ਅੱਤਵਾਦ ਖਿਲਾਫ਼ ਅਮਨ ਦੀ ਜਿੱਤ

Victory, Peace, Against, Terrorism, Maosul

ਆਖ਼ਰ ਤਿੰਨ ਸਾਲ ਬਾਦ ਅਮਰੀਕਾ ਤੇ ਹੋਰ ਤਾਕਤਵਰ ਦੇਸ਼ਾਂ ਦੇ ਸਹਿਯੋਗ ਨਾਲ ਇਰਾਕੀ ਫੌਜ ਨੇ ਆਈਐਸ ਦੇ ਕਿਲ੍ਹੇ ਮੌਸੂਲ ਨੂੰ ਫ਼ਤਹਿ ਕਰ ਲਿਆ ਹੈ ਤਿੰਨ ਸਾਲ ਮੋਸੂਲ ਸ਼ਹਿਰ ਦੇ ਵਾਸੀਆਂ ਜਬਰਦਸਤ ਕਹਿਰ ਆਪਣੇ ਪਿੰਡੇ ‘ਤੇ ਹੰਢਾਇਆ ਤੇ ਹਜ਼ਾਰਾਂ ਜਾਨਾਂ ਗੁਆਈਆਂ ਤਬਾਹੀ ਦੇ ਬਾਵਜ਼ੂਦ ਸ਼ਹਿਰ ਵਾਸੀਆਂ ਦੇ ਚਿਹਰਿਆਂ ‘ਤੇ ਆਈ ਚਮਕ ਇਸ ਗੱਲ ਦਾ ਸਬੂਤ ਹੈ ਕਿ ਲੋਕ ਗਮਾਂ ਤੋਂ ਉੱਭਰ ਕੇ ਅਮਨ ਪਸੰਦ ਤੇ ਖੁਸ਼ਹਾਲ ਤੇ ਅਜ਼ਾਦ ਜ਼ਿੰਦਗੀ ਜਿਉਣ ਲਈ ਕਿੰਨੇ ਬਿਹਬਲ ਸਨ ਲੋਕਾਂ ਦੀ ਅਮਨ ਲਈ ਇੱਛਾ ਹੀ ਆਈਐਸ ਦੀ ਹਾਰ ਦਾ ਵੱਡਾ ਕਾਰਨ ਬਣੀ ਹੈ

ਇਹ ਘਟਨਾ ਚੱਕਰ ਪੂਰੇ ਵਿਸ਼ਵ ਲਈ ਇੱਕ ਪ੍ਰੇਰਨਾ ਵੀ ਹੈ ਕਿ ਅੱਤਵਾਦ ਦੇ ਤਕੜੇ ਹੱਲਿਆਂ ਦੇ ਬਾਵਜ਼ੂਦ ਜੇਕਰ ਲੋਕਾਂ, ਸਰਕਾਰ ਤੇ ਫੌਜ ਦੇ ਅੰਦਰ ਇੱਛਾ ਸ਼ਕਤੀ ਹੋਵੇ ਤਾਂ ਜਿੱਤ ਸੱਚਾਈ ਦੀ ਹੀ ਹੁੰਦੀ ਹੈ ਆਈਐਸਆਈਐਸ ਨਾ ਸਿਰਫ਼ ਇਰਾਕ ਸਗੋਂ ਅਮਰੀਕਾ ਸਮੇਤ ਪੂਰੀ ਦੁਨੀਆਂ ਲਈ ਖ਼ਤਰਾ ਬਣਦਾ ਜਾ ਰਿਹਾ ਸੀ  90 ਮੁਲਕਾਂ ਦੇ 20 ਹਜ਼ਾਰ ਤੋਂ ਵੱਧ ਨੌਜਵਾਨ ਆਈਐਸ ‘ਚ ਭਰਤੀ ਹੋ ਗਏ ਸਨ ਭਾਰਤ ਵਰਗੇ ਮੁਲਕ ਅੰਦਰ ਵੀ ਇਸ ਸੰਗਠਨ ਨੇ ਆਪਣਾ ਜਾਲ ਵਿਛਾ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਹਰ ਹੀਲਾ ਵਰਤਿਆ ਆਈਐਸ ਨੂੰ ਵੱਡੀ ਢਾਹ ਇਸ ਦੇ ਜ਼ੁਲਮਾਂ ਕਾਰਨ ਹੀ ਲੱਗੀ

ਨਿਰਦੋਸ਼ ਵਿਦੇਸ਼ੀਆਂ ਦੇ ਬੇਰਹਿਮੀ ਨਾਲ ਕਤਲ ਕਰਕੇ ਉਨ੍ਹਾਂ ਦੀਆਂ ਵੀਡੀਓ ਜਾਰੀ ਕਰਨੀਆਂ, ਔਰਤਾਂ ਦਾ ਜਿਸਮਾਨੀ ਸ਼ੋਸ਼ਣ ਤੇ ਉਨ੍ਹਾਂ ਨੂੰ ਗੁਲਾਮ ਬਣਾਉਣ ਆਦਿ ਅਜਿਹੀਆਂ ਕਾਰਵਾਈਆਂ ਸਨ ਜਿਹਨਾਂ ਨੂੰ ਮਜ਼ਹਬੀ ਹਮਾਇਤ ਨਾ ਮਿਲ ਸਕੀ ਆਈਐਸ ਅੱਤਵਾਦ ਨੂੰ ਜੇਹਾਦ ਦਾ ਰੂਪ ਦੇਣ ‘ਚ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਅਰਬ ਦੇਸ਼ ਵੀ ਆਈਐਸ ਖਿਲਾਫ਼ ਖੜ੍ਹੇ ਹੋ ਗਏ ਤੀਹ ਤੋਂ ਵੱਧ ਮੁਸਲਿਮ ਦੇਸ਼ਾਂ ਨੇ ਅੱਤਵਾਦ ਦੇ ਖਿਲਾਫ਼ ਸੰਗਠਨ ਵੀ ਖੜ੍ਹਾ ਕੀਤਾ ਭਾਰਤ ਤੇ ਅਮਰੀਕਾ ਨੇ ਅੱਤਵਾਦ ਖਿਲਾਫ਼ ਮੁਹਿੰਮ ਚਲਾ ਕੇ ਆਈਐਸ ਨੂੰ ਕਿਸੇ ਤਰ੍ਹਾਂ ਨੈਤਿਕ-ਧਾਰਮਿਕ ਹਮਾਇਤ ਰੋਕਣ ‘ਚ ਵੱਡਾ ਰੋਲ ਨਿਭਾਇਆ ਮੋਸੂਲ ‘ਚ ਜਿੱਤ ਅੱਤਵਾਦ ਖਿਲਾਫ਼ ਜੰਗ ਖ਼ਤਮ ਨਹੀਂ ਸਗੋਂ ਇਹ ਜੰਗ ਦਾ ਪਹਿਲਾ ਪੜਾਅ ਹੈ

ਅਜੇ ਕਈ ਦੇਸ਼ ਅੱਤਵਾਦ ਖਿਲਾਫ਼ ਕਾਰਵਾਈ ‘ਚ ਦੇਰੀ ਦਾ ਕਾਰਨ ਵਿਸ਼ਵ ਪੱਧਰ ‘ਤੇ ਜਿੱਥੇ ਤਾਕਤਵਰ ਮੁਲਕਾਂ ਦੀ ਇੱਕਜੁਟਤਾ ਦੀ ਘਾਟ ਹੈ ਉੱਥੇ ਅੱਤਵਾਦ ਬਾਰੇ ਦੂਹਰੇ ਮਾਪਦੰਡ ਹਨ ਅਮਰੀਕਾ ਤੇ ਰੂਸ ਅੱਤਵਾਦ ਖਿਲਾਫ਼ ਹੋਣ ਦੇ ਬਾਵਜੂਦ ਵੱਖ-ਵੱਖ ਮੁਲਕਾਂ ਦੇ ਮਾਮਲਿਆਂ ‘ਚ ਵੱਖਰੇ-ਵੱਖਰੇ ਦ੍ਰਿਸ਼ਟੀਕੋਣ ਅਪਣਾਉਂਦੇ ਹਨ ਸੀਰੀਆ ‘ਚ ਰੂਸ ਸਰਕਾਰ ਤੇ ਅਮਰੀਕਾ ਸਰਕਾਰ ਦੇ ਖਿਲਾਫ਼ ਹੈ

ਇਸੇ ਤਰ੍ਹਾਂ ਚੀਨ ਪਾਕਿਸਤਾਨ ‘ਚ ਭਾਰਤ ਵਿਰੋਧੀ ਅੱਤਵਾਦੀ ਗੁੱਟਾਂ ਦੀ ਸੰਯੁਕਤ ਰਾਸ਼ਟਰ ‘ਚ ਹਮਾਇਤ ਕਰਨ ਤੋਂ ਕਦੀ ਵੀ ਮੌਕਾ ਨਹੀਂ ਗੁਆਉਂਦਾ,ਜਿਸ ਕਾਰਨ ਉੱਥੇ ਕੌਮਾਂਤਰੀ ਅੱਤਵਾਦੀਆਂ ਦੀ ਮੌਜ਼ੂਦਗੀ ਦੇ ਬਾਵਜ਼ੂਦ ਪਾਕਿ ਨੂੰ ਰਾਹਤ ਮਿਲ ਜਾਂਦੀ ਹੈ ਅੱਤਵਾਦ ਦੇ ਖਾਤਮੇ ਲਈ ਸਾਰੀ ਦੁਨੀਆ ਦਾ ਇੱਕਜੁਟ ਹੋਣਾ ਜ਼ਰੂਰੀ ਹੈ ਚੀਨ ਆਪਣੇ ਨਿੱਜੀ ਹਿੱਤਾਂ ਖਾਤਰ ਮਨੁੱਖਤਾ ਦੀ ਬਲੀ ਦੇਣ ਵਾਲੇ ਪੈਂਤਰਿਆਂ ਨੂੰ ਤਿਆਗ ਅਮਨ-ਅਮਾਨ ਲਈ ਅੱਤਵਾਦ ਬਾਰੇ ਆਪਣਾ ਸਪੱਸ਼ਟ ਦ੍ਰਿਸ਼ਟੀਕੋਣ ਅਪਣਾਏ ਮੋਸੂਲ ‘ਚ ਪਰਤਿਆ ਅਮਨ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਮੁਲਕਾਂ ਨੂੰ ਸ਼ਰਮਿੰਦਾ ਕਰੇਗਾ