ਤ੍ਰਿਪੁਰਾ ‘ਚ ਹਿੰਸਾ, ਭਾਜਪਾ ਤੇ ਮਾਕਪਾ ਦਾ ਇੱਕ ਦੂਜੇ ‘ਤੇ ਦੋਸ਼

Violence, Tripura, BJP, CPI, Allegation, Each

ਭਾਜਪਾ ਵਰਕਰਾਂ ‘ਤੇ ਲੈਨਿਨ ਦੀ ਮੂਰਤੀ ਤੋੜਨ ਦਾ ਦੋਸ਼

ਅਗਰਤਲਾ (ਏਜੰਸੀ)। ਤ੍ਰਿਪੁਰਾ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਹਿੰਸਕ ਘਟਨਾਵਾਂ ਸਬੰਧੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਇਸ ਦੇ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਤਿੰਨ ਮਾਰਚ ਨੂੰ ਆਏ ਚੋਣ ਨਤੀਜਿਆਂ ‘ਚ ਭਾਜਪਾ ਨੇ ਤ੍ਰਿਪੁਰਾ ‘ਚ ਮਾਕਪਾ ਦਾ 25 ਸਾਲ ਦੀ ਹਕੂਮਤ ਨੂੰ ਤੋੜਦਿਆਂ ਸ਼ਾਨਦਾਰ ਜਿੱਤ ਹਾਸਲ ਕੀਤੀ ਇਸ ਤੋਂ ਬਾਅਦ ਸੂਬੇ ‘ਚ ਹਿੰਸਕ ਘਟਨਾਵਾਂ ਨੇ ਜ਼ੋਰ ਫੜ੍ਹ ਲਿਆ ਹਿੰਸਕ ਘਟਨਾਵਾਂ ਨੂੰ ਵੇਖਦਿਆਂ ਪ੍ਰਸ਼ਾਸਨ ਵੱਲੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਧਾਰਾ 144 ਲਾਉਣ ਦੇ ਨਾਲ ਹੀ ਵੱਡੀ ਗਿਣਤੀ ‘ਚ ਅਰਧ ਸੈਨਿਕ ਫੋਰਸਾਂ ਦੀ ਤਾਇਨਾਤੀ ਕੀਤੀ ਗਈ ਹੈ।

ਤ੍ਰਿਪੁਰਾ ਦੇ ਬੇਲੋਨੀਆ ਟਾਊਨ ‘ਚ ਕਾਲਜ ਸਕਵੇਅਰ ਵਲਾਦੀਮਿਰ ਲੇਨਿਨ ਦੀ ਮੂਰਤੀ ਤੋੜਨ ਤੋਂ ਬਾਅਦ ਹਿੰਸਕ ਘਟਨਾਵਾਂ ਹੋਰ ਤੇਜ਼ ਹੋ ਗਈਆਂ ਇਸ ਘਟਨਾ ‘ਤੇ ਖੱਬੇਪੱਖੀ ਪਾਰਟੀਆਂ ਨੇ ਸਖ਼ਤ ਨਰਾਜ਼ਗੀ ਪ੍ਰਗਟਾਈ ਹੈ ਖੱਬਪੱਖੀ ਪਾਰਟੀਆਂ ਦਾ ਦੋਸ਼ ਹੈ ਕਿ ਭਾਜਪਾ ਸੂਬੇ ‘ਚ ਡਰ ਫੈਲਾਉਣ ‘ਚ ਜੁਟ ਗਈ ਹੈ ਮਾਕਪਾ ਦੇ ਸਾਬਕਾ ਜਨਰਲ ਸਕੱਤਰ ਅਤੇ ਸੀਨੀਅਰ ਆਗੂ ਸੀਤਾਰਾਮ ਯੇਚੂਰੀ ਨੇ ਤ੍ਰਿਪੁਰਾ ‘ਚ ਹਿੰਸਕ ਘਟਨਾਵਾਂ ‘ਤੇ ਸਖ਼ਤ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਤ੍ਰਿਪੁਰਾ ‘ਚ ਹਿੰਸਾ ਦੀਆਂ ਜੋ ਘਟਨਾਵਾਂ ਹੋ ਰਹੀਆਂ ਹਨ।

ਉਸ ਤੋਂ ਸਪੱਸ਼ਟ ਹੈ ਕਿ ਕੌਮੀ ਸਵੈ ਸੇਵਕ, ਭਾਜਪਾ ਦਾ ਰੁਝਾਨ ਕੀ ਹੈ ਹਿੰਸਾ ਤੋਂ ਇਲਾਵਾ ਉਨ੍ਹਾਂ ਦਾ ਸਿਆਸੀ ਭਵਿੱਖ ਕੁਝ ਨਹੀਂ ਤ੍ਰਿਪੁਰਾ ਦੀ ਜਨਤਾ ਇਸਦਾ ਜਵਾਬ ਦੇਵੇਗੀ ਲੇਨਿਨ ਦੀ ਮੂਰਤੀ ਤੋੜੇ ਜਾਣ ਦੀ ਘਟਨਾ ‘ਤੇ ਮਾਕਪਾ ਨੇ ਟਵੀਟਰ ‘ਤੇ ਸਖ਼ਤ ਟਿੱਪਣੀ ਕੀਤੀ ਹੈ ਪਾਰਟੀ ਨੇ ਲਿਖਿਆ ਹੈ ਕਿ ਤ੍ਰਿਪੁਰਾ ‘ਚ ਚੋਣ ਜਿੱਤਣ ਤੋਂ ਬਾਅਦ ਹੋਈ ਹਿੰਸਾ ਪ੍ਰਧਾਨ ਮੰਤਰੀ ਦੇ ਲੋਕਤੰਤਰ ‘ਤੇ ਭਰੋਸੇ ਦੇ ਦਾਅਵਿਆਂ ਦਾ ਮਜ਼ਾਕ ਉਡਾਉਂਦੀ ਹੈ ਸੂਬੇ ‘ਚ ਖੱਬੇਪੱਖੀ ਅਤੇ ਉਨ੍ਹਾਂ ਦੇ ਸਮਰਥਕਾਂ ਦਰਮਿਆਨ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।