ਵਪਾਰੀ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ, ਪੁਰਾਣੀ ਰੰਜਿਸ਼ ’ਚ ਬਦਮਾਸ਼ਾਂ ਨੇ ਮਜ਼ਦੂਰ ਦੀ ਕੀਤੀ ਕੁੱਟਮਾਰ

Bus Stand Mansa

ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ (Ludhiana News) ’ਚ ਕੱਪੜਾ ਵਪਾਰੀ ’ਤੇ ਬਦਮਾਸ਼ਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦਰਅਸਲ ਗਾਂਧੀ ਮਾਰਕੀਟ ਨੇੜੇ ਬਸੰਤ ਨਗਰ ’ਚ ਕੁਝ ਨੌਜਵਾਨਾਂ ਵੱਲੋਂ ਫੈਕਟਰੀ ਦੇ ਇੱਕ ਕਰਮਚਾਰੀ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਮਜ਼ਦੂਰ ਭੱਜ ਕੇ ਫੈਕਟਰੀ ਅੰਦਰ ਜਾ ਵੜਿਆ। ਇੱਥੇ ਫੈਕਟਰੀ ਮਾਲਕ ਨੇ ਦਖਲ ਦੇਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਦਮਾਸ਼ਾਂ ਨੇ ਫੈਕਟਰੀ ਮਾਲਕ ’ਤੇ ਵੀ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਹਮਲਾਵਰਾਂ ਨੇ ਫੈਕਟਰੀ ਮਾਲਕ ਤੋਂ ਨਕਦੀ ਵੀ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਹ ਨਕਦੀ ਅੰਦਰ ਲੈ ਗਏ। ਰੌਲਾ ਸੁਣ ਕੇ ਇਲਾਕੇ ਦੇ ਲੋਕ ਇਕੱਠੇ ਹੋ ਗਏ। ਲੋਕਾਂ ਦੀ ਭੀੜ ਨੂੰ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਲੜਾਈ ਦੌਰਾਨ ਮਜ਼ਦੂਰ ਦੇ ਹੱਥ ’ਤੇ ਜਖਮ ਹੋ ਗਿਆ, ਜਿਸ ਨੂੰ ਇਲਾਜ ਲਈ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ।

ਘਟਨਾ ਸੀਸੀਟੀਵੀ ’ਚ ਕੈਦ | Ludhiana News

ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਸ਼ਰਾਰਤੀ ਅਨਸਰਾਂ ਦੀਆਂ ਹਰਕਤਾਂ ਕੈਦ ਹੋ ਗਈਆਂ। ਸੂਚਨਾ ਤੋਂ ਬਾਅਦ ਥਾਣਾ ਡਵੀਜਨ ਨੰਬਰ-4 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਫੈਕਟਰੀ ਮਾਲਕ ਦਿਨੇਸ਼ ਸੋਨੀ ਨੇ ਦੱਸਿਆ ਕਿ ਬਸੰਤ ਨਗਰ ਦੀ ਗਲੀ ਨੰਬਰ-1 ਵਿੱਚ ਉਸ ਦੀ ਫੈਕਟਰੀ ਹੈ। ਸ਼ਿਵਜੋਰ ਫੈਕਟਰੀ ਵਿੱਚ ਕੰਮ ਕਰਦਾ ਹੈ। ਜੋ ਉਸਦਾ ਰਿਸ਼ਤੇਦਾਰ ਵੀ ਹੈ। ਉਹ ਘਰ ਜਾ ਰਿਹਾ ਸੀ ਕਿ ਕੁਝ ਨੌਜਵਾਨਾਂ ਨੇ ਉਸ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਹ ਫੈਕਟਰੀ ਅੰਦਰ ਭੱਜਿਆ।

ਇਹ ਵੀ ਪੜ੍ਹੋ : ਕਰਨਾਟਕ ’ਚ ਦੋ ਘੰਟਿਆਂ ’ਚ 8.26 ਫੀਸਦੀ ਵੋਟਿੰਗ: ਸੀਤਾਰਮਨ ਨੇ ਕਿਹਾ- ਬਜਰੰਗ ਦਲ ’ਤੇ ਪਾਬੰਦੀ ਲਾਉਣਾ ਕਾਂਗਰਸ ਦੀ ਸਿਆਣਪ ਨਹੀਂ

ਇਸੇ ਦੌਰਾਨ ਹਮਲਾਵਰ ਫੈਕਟਰੀ ਦੇ ਅੰਦਰ ਵੜਨ ਲੱਗੇ। ਜਦੋਂ ਉਸ ਨੇ ਦਖਲ ਦਿੱਤਾ ਤਾਂ ਉਸ ’ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਨੌਜਵਾਨਾਂ ਨੇ ਗਲੀ ’ਚ ਖੜ੍ਹੇ ਕੁਝ ਵਰਕਰਾਂ ’ਤੇ ਵੀ ਹਮਲਾ ਕਰ ਦਿੱਤਾ। ਜਦੋਂ ਲੋਕ ਇਕੱਠੇ ਹੋ ਗਏ ਤਾਂ ਮੁਲਜਮ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਜਖਮੀ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਖਮੀਆਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।