ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ 7 ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰਾਂ ਦਾ ਵਰਚੁਆਲ ਉਦਘਾਟਨ

Ludhiana News
ਖੰਨਾ ਵਿਖੇ ਨਵੇ ਸਟੇਸ਼ਨ ਦੇ ਉਦਘਾਟਨੀ ਸਮਾਗਮ ’ਚ ਡੈਡੀਕੇਟਿਡ ਫਰੈਟ ਕੋਰੀਡੋਰ ਤੋਂ ਪਰਦਾ ਹਟਾਉਂਦੇ ਹੋਏ ਗਵਰਨਰ ਬਨਵਾਰੀ ਲਾਲ ਪਰੋਹਿਤ।

ਖੰਨਾ ਵਿਖੇ ਰਾਜ ਪੱਧਰੀ ਸਮਾਗਮ ’ਚ ਰਾਜਪਾਲ ਪੰਜਾਬ ਬਨਵਾਰੀ ਲਾਲ ਪਰੋਹਿਤ ਨੇ ਲਿਆ ਹਿੱਸਾ

(ਜਸਵੀਰ ਸਿੰਘ ਗਹਿਲ) ਖੰਨਾ/ ਲੁਧਿਆਣਾ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡੈਡੀਕੇਟਿਡ ਫਰੈਟ ਕੋਰੀਡੋਰ ਕਾਰਪੋਰੇਸ਼ਨ (ਡੀਐੱਫਸੀਸੀ) ਦੇ ਪੂਰਬੀ ਤੇ ਪੱਛਮੀ ਕੋਰੀਡੋਰ ਪੰਜਾਬ ਨੂੰ ਸਮਰਪਿਤ ਕੀਤੇ। ਇਸ ਦੌਰਾਨ ਖੰਨਾ ਵਿਖੇ ਰਾਜਪਾਲ ਪੰਜਾਬ ਬਨਵਾਰੀ ਲਾਲ ਪਰੋਹਿਤ ਨੇ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ (ਈਡੀਐੱਫਸੀ) ਦੇ 401 ਕਿਲੋਮੀਟਰ ਲੰਬੇ ਸਾਹਨੇਵਾਲ ਤੋਂ ਨਿਊ ਖੁਰਜਾ ਸੈਕਸ਼ਨ ਦੇ ਵਰਚੁਅਲ ਉਦਘਾਟਨੀ ਸਮਾਗਮ ਵਿੱਚ ਹਿੱਸਾ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ 5463 ਦੇ ਭਾਗ ਨੂੰ ਸਮਰਪਿਤ ਕੀਤਾ। Ludhiana News

ਇਹ ਵੀ ਪੜ੍ਹੋ: ਲੋਕ ਸਭਾ ਉਮੀਦਵਾਰਾਂ ਦੀ ਕਾਂਗਰਸ ਵੱਲੋਂ ਦੂਜੀ ਸੂਚੀ ਜਾਰੀ

ਨਿਊ ਖੰਨਾ ਵਿਖੇ ਆਪਣੇ ਭਾਸ਼ਣ ਦੌਰਾਨ ਰਾਜਪਾਲ ਪੁਰੋਹਿਤ ਨੇ ਇਸ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਤੇਜ਼ ਗਤੀ ਵਾਲੀਆਂ ਮਾਲ ਗੱਡੀਆਂ ਦੀ ਸਹੂਲਤ ਦੇ ਕੇ ਦੇਸ਼ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਸਮਰਪਿਤ ਮਾਲ ਕਾਰੀਡੋਰ ਇੱਕ ਹਾਈ ਸਪੀਡ ਅਤੇ ਉੱਚ- ਸਮਰੱਥਾ ਵਾਲਾ ਰੇਲਵੇ ਕੋਰੀਡੋਰ ਹੈ ਜੋ ਸਿਰਫ਼ ਮਾਲ ਜਾਂ ਹੋਰ ਵਸਤੂਆਂ ਦੀ ਢੋਆ- ਢੁਆਈ ਲਈ ਹੈ।

7 ਨਵੇਂ ਸਟੇਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਸਮਰਪਿਤ

ਰਾਜਪਾਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਪ੍ਰੋਜੈਕਟ ਲੌਜਿਸਟਿਕ ਲਾਗਤ ਨੂੰ ਘਟਾਉਣ ਦੇ ਨਾਲ ਗਤੀ ਵਧਾਏਗਾ, ਮਾਲ ਢੋਆ- ਢੁਆਈ ਦੀ ਸੁਰੱਖਿਆ ’ਚ ਵਾਧਾ ਅਤੇ ਨਾਲ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ। ਇਸ ਤੋਂ ਇਲਾਵਾ ਇਹ ਪ੍ਰੋਜੈਕਟ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਨੂੰ ਵੀ ਆਕਰਸ਼ਿਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਤੇ ਉਦਯੋਗ ਜਗ਼ਤ ਲਈ ਵੱਡੀ ਉਪਲੱਬਧੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਪ੍ਰਗਤੀ ਦਾ ਅਹਿਮ ਸਾਧਨ ਹੈ ਜਿਸ ਨਾਲ ਸਿਰਫ਼ ਪੰਜਾਬ ਦੇ ਨਾਲ-ਨਾਲ ਹਿਮਾਚਲ, ਕਸ਼ਮੀਰ, ਹਰਿਆਣਾ, ਰਾਜਸਥਾਨ ਆਦਿ ਨੂੰ ਵੀ ਫਰੇਟ ਕੋਰੀਡੋਰ ਦਾ ਵੱਡਾ ਫਾਇਦਾ ਮਿਲੇਗਾ। Ludhiana News

Ludhiana News
ਖੰਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਚੁਅਲ ਉਦਘਾਟਨ ਤੋਂ ਬਾਅਦ ਖੰਨਾ ਤੋਂ ਰਵਾਨਾ ਹੁੰਦੀ ਹੋਈ ਟਰੇਨ।

ਜਿਕਰਯੋਗ ਹੈ ਕਿ ਸ਼ੰਭੂ ਤੋਂ ਲੈ ਕੇ ਲੁਧਿਆਣਾ ਦੇ ਸਾਹਨੇਵਾਲ ਤੱਕ ਕੁੱਲ 7 ਨਵੇਂ ਸਟੇਸ਼ਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਸਮਰਪਿਤ ਕੀਤੇ ਗਏ ਹਨ। ਡੈਡੀਕੇਟਿਡ ਫਰੈਟ ਕੋਰੀਡੋਰ (ਡੀਐੱਫਸੀ) ਦਾ ਉਦੇਸ਼ ਦੇਸ਼ ’ਚ ਮਾਲ ਤੇ ਉਤਪਾਦਾਂ ਨੂੰ ਇੱਕ ਥਾਂ ਤੋਂ ਦੂਜੇ ਸਥਾਨ ਤੱਕ ਭੇਜਣ ਲਈ ਨਿਰਵਿਘਨ ਸੰਪਰਕ ਪ੍ਰਦਾਨ ਕਰਨਾ ਹੈ। ਇਸ ਮੌਕੇ ਖੰਨਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐੱਸਐੱਸਪੀ ਅਮਨੀਤ ਕੋਂਡਲ, ਵਧੀਕ ਡਿਪਟੀ ਕਮਿਸ਼ਨਰ ਰੁਪਿੰਦਰ ਪਾਲ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। Ludhiana News