ਪਿੰਡਾਂ ਦੀਆਂ ਡਿਸਪੈਂਸਰੀਆਂ ਦੂਰ ਕਰਨਗੀਆਂ ਨਸ਼ੇ ਦਾ ਕੋਹੜ

Drug, Remedies, Removed, Villages

ਪਿੰਡਾਂ ਦੀ ਸਿਹਤ ਸੰਭਾਲ ਨਾਲ ਡਿਸਪੈਂਸਰੀਆਂ ਬਣਨਗੀਆਂ ਨਸ਼ਾ ਛੁਡਾਊ ਕੇਂਦਰ | Dispensaries

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ‘ਚ ਪਿੰਡਾਂ ਦੇ ਨੌਜਵਾਨਾਂ ਨੂੰ ਲੱਗੇ ਹੋਏ ਨਸ਼ੇ ਦਾ ‘ਕੋਹੜ’ ਤੋਂ ਹੁਣ ਪਿੰਡਾਂ ਵਿੱਚ ਬੈਠੇ ਡਾਕਟਰ ਹੀ ਖ਼ਤਮ ਕਰਨਗੇ। ਪਿੰਡਾਂ ‘ਚ ਡਿਸਪੈਂਸਰੀਆਂ ਚਲਾ ਰਹੇ ਪੇਂਡੂ ਡਾਕਟਰਾਂ ਨੂੰ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਪਿੰਡਾਂ ਦੀ ਸਿਹਤ ਸੰਭਾਲ ਦੇ ਨਾਲ ਹੀ ਨਸ਼ਾ ਖ਼ਤਮ ਕਰਨ ਦਾ ਜਿੰਮਾ ਵੀ ਦੇ ਦਿੱਤਾ ਗਿਆ ਹੈ। ਇਨ੍ਹਾਂ ਡਾਕਟਰਾਂ ਨੂੰ 10-10 ਦਿਨ ਦੀ ਟ੍ਰੇਨਿੰਗ ਦਿੰਦੇ ਹੋਏ ਨਸਾ ਛੁਡਾਉਣ ਦਾ ਮਾਹਿਰ ਬਣਾਇਆ ਜਾਏਗਾ। ਪੰਜਾਬ ਵਿੱਚ ਨਸ਼ੇ ਦੇ ਵਧ ਰਹੇ ਕਹਿਰ ਅਤੇ ਮੌਤਾਂ ਦਾ ਸ਼ਿਕਾਰ ਹੋ ਰਹੇ ਨੌਜਵਾਨਾਂ ਨੂੰ ਦੇਖਦੇ ਹੋਏ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਹੁਣ ਪੰਜਾਬ ਵਿੱਚੋਂ ਨਸ਼ੇ ਨੂੰ ਆਪਣੇ ਵਿਭਾਗ ਰਾਹੀਂ ਖ਼ਤਮ ਕਰਨ ਦਾ ਬੀੜਾ ਚੁੱਕ ਲਿਆ ਹੈ। (dispensaries)

ਇਸ ਨਸ਼ੇ ਦੀ ਜੜ੍ਹ ਨੂੰ ਖ਼ਤਮ ਕਰਨ ਵਿੱਚ ਲਗੇ ਹੋਏ ਸਿਹਤ ਵਿਭਾਗ ਤੋਂ ਇਹ ਕੰਮ ਕਾਬੂ ਨਹੀਂ ਆਉਣ ਦੌਰਾਨ ਪੰਚਾਇਤ ਵਿਭਾਗ ਖ਼ੁਦ ਆਪਣੇ ਪਿੰਡਾਂ ਦੇ ਲੋਕਾਂ ਨੂੰ ਠੀਕ ਕਰਨਾ ਅਤੇ ਬਚਾਉਣਾ ਚਾਹੁੰਦਾ ਹੈ। ਪੰਚਾਇਤ ਵਿਭਾਗ ਦੇ ਆਪਣੇ ਅਧੀਨ ਆਉਂਦੀਆਂ 1186 ਡਿਸਪੈਂਸਰੀਆਂ ਨੂੰ ਨਸਾ ਛੁਡਾਊ ਕੇਂਦਰਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। ਜਿਸ ਵਿੱਚ ਇਸ ਸਮੇਂ ਕੰਮ ਕਰ ਰਹੇ 765 ਪੇਂਡੂ ਡਾਕਟਰ ਸਪੈਸ਼ਲ ਟ੍ਰੇਨਿੰਗ ਲੈਣ ਤੋਂ ਬਾਅਦ ਪਿੰਡਾਂ ਵਿੱਚ ਨਸੇੜੀਆਂ ਦਾ ਇਲਾਜ ਕਰਨ ਦੇ ਨਾਲ ਹੀ ਨਸ਼ੇ ਖ਼ਿਲਾਫ਼ ਸੈਮੀਨਾਰ ਵੀ ਖੁਦ ਲਗਾਉਣਗੇ। ਇਸ ਲਈ ਇਨਾਂ ਡਾਕਟਰਾਂ ਨੂੰ ਜਿੰਨਾ ਵੀ ਫੰਡ ਜਰੂਰਤ ਪਏਗੀ, ਉਹ ਫੰਡ ਪਿੰਡ ਦੀ ਪੰਚਾਇਤ ਆਪਣੇ ਖਾਤੇ ਵਿੱਚੋਂ ਦੇ ਸਕੇਗੀ ਤਾਂ ਕਿ ਉਨਾਂ ਨੂੰ ਸਰਕਾਰ ਦੇ ਖਜਾਨੇ ਵੱਲ ਤੱਕਦੇ ਹੋਏ ਇੰਤਜ਼ਾਰ ਨਾ ਕਰਨਾ ਪਵੇ।

ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ, ਇੱਕੋ ਇੱਕ ਵੱਡਾ ਟੀਚਾ : ਤ੍ਰਿਪਤ ਬਾਜਵਾ | dispensaries

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਪਿੰਡਾਂ ਵਿੱਚੋਂ ਨਸ਼ੇ ਖ਼ਤਮ ਕਰਨਾ ਹੀ ਉਨ੍ਹਾਂ ਦਾ ਇੱਕੋ ਇੱਕ ਵੱਡਾ ਟੀਚਾ ਹੈ। ਜੇਕਰ ਉਹ ਇਸ ਕੰਮ ਵਿੱਚ 90 ਫੀਸਦੀ ਵੀ ਸਫ਼ਲ ਹੋ ਗਏ ਤਾਂ ਉਹ ਆਪਣੇ ਆਪ ਨੂੰ ਕਾਮਯਾਬ ਸਮਝ ਲੈਣਗੇ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਭਵਿੱਖ ਹੀ ਨਸ਼ੇ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ ਤਾਂ ਪਿੰਡਾਂ ਵਿੱਚ ਵਿਕਾਸ ਕਿਸ ਲਈ ਅਸੀਂ ਕਰਨਾ ਹੈ।

ਡਾਕਟਰ ਘਰ-ਘਰ ਲੱਭਣਗੇ ਨਸ਼ੇੜੀ | dispensaries

ਪਿੰਡਾਂ ਦੇ ਡਾਕਟਰ ਆਪਣੇ ਆਪਣੇ ਅਧੀਨ ਆਉਂਦੇ ਪਿੰਡਾਂ ਦੇ ਘਰ-ਘਰ ਜਾ ਕੇ ਨਸ਼ੇੜੀ ਲੱਭਦੇ ਹੋਏ ਉਨ੍ਹਾਂ ਦਾ ਇਲਾਜ ਕਰਵਾਉਣਗੇ। ਇਸ ਨਾਲ ਹਰ ਘਰ ਅਤੇ ਨਸ਼ੇ ਦੀ ਜਾਣਕਾਰੀ ਡਾਕਟਰ ਕੋਲ ਆ ਜਾਏਗੀ ਤੇ ਸ਼ੁਰੂਆਤੀ ਦੌਰ ਵਿੱਚ ਹੀ ਇਲਾਜ ਕਰਨਾ ਸੌਖਾ ਹੋਵੇਗਾ। ਇਹ ਪੇਂਡੂ ਡਾਕਟਰ ਇਸ ਕੰਮ ਲਈ ਪਿੰਡਾਂ ਦੀ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਵੀ ਮੱਦਦ ਲੈ ਸਕਦੇ ਹਨ। ਇਸ ਨਾਲ ਹੀ ਇਹ ਡਾਕਟਰ ਘਰ-ਘਰ ਅਤੇ ਸਕੂਲਾਂ ਵਿੱਚ ਜਾ ਕੇ ਨਸ਼ੇ ਖ਼ਿਲਾਫ਼ ਪ੍ਰਚਾਰ ਵੀ ਕਰਨਗੇ।