ਹੜ੍ਹ ਪ੍ਰਭਾਵਿਤਾਂ ਦੀ ਮੱਦਦ ਲਈ ਵੇਰਕਾ ਮਿਲਕ ਪਲਾਂਟ ਨੇ ਲਿਆ ਅਹਿਮ ਫ਼ੈਸਲਾ, ਪੜ੍ਹੋ ਤੇ ਜਾਣੋ

Verka Milk Plant

ਡਿਪਟੀ ਕਮਿਸ਼ਨਰ ਨੇ ਲੁਧਿਆਣਾ ਤੇ ਮੋਗਾ ਜ਼ਿਲਿਆਂ ਲਈ ਭੋਜਨ ਸਮੱਗਰੀ ਦੀ ਪੈਕਿੰਗ ਲਈ ਪ੍ਰਬੰਧਾਂ ਦਾ ਕੀਤੀ ਸਮੀਖਿਆ | Verka Milk Plant

ਲੁਧਿਆਣਾ (ਜਸਵੀਰ ਸਿੰਘ ਗਹਿਲ)। ਹੜ੍ਹਾਂ ਕਾਰਨ ਲੁਧਿਆਣਾ ਅਤੇ ਮੋਗਾ ਜ਼ਿਲਿਆਂ ਦੇ ਪ੍ਰਭਾਵਿਤ ਵਸਨੀਕਾਂ ਦੀ ਫੌਰੀ ਲੋੜ ਨੂੰ ਪੂਰਾ ਕਰਨ ਲਈ ਵੇਰਕਾ ਮਿਲਕ ਪਲਾਂਟ ਲੁਧਿਆਣਾ ਨੂੰ ਜ਼ਰੂਰਤ ਅਨੁਸਾਰ ਰੋਜ਼ਾਨਾ ਖਾਣੇ ਦੇ ਪੈਕੇਟ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੇ ਕੀਤੇ ਗਏ ਐਲਾਨ ਤਹਿਤ ਸਥਾਨਕ ਵੇਰਕਾ ਪਲਾਂਟ ਵਿੱਚ ਭੋਜਨ ਦੇ ਪੈਕੇਟ ਤਿਆਰ ਕਰਕੇ ਲੁਧਿਆਣਾ ਅਤੇ ਮੋਗਾ ਜ਼ਿਲਿਆਂ ਦੇ ਹੜ ਪ੍ਰਭਾਵਿਤ ਹਿੱਸੇ ਵੰਡੇ ਜਾ ਰਹੇ ਹਨ। (Verka Milk Plant)

ਡਿਪਟੀ ਕਮਿਸ਼ਨਰ ਮਲਿਕ ਨੇ ਦੱਸਿਆ ਕਿ ਹਰੇਕ ਪੈਕਿੰਗ ਵਿੱਚ ਦੋ ਪੈਕਟ ਬਿਸਕੁਟ ਦੇ ਨਾਲ-ਨਾਲ ਪਾਣੀ ਦੀਆਂ ਦੋ ਬੋਤਲਾਂ, ਸੁੱਕੇ ਦੁੱਧ ਦੇ ਦੋ ਪੈਕੇਟ, ਬਰੈਡ, ਪਿੰਨੀ, ਚੱਮਚ, ਕੱਪ, ਮੋਮਬੱਤੀਆਂ ਅਤੇ ਮੈਚਸਟਿਕਸ ਹੋਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਸ਼ਾਲ ਕਾਰਜ਼ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਲੋੜੀਂਦਾ ਸਟਾਫ ਤਾਇਨਾਤ ਕੀਤਾ ਗਿਆ ਹੈ ਅਤੇ ਸੀਨੀਅਰ ਅਧਿਕਾਰੀ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੀ ਵੱਧ ਤੋਂ ਵੱਧ ਮਦਦ ਨੂੰ ਯਕੀਨੀ ਬਣਾਏਗਾ। ਡੀ.ਐਫ.ਐਸ.ਸੀ. ਸੰਜੇ ਸ਼ਰਮਾ ਨੇ ਕਿਹਾ ਕਿ ਅਸੀਂ ਰੋਜ਼ਾਨਾ ਘੱਟੋ-ਘੱਟ 5000 ਫੂਡ ਪੈਕੇਟ ਤਿਆਰ ਕਰਨ ਲਈ ਸਮਰੱਥ ਹਾਂ ਪਰ ਲੁਧਿਆਣਾ ਅਤੇ ਮੋਗਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਮੰਗ ਨੂੰ ਦੇਖਦੇ ਹੋਏ ਇਹ ਗਿਣਤੀ ਵਧਾਈ ਵੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਮੀਂਹ ਦਾ ਕਹਿਰ : ਟਾਂਗਰੀ ਨਦੀ ਦੇ ਬੰਨ੍ਹ ਤਿੰਨ ਥਾਵਾਂ ਤੋਂ ਟੁੱਟੇ