈਸਟ ਕਰਵਾਉਣ ਦਾ ਇੰਤਜ਼ਾਰ ਕਰ ਰਹੇ ਤ੍ਰਿਪਤ ਰਾਜਿੰਦਰ ਬਾਜਵਾ ਜਦੋਂ ਵੀਰਵਾਰ ਨੂੰ ਆਪਣਾ ਡੋਪ ਟੈਸਟ ਕਰਵਾਉਣ ਲਈ ਮੁਹਾਲੀ ਗਏ ਤਾਂ ਉਨ੍ਹਾਂ ਨੂੰ ਡਾਕਟਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪਿਆ। ਤ੍ਰਿਪਤ ਰਾਜਿੰਦਰ ਬਾਜਵਾ ਲਗਭਗ 9:35 ‘ਤੇ ਸਿਵਲ ਹਸਪਤਾਲ ਵਿਖੇ ਪੁੱਜ ਗਏ ਸਨ ਪਰ ਮੌਕੇ ‘ਤੇ ਕੋਈ ਵੀ ਡਾਕਟਰ ਉਨਾਂ ਨੂੰ ਨਹੀਂ ਮਿਲਿਆ। ਜਿਸ ਤੋਂ ਬਾਅਦ ਉਨਾਂ ਨੇ ਲਗਭਗ 45 ਮਿੰਟ ਤੱਕ ਡਾਕਟਰ ਦੇ ਆਉਣ ਦਾ ਇੰਤਜ਼ਾਰ ਤੱਕ ਕੀਤਾ ਪਰ ਕੋਈ ਡਾਕਟਰ ਅਤੇ ਲੈਬ ਸਟਾਫ਼ ਉਨਾਂ ਦਾ ਡੋਪ ਟੈਸਟ ਕਰਵਾਉਣ ਲਈ ਨਹੀਂ ਆਇਆ।

ਉਨਾਂ ਨੂੰ ਦੱਸਿਆ ਗਿਆ ਕਿ ਡਾਕਟਰ ਅਤੇ ਸਟਾਫ਼ ਸਿਵਲ ਸਰਜਨ ਕੋਲ ਮੀਟਿੰਗ ਲਈ ਗਏ ਹੋਏ ਹਨ ਅਤੇ ਕੁਝ ਸਮਾਂ ਹੋਰ ਲਗ ਸਕਦਾ ਹੈ। ਜਿਸ ਤੋਂ ਬਾਅਦ ਉਹ ਬਿਨਾਂ ਟੈਸਟ ਕਰਵਾਏ ਹੀ ਵਾਪਸ ਆ ਗਏ। ਇਸ ਤੋਂ ਬਾਅਦ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੀ ਨਰਾਜ਼ਗੀ ਮੁੱਖ ਵਧੀਕ ਸਕੱਤਰ ਸ਼ਤੀਸ ਚੰਦਰਾ ਕੋਲ ਜ਼ਾਹਿਰ ਕੀਤੀ ਅਤੇ ਉਨਾਂ ਨੇ ਖ਼ੁਦ ਅਫ਼ਸੋਸ ਜ਼ਾਹਿਰ ਕੀਤਾ। ਜਿਸ ਤੋਂ ਬਾਅਦ ਮੁਹਾਲੀ ਦੀ ਸਿਵਲ ਸਰਜਨ ਨੇ ਫੋਨ ਕਰਕੇ ਕੈਬਨਿਟ ਮੰਤਰੀ ਤੋਂ ਮੁਆਫ਼ੀ ਮੰਗੀ।

ਫੋਨ ਕਰਕੇ ਦੇ ਦਿੱਤੀ ਸੀ ਪਹਿਲਾਂ ਸਿਵਲ ਹਸਪਤਾਲ ਮੁਹਾਲੀ ਨੂੰ ਜਾਣਕਾਰੀ | Dope Test

ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਤ੍ਰਿਪਤ ਰਾਜਿੰਦਰ ਬਾਜਵਾ ਵਲੋਂ ਮੁਹਾਲੀ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਡੋਪ ਟੈਸਟ ਕਰਵਾਉਣ ਲਈ ਜਾਣ ਤੋਂ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ ਤਾਂ ਕਿ ਘੱਟ ਸਮੇਂ ਵਿੱਚ ਉਹ ਡੋਪ ਟੈਸਟ ਕਰਵਾ ਸਕਣ ਪਰ ਹੋਇਆ ਇਸ ਤੋਂ ਉਲਟ। ਉਨਾਂ ਦਾ ਇੰਤਜ਼ਾਰ ਕਰਨ ਜਾਂ ਫਿਰ ਘੱਟ ਸਮੇਂ ਵਿੱਚ ਟੈਸਟ ਕਰਵਾਉਣ ਦੀ ਥਾਂ ‘ਤੇ ਉਨਾਂ ਨੂੰ ਕਾਫ਼ੀ ਸਮਾਂ ਇੰਤਜ਼ਾਰ ਕਰਵਾਉਣ ਤੋਂ ਬਾਅਦ ਖਾਲੀ ਹੱਥ ਵਾਪਸ ਭੇਜਿਆ।

ਫੋਨ ਕਰਕੇ ਦੇ ਦਿੱਤੀ ਸੀ ਪਹਿਲਾਂ ਸਿਵਲ ਹਸਪਤਾਲ ਮੁਹਾਲੀ ਨੂੰ ਜਾਣਕਾਰੀ | Dope Test

ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਮੁਹਾਲੀ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਡੋਪ ਟੈਸਟ ਕਰਵਾਉਣ ਲਈ ਜਾਣ ਤੋਂ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ ਤਾਂ ਕਿ ਘੱਟ ਸਮੇਂ ਵਿੱਚ ਉਹ ਡੋਪ ਟੈਸਟ ਕਰਵਾ ਸਕਣ ਪਰ ਹੋਇਆ ਇਸ ਤੋਂ ਉਲਟ। ਉਨ੍ਹਾਂ ਦਾ ਇੰਤਜ਼ਾਰ ਕਰਨ ਜਾਂ ਫਿਰ ਘੱਟ ਸਮੇਂ ਵਿੱਚ ਟੈਸਟ ਕਰਵਾਉਣ ਦੀ ਥਾਂ ‘ਤੇ ਉਨ੍ਹਾਂ ਨੂੰ ਕਾਫ਼ੀ ਸਮਾਂ ਇੰਤਜ਼ਾਰ ਕਰਵਾਉਣ ਤੋਂ ਬਾਅਦ ਖਾਲੀ ਹੱਥ ਵਾਪਸ ਭੇਜਿਆ।