ਪਿੰਡ ਮਹਿਲ ਖ਼ੁਰਦ ਦੇ ਨੌਜਵਾਨ ਦੀ ਕੈਨੇਡਾ ਵਿਖੇ ਭੇਦਭਰੇ ਹਾਲਤ ‘ਚ ਮੌਤ

Village, Mahal, Khurud, Youth, Mysterious, Condition, Canada

ਬਰਨਾਲਾ,(ਜਸਵੀਰ ਸਿੰਘ)|  ਮਹਿਲ ਕਲਾਂ ਨੇੜਲੇ ਪਿੰਡ ਮਹਿਲ ਖ਼ੁਰਦ ਦੇ ਨਾਮਵਰ ਪਰਿਵਾਰ ਖੜਕੇ ਕੇ ਨਾਲ ਸਬੰਧਤ ਨੌਜਵਾਨ ਦੀ ਐਬਸਫ਼ੋਡ, ਕੈਨੇਡਾ ਵਿਖੇ ਅਚਾਨਕ ਹੋਈ ਮੌਤ ਪਿੱਛੋਂ ਇਲਾਕੇ ਅੰਦਰ ਮਾਤਮ ਛਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੱਬੂ ਹੈਰੀ ਪੁੱਤਰ ਰਣਧੀਰ ਸਿੰਘ ਧੀਰ ਦੀ ਐਬਸਫ਼ੋਡ, ਕੈਨੇਡਾ ਵਿਖੇ ਕੁੱਝ ਸਮਾਂ ਪਹਿਲਾਂ ਹੀ ਕੈਨੇਡਾ ਗਿਆ ਸੀ। ਜਿੱਥੋਂ 8 ਜਨਵਰੀ ਨੂੰ ਮ੍ਰਿਤਕ ਦੇ ਵੱਡੇ ਭਰਾ ਜੱਸੂ ਹੈਰੀ ਦੇ ਇੰਡੀਆ ਨੂੰ ਰਵਾਨਾ ਹੋਣ ਪਿੱਛੋਂ ਹੀ ਨੌਜਵਾਨ ਬੱਬੂ ਹੈਰੀ (26) ਦੀ ਅਚਾਨਕ ਹੋਈ ਮੌਤ ਹੋਣ ਦੀ ਖ਼ਬਰ ਇੰਡੀਆ ਪੁੱਜ ਗਈ। ਨੌਜਵਾਨ ਦੀ ਅਚਾਨਕ ਹੋਈ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਨੌਜਵਾਨ ਦੀ ਅਚਾਨਕ ਹੋਈ ਮੌਤ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here