ਕਰਨਾਟਕ ’ਚ ਦੋ ਘੰਟਿਆਂ ’ਚ 8.26 ਫੀਸਦੀ ਵੋਟਿੰਗ: ਸੀਤਾਰਮਨ ਨੇ ਕਿਹਾ- ਬਜਰੰਗ ਦਲ ’ਤੇ ਪਾਬੰਦੀ ਲਾਉਣਾ ਕਾਂਗਰਸ ਦੀ ਸਿਆਣਪ ਨਹੀਂ

Karnataka Assembly Elections
ਬੰਗਲੁਰੂ। ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਵੋਟ ਦੀ ਵਰਤੋਂ ਕਰਨ ਪੁੱਜੀਆਂ ਹਸਤੀਆਂ ਤੇ ਲੋਕ।

Karnataka Assembly Elections

ਬੰਗਲੁਰੂ। ਕਰਨਾਟਕ ਵਿਧਾਨ ਸਭਾ ਚੋਣਾਂ (Karnataka Assembly Elections) ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇੱਥੇ 224 ਸੀਟਾਂ ਤੋਂ 2614 ਉਮੀਦਵਾਰ ਮੈਦਾਨ ਵਿੱਚ ਹਨ। ਕਰਨਾਟਕ ਦੇ ਸਾਰੇ ਜ਼ਿਲ੍ਹਿਆਂ ’ਚ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਲੋਕ ਵੋਟ ਪਾਉਣ ਲਈ ਪੋਲਿੰਗ ਸਟੇਸਨਾਂ ’ਤੇ ਪਹੁੰਚ ਰਹੇ ਹਨ। ਸਵੇਰੇ 9 ਵਜੇ ਤੱਕ 8.26 ਫੀਸਦੀ ਵੋਟਾਂ ਪੈ ਚੁੱਕੀਆਂ ਹਨ।

ਆਮ ਲੋਕਾਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਅਤੇ ਆਗੂ ਵੀ ਵੋਟ ਪਾਉਣ ਲਈ ਪਹੁੰਚ ਰਹੇ ਹਨ। ਅਭਿਨੇਤਾ ਪ੍ਰਕਾਸ਼ ਰਾਜ ਸ਼ਾਂਤੀਨਗਰ ਦੇ ਸੇਂਟ ਜੋਸੇਫ ਇੰਡੀਅਨ ਸਕੂਲ ਦੇ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਉਂਦੇ ਹੋਏ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਨੇ ਆਪਣੀ ਵੋਟ ਪਾਉਣ ਤੋਂ ਪਹਿਲਾਂ ਸ਼ਿਕਾਰੀਪੁਰ ਵਿੱਚ ਹੁਚਰਾਯਾ ਸਵਾਮੀ ਮੰਦਰ ਅਤੇ ਰਾਘਵੇਂਦਰ ਸਵਾਮੀ ਮੱਠ ਦਾ ਦੌਰਾ ਕੀਤਾ। ਮੌਜ਼ੂਦਾ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਹੁਬਲੀ ਦੇ ਹਨੂੰਮਾਨ ਮੰਦਰ ਅਤੇ ਕਾਵੇਰੀ ਦੇ ਗਾਇਤਰੀ ਮੰਦਰ ਵਿੱਚ ਪੂਜਾ ਕੀਤੀ। (Karnataka Assembly Elections)

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਵੋਟਾਂ ਅੱਜ, 9 ਵਜੇ ਤੱਕ ਹੋਈ 5.21 ਫ਼ੀਸਦੀ ਵੋਟਿੰਗ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਗਲੁਰੂ ਦੇ ਵਿਜੇਨਗਰ ਵਿੱਚ ਇੱਕ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਬਜਰੰਗਬਲੀ ਦੀ ਪੂਜਾ ਕਰਦੇ ਹਾਂ, ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਹਾਂ ਪਰ ਕਾਂਗਰਸ ਚੋਣਾਂ ਦੌਰਾਨ ਹਨੂੰਮਾਨ ਦੇ ਭਗਤ ਬਣ ਜਾਂਦੀ ਹੈ। ਕਰਨਾਟਕ ਹਨੂੰਮਾਨ ਜੀ ਦਾ ਜਨਮ ਸਥਾਨ ਹੈ। ਇੱਥੇ ਆ ਕੇ ਕਾਂਗਰਸ ਆਪਣੇ ਚੋਣ ਮਨੋਰਥ ਪੱਤਰ ’ਚ ਬਜਰੰਗ ਦਲ ’ਤੇ ਪਾਬੰਦੀ ਲਾਉਣ ਦੀ ਗੱਲ ਕਰ ਰਹੀ ਹੈ। ਨਾਸਮਝੀ ਦੀ ਮਿਸਾਲ ਇਸ ਤੋਂ ਵੱਧ ਨਹੀਂ ਹੋ ਸਕਦੀ।