ਕਾਬਲ ’ਚ ਹਿੰਸਾ ਚਿੰਤਾਜਨਕ

ਕਾਬਲ ’ਚ ਹਿੰਸਾ ਚਿੰਤਾਜਨਕ

ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਤੇ ਕੋਈ ਵੀ ਧਰਮ ਅੱਤਵਾਦ ਦੀ ਸਿੱਖਿਆ ਨਹੀਂ ਦਿੰਦਾ ਧਰਮ ਨਿਰਦੋਸ਼ਾਂ, ਨਿਹੱਥਿਆਂ ਦੀ ਰੱਖਿਆ ਦਾ ਸੰਦੇਸ਼ ਦਿੰਦਾ ਹੈ ਬੀਤੇ ਦਿਨੀਂ ਕਾਬਲ ਦੇ ਇੱਕ ਗੁਰਦੁਆਰਾ ਸਾਹਿਬ ’ਚ ਹੋਏ ਅੱਤਵਾਦੀ ਹਮਲੇ ਨੇ ਇੱਕ ਵਾਰ ਫ਼ਿਰ ਅੱਤਵਾਦ ਦਾ ਕਰੂਰ ਚਿਹਰਾ ਸਾਹਮਣੇ ਲਿਆਂਦਾ ਹੈ ਇਸ ਹਮਲੇ ’ਚ ਦੋ ਵਿਅਕਤੀ ਮਾਰੇ ਗਏ ਇੱਕ ਅੱਤਵਾਦੀ ਜਥੇਬੰਦੀ ਨੇ ਇਸ ਨੂੰ ਇਸਲਾਮ ਖਿਲਾਫ਼ ਬਦਲੇ ਦੀ ਕਾਰਵਾਈ ਕਰਾਰ ਦਿੰਦਿਆਂ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਓਆਈਸੀ (ਆਰਗੇਨਾਈਜੇਸ਼ਨ ਆਫ਼ ਇਸਲਾਮਿਕ ਕੋਆਪ੍ਰੇਸ਼ਨ) ਦੇ ਜਿਹੜੇ ਮੈਂਬਰ ਮੁਲਕ ਭਾਰਤ ’ਚ ਇੱਕ ਧਰਮ ਵਿਸ਼ੇਸ਼ ਖਿਲਾਫ਼ ਟਿੱਪਣੀਆਂ ’ਤੇ ਇਤਰਾਜ਼ ਕਰ ਰਹੇ ਸਨ ਉਹ ਕਾਬਲ ’ਚ ਹੋਏ ਹਮਲੇ ਬਾਰੇ ਚੁੱਪ ਹਨ ਇਹ ਭਾਰਤ ਹੈ

ਜਿਸ ਨੇ ਇਸਲਾਮ ਖਿਲਾਫ ਟਿੱਪਣੀਆਂ ਦੀ ਸਖਤ ਨਿੰਦਾ ਕਰਦਿਆਂ ਇਹ ਸਪੱਸ਼ਟ ਕਿਹਾ ਕਿ ਭਾਰਤ ਹਰ ਧਾਰਮਿਕ ਸ਼ਖ਼ਸੀਅਤ ਦਾ ਆਦਰ ਤਾਂ ਕਰਦਾ ਹੀ ਹੈ ਸਗੋਂ ਹਰ ਵਿਅਕਤੀ ਦੀ ਧਾਰਮਿਕ ਅਜ਼ਾਦੀ ਦੀ ਗਾਰੰਟੀ ਵੀ ਦਿੰਦਾ ਹੈ ਭਾਰਤ ਅੰਦਰ ਕੋਈ ਵੀ ਅਜਿਹੀ ਪਾਰਟੀ ਨਹੀਂ ਹੋਵੇਗੀ ਜਿਸ ਨੇ ਇਤਰਾਜ਼ਯੋਗ ਟਿੱਪਣੀ ਕਰਨ ਵਾਲਿਆਂ ਦੀ ਨਿੰਦਾ ਨਾ ਕੀਤੀ ਹੋਵੇ ਸਬੰਧਿਤ ਪਾਰਟੀ ਨੇ ਟਿੱਪਣੀ ਕਰਨ ਵਾਲੇ ਆਗੂਆਂ ਨੂੰ ਪਾਰਟੀ ’ਚੋਂ ਬਰਖਾਸਤ ਕਰ ਦਿੱਤਾ ਜੇਕਰ ਅੱਤਵਾਦ ਜਾਂ ਕੱਟੜਵਾਦ ਨੂੰ ਖਤਮ ਕਰਨਾ ਹੈ ਤਾਂ ਹਰ ਵਿਅਕਤੀ ਅਤੇ ਸੰਸਥਾ ’ਤੇ ਹੋਏ ਉਸ ਹਮਲੇ ਦੀ ਨਿੰਦਾ ਤੇ ਵਿਰੋਧਤਾ ਕਰਨੀ ਪਵੇਗੀ ਜਿਹੜਾ ਹਮਲਾ ਕਿਸੇ ਧਾਰਮਿਕ ਪਛਾਣ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੋਵੇ

ਜਿੱਥੋਂ ਤੱਕ ਅਫ਼ਗਾਨਿਸਤਾਨ ’ਚ ਹੋਏ ਹਮਲੇ ਦਾ ਸਬੰਧ ਹੈ ਇਹ ਬੇਹੱਦ ਘਟੀਆ ਕਾਰਨਾਮਾ ਹੈ, ਮਾਰੇ ਗਏ ਵਿਅਕਤੀਆਂ ਨੇ ਕਿਸੇ ਵੀ ਧਰਮ ਦਾ ਅਪਮਾਨ ਨਹੀਂ ਕੀਤਾ ਉਹਨਾਂ ਦਾ ਕਸੂਰ ਸਿਰਫ਼ ਏਨਾ ਹੀ ਹੈ ਕਿ ਉਹ ਜਿਸ ਧਰਮ ਨਾਲ ਸਬੰਧ ਰੱਖਦੇ ਹਨ ਉਸ ਧਰਮ ਦੇ ਲੋਕ ਹਿੰਦੁਸਤਾਨ ’ਚ ਵੱਸਦੇ ਹਨ ਅਸਲ ’ਚ ਇਸਲਾਮ ’ਚ ਹਿੰਸਾ ਲਈ ਕੋਈ ਥਾਂ ਨਹੀਂ ਇਸਲਾਮ ਮੁਹੱਬਤ, ਅਮਨ ਤੇ ਭਾਈਚਾਰੇ ਦਾ ਪਾਠ ਪੜ੍ਹਾਉਂਦਾ ਹੈ ਪਰ ਇਸ ਧਰਮ ਦੇ ਨਾਂਅ ’ਤੇ ਅੱਤਵਾਦੀ ਕਾਰਨਾਮਿਆਂ ਨੂੰ ਜੇਹਾਦ ਕਰਾਰ ਦੇਣਾ ਬੇਹੱਦ ਗਲਤ ਤੇ ਖਤਰਨਾਕ ਹੈ

ਇਸ ਸਮੱਸਿਆ ਦਾ ਇੱਕੋ ਹੀ ਹੱਲ ਹੈ ਕਿ ਧਰਮ ਦੀ ਸਹੀ ਪਰਿਭਾਸ਼ਾ ਕੀਤੀ ਜਾਵੇ ਤੇ ਉਸ ਦਾ ਪ੍ਰਚਾਰ ਕੀਤਾ ਜਾਵੇ ਦੇਸ਼ਾਂ ਦੀਆਂ ਕੂਟਨੀਤਿਕ ਮਜ਼ਬੂਰੀਆਂ ਨੂੰ ਪਾਸੇ ਰੱਖ ਕੇ ਮਨੁੱਖਤਾ ਦੀ ਗੱਲ ਕਰਨ ਲਈ ਅੱਗੇ ਆਉਣਾ ਪਵੇਗਾ ਇਸਲਾਮ ਦੇ ਨਾਂਅ ’ਤੇ ਅੱਤਵਾਦੀ ਹਮਲੇ ਇਸਲਾਮ ਦਾ ਅਪਮਾਨ ਹਨ ਇਸਲਾਮੀ ਮੁਲਕਾਂ ਨੂੰ ਇਸਲਾਮ ਦੇ ਸਾਰ ਤੱਤ ਨੂੰ ਅਤੇ ਅੱਤਵਾਦ ਨੂੰ ਵੱਖ-ਵੱਖ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਕਿਸੇ ਵੀ ਵਿਅਕਤੀ ਅਤੇ ਸੰਸਥਾ ’ਤੇ ਧਰਮ ਦੇ ਆਧਾਰ ’ਤੇ ਹਮਲਾ ਧਰਮਾਂ ਦੇ ਖਿਲਾਫ਼ ਹੈ ਇਸਲਾਮੀ ਮੁਲਕਾਂ ਨੂੰ ਇੱਕਤਰਫ਼ਾ ਪਹੰੁਚ ਅਪਣਾਉਣ ਤੇ ਇੱਕਤਰਫ਼ਾ ਕਾਰਵਾਈ ਦੀ ਬਜਾਇ ਮਨੁੱਖਤਾ ਦੀ ਸਲਾਮਤੀ ਲਈ ਅੱਤਵਾਦ ਦਾ ਵਿਰੋਧ ਕਰਨਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ