ਕਰਨਾਟਕ ‘ਚ ਵੋਟਿੰਗ ਦੌਰਾਨ ਹਿੰਸਾ, ਈਵੀਐਮ ਮਸ਼ੀਨਾਂ ਤੋੜੀਆਂ

Karnataka Assembly Elections
ਵਿਜੇਪੁਰਾ ਜ਼ਿਲੇ ਦੇ ਬਸਵਾਨਾ ਬਾਗਵਾੜੀ ਤਾਲੁਕ ਵਿਖੇ ਈਵੀਐਮ ਮਸ਼ੀਨਾਂ ਤੋੜਦੇ ਹੋਏ ਲੋਕ।

(ਸੱਚ ਕਹੂੰ ਨਿਊਜ਼) ਕਰਨਾਟਕ। ਕਰਨਾਟਕ ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਦੁਪਹਿਰ 3 ਵਜੇ ਤੱਕ 52.18 ਫੀਸਦੀ ਵੋਟਾਂ ਪਈਆਂ ਹਨ। ਕਰਨਾਟਕ ‘ਚ ਵੋਟਿੰਗ ਦੌਰਾਨ ਕੁਝ ਥਾਵਾਂ ‘ਤੇ ਹਿੰਸਕ ਘਟਨਾਵਾਂ ਵਾਪਰੀਆਂ ਹਨ। ਕਈ ਥਾਵਾਂ ਤੋਂ ਈਵੀਐਮ ਮਸ਼ੀਨਾਂ ਤੋੜਨ ਦੀਆਂ ਵੀ ਖਬਰਾਂ ਹਨ। (Karnataka Assembly Elections)

ਇਹ ਵੀ ਪੜ੍ਹੋ : ਜਲੰਧਰ ਜਿਮਨੀ ਚੋਣਾਂ : ਮੁੱਖ ਮੰਤਰੀ ਮਾਨ ਦੀ ਲੋਕਾਂ ਨੂੰ ਖਾਸ ਅਪੀਲ

ਪੁਲਿਸ ਨੇ ਕਿਹਾ ਕਿ ਵਿਜੇਪੁਰਾ ਜ਼ਿਲੇ ਦੇ ਬਸਵਾਨਾ ਬਾਗਵਾੜੀ ਤਾਲੁਕ ਵਿੱਚ ਅਫਵਾਹਾਂ ਉੱਡੀਆਂ ਸਨ ਕਿ ਅਧਿਕਾਰੀ ਮਸ਼ੀਨਾਂ ਬਦਲ ਕੇ ਵੋਟਿੰਗ ਨਾਲ ਛੇੜਛਾੜ ਕਰ ਰਹੇ ਹਨ। ਜਿਸ ਤੋਂ ਬਾਅਦ ਲੋਕਾਂ ਨੇ ਕੁਝ ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਭੰਨਤੋੜ ਕੀਤੀ। ਉਨ੍ਹਾਂ ਪੋਲਿੰਗ ਅਧਿਕਾਰੀਆਂ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ।

ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ (Karnataka Assembly Elections)

ਇੱਕ ਹੋਰ ਘਟਨਾ ਪਦਮਨਾਭ ਵਿਧਾਨ ਸਭਾ ਦੇ ਪਪੀਆ ਗਾਰਡਨ ਪੋਲਿੰਗ ਬੂਥ ‘ਤੇ ਵਾਪਰੀ, ਜਿੱਥੇ ਲਾਠੀਆਂ ਨਾਲ ਲੈਸ ਕੁਝ ਨੌਜਵਾਨਾਂ ਨੇ ਆਪਣੇ ਵਿਰੋਧੀਆਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਵੋਟ ਪਾਉਣ ਆਈਆਂ ਕੁਝ ਔਰਤਾਂ ਵੀ ਜ਼ਖ਼ਮੀ ਹੋ ਗਈਆਂ। ਇੱਕ ਹੋਰ ਘਟਨਾ ਬਲਾਰੀ ਜ਼ਿਲੇ ਦੇ ਸੰਜੀਵਰਾਇਣਕੋਟ ‘ਚ ਵਾਪਰੀ, ਜਿੱਥੇ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ।

ਜਿਕਰਯੋਗ ਹੈ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਲਈ 224 ਸੀਟਾਂ ਤੋਂ 2614 ਉਮੀਦਵਾਰ ਮੈਦਾਨ ਵਿੱਚ ਹਨ। ਕਰਨਾਟਕ ਦੇ ਸਾਰੇ ਜ਼ਿਲ੍ਹਿਆਂ ‘ਚ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਲੋਕ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚੇ ਹਨ।