ਭਾਰਤੀ ਹਸਤੀਆਂ ‘ਚ ਕਮਾਈ ਪੱਖੋਂ ਵਿਰਾਟ ਨੰਬਰ 2

 ਅੱਵਲ 100 ‘ਚ 13 ਕ੍ਰਿਕਟਰ, ਧੋਨੀ ਪੰਜਵੇਂ, ਸਚਿਨ 9ਵੇਂ ਸਥਾਨ ‘ਤੇ

 

ਮਹਿਲਾ ਖਿਡਾਰੀਆਂ ‘ਚ ਪੀਵੀ ਸਿੰਧੂ ਪਹਿਲੇ ਨੰਬਰ ‘ਤੇ

ਨਵੀਂ ਦਿੱਲੀ, 5 ਦਸੰਬਰ
ਭਾਰਤੀ ਕ੍ਰਿਕਟ ਕਪਤਾਨ ਅਤੇ ਮੌਜ਼ੂਦਾ ਸਮੇਂ ‘ਚ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ ਵਿਰਾਟ ਕੋਹਲੀ ਨਾਮਵਰ ਅਮਰੀਕੀ ਪੱਤਰਿਕਾ ਫੋਬਰਸ ਦੀਆਂ 100 ਅੱਵਲ ਭਾਰਤੀ ਹਸਤੀਆਂ ‘ਚ ਦੂਸਰੇ ਸਥਾਨ ‘ਤੇ ਹੈ ਫੋਬਰਸ ਦੀ ਇਸ ਸੂਚੀ ‘ਚ ਬਾਲੀਵੁਡ ਦੇ ਅਦਾਕਾਰ ਸਲਮਾਨ ਖਾਨ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ ਸਲਮਾਨ ਦੀ ਕਮਾਈ 253.25 ਕਰੋੜ ਰੁਪਏ ਹੈ ਜਦੋਂਕਿ ਵਿਰਾਟ 228.09 ਕਰੋੜ  ਨਾਲ ਦੂਸਰੇ ਸਥਾਨ ‘ਤੇ ਹੈ ਅਤੇ ਸੂਚੀ ‘ਚ ਸਭ ਤੋਂ ਅਮੀਰ ਭਾਰਤੀ ਖਿਡਾਰੀ ਹਨ

 
ਵਿਰਾਟ ਨੇ ਇਸ ਸਾਲ ਆਪਣੀ ਕਮਾਈ ‘ਚ ਲੰਮੀ ਛਾਲ ਲਾਈ ਹੈ ਉਸਦੀ 2017 ਦੀ ਕਮਾਈ ਜਿੱਥੇ 100.72 ਕਰੋੜ ਰੁਪਏ ਸੀ ਉੱਥੇ 2018 ‘ਚ ਉਸਦੀ ਕਮਾਈ 228.09 ਕਰੋੜ ਰੁਪਏ ਪਹੁੰਚ ਗਈ ਹੈ ਬਾਲੀਵੁਡ ਦੇ ਨਵੇਂ ਭਾਰਤ ਕੁਮਾਰ ਬਣ ਚੁੱਕੇ ਅਕਸ਼ੇ ਕੁਮਾਰ 185 ਕਰੋੜ ਰੁਪਏ ਦੀ ਕਮਾਈ ਨਾਲ ਤੀਸਰੇ ਅਤੇ ਰਣਵੀਰ ਸਿੰਘ ਚੌਥੇ ਸਥਾਨ ‘ਤੇ ਹਨ ਇੱਕ ਸਮੇਂ ਫੋਬਰਸ ਸੂਚੀ ‘ਚ ਸਭ ਤੋਂ ਅਮੀਰ ਭਾਰਤੀ ਖਿਡਾਰੀ ਦਾ ਦਰਜਾ ਰੱਖਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 101.77 ਕਰੋੜ ਰੁਪਏ ਨਾਲ ਪੰਜਵੇਂ ਸਥਾਨ ‘ਤੇ ਹਨ ਕ੍ਰਿਕਟ ਲੀਜੇਂਡ ਅਤੇ ਭਾਰਤ ਰਤਨ ਸਚਿਨ ਤੇਂਦੁਲਕਰ 80 ਕਰੋੜ ਰੁਪਏ ਦੀ ਕਮਾਈ ਨਾਲ ਨੌਂਵੇਂ ਅਤੇ ਬਾਲੀਵੁਡ ਦੇ ਅਜੇ ਦੇਵਗਨ 74.5 ਕਰੋੜ ਰੁਪਏ ਨਾਲ 10ਵੇਂ ਨੰਬਰ ‘ਤੇ ਹਨ

 
ਸੂਚੀ ‘ਚ ਸਭ ਤੋਂ ਅਮੀਰ ਭਾਰਤੀ ਮਹਿਲਾ ਖਿਡਾਰੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਹੈ ਜਿਸ ਦੀ ਕਮਾਈ 36.5 ਕਰੋੜ ਰੁਪਏ ਹੈ ਅਤੇ ਉਹ 20ਵੇਂ ਨੰਬਰ ‘ਤੇ ਹੈ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ 31.49 ਕਰੋੜ ਰੁਪਏ ਨਾਲ 23ਵੇਂ, ਘੱਟ ਸਮੇਂ ‘ਚ ਉੱਚੀ ਛਾਲ ਲਾਉਣ ਵਾਲੇ ਹਾਰਦਿਕ ਪਾਂਡਿਆ 28.46 ਕਰੋੜ ਰੁਪਏ ਨਾਲ 27ਵੇਂ, ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ 18.9 ਕਰੋੜ ਰੁਪਏ ਨਾਲ 44ਵੇਂ ਅਤੇ ਭੁਵਨੇਸ਼ਵਰ ਕੁਮਾਰ 17.26 ਕਰੋੜ ਰੁਪਏ ਨਾਲ 52ਵੇਂ ਨੰਬਰ ‘ਤੇ ਹਨ

 

ਬੋਪੰਨਾ 99ਵੇਂ ਸਥਾਨ ਂਤੇ

 
ਭਾਰਤੀ ਟੀਮਾਂ ਦੇ ਤਿੰਨੇ ਫਾਰਮੇਟ ਤੋਂ ਬਾਹਰ ਚੱਲ ਰਹੇ ਸੁਰੇਸ਼ ਰੈਨਾ 16.96 ਕਰੋੜ ਰੁਪਏ ਨਾਲ 55ਵੇਂ, ਬੈਡਮਿੰਟਨ ਸਟਾਰ ਸਾਇਨਾ ਨੇਹਵਾਲ (16.56) 58ਵੇਂ, ਲੋਕੇਸ਼ ਰਾਹੁਲ (16.48) 59ਵੇਂ, ਜਸਪ੍ਰੀਤ ਬੁਮਰਾਹ (16.42) 60ਵੇਂ, ਸ਼ਿਖਰ ਧਵਨ 16.26( 62ਵੇਂ), ਰਵਿੰਦਰ ਜਡੇਜਾ (15.39) 68ਵੇਂ, ਮਨੀਸ਼ ਪਾਂਡੇ (13.08) 77ਵੇਂ, ਗੋਲਫ਼ਰ ਅਨਿਬਾਰਣ ਲਹਿੜੀ (11.98)81ਵੇਂ, ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ (10.5) 87ਵੇਂ, ਮੁੱਕੇਬਾਜ ਵਜਿੰਦਰ ਸਿੰਘ (6.4) 96ਵੇਂ, ਗੋਲਫ਼ਰ ਸ਼ੁਭੰਕਰ ਸ਼ਰਮਾ (4.5) 98ਵੇਂ ਅਤੇ ਡਬਲਜ਼ ਟੈਨਿਸ ਖਿਡਾਰੀ ਰੋਹਨ ਬੋਪੰਨਾ (3.27)99ਵੇਂ ਨੰਬਰ ‘ਤੇ ਹਨ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।