ਪਤਨੀ ਨੂੰ ਜਿਉਂਦੀ ਫੂਕਿਆ, ਸਹੁਰੇ ਦਾ ਕਤਲ ਕਰਕੇ ਖੁਦ ਨੂੰ ਮਾਰੀ ਗੋਲੀ

Murder

ਹਮੀਰਪੁਰ। ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਰਾਠ ਖੇਤਰ ’ਚ ਇੱਕ ਵਹਿਸ਼ੀ ਵਿਅਕਤੀ ਨੇ ਪਤਨੀ ਨੂੰ ਜਿਉਂਦੀ ਸਾੜਨ ਤੋਂ ਬਾਅਦ ਸਹੁਰੇ ਦਾ ਕਤਲ ਕਰ ਦਿੰਤਾ ਅਤੇ ਇਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਇੱਕੋ ਸਮੇਂ ਤਿੰਨ ਹੱਤਿਆਵਾਂ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਮੁਤਾਬਿਕ ਓਮ ਪ੍ਰਕਾਸ਼ ਰਾਜਪੂਤ (41) ਨਿਵਾਸੀ ਮੁਸਕਰਾ ਦਾ ਰੋਜ਼ਾਨਾ ਵਿਵਾਦ ਉਸ ਦੀ ਪਤਨੀ ਅਨੁਸੁਈਆ (39) ਨਾਲ ਹੁੰਦਾ ਰਹਿੰਦਾ ਸੀ। (Uttar Pradesh New)

ਓਮ ਪ੍ਰਕਾਸ਼ ਆਏ ਦਿਨ ਪਤਨੀ ਨਾਲ ਕੁੱਟਮਾਰ ਕਰਦਾ ਸੀ ਜਿਸ ਨਾਲ ਪਤਨੀ ਅਨੁਸੁਈਆ ਆਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਆਪਣੇ ਪਿਤਾ ਨੰਦਕਿਸ਼ੋਰ (56) ਦੇ ਕੋਲ ਰਾਠ ਕਸਬੇ ’ਚ ਪੰਜ ਮਹੀਨਿਆਂ ਤੋਂ ਰਹਿਣ ਲੱਗੀ ਸੀ, ਅਨੁਸੁਈਆ ਕੁਝ ਦਿਨਾਂ ਤੋਂ ਆਪਣੇ ਪਿਤਾ ਦੀ ਮੱਦਦ ਨਾਲ ਰਾਠ ਕਸਬੇ ’ਚਜ ਮਕਾਨ ਦਾ ਨਿਰਮਾਣ ਕਰਵਾ ਰਹੀ ਸੀ। ਓਮਪ੍ਰਕਾਸ਼ ਅੱਜ ਤੜਕੇ ਕੰਧ ਟੱਪ ਕੇ ਘਰ ’ਚ ਦਾਖਲ ਹੋ ਗਿਆ ਜਦੋਂ ਸਾਰੇ ਸੁੱਤੇ ਪਏ ਸਨ। ਉਸ ਨੇ ਸਭ ਤੋਂ ਪਹਿਲਾਂ ਪਤਨੀ ਅਨੁਸੁਈਆ ਦੀ ਮੰਜੀ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਜਿਸ ਨਾਲ ਅੱਗ ਦਾ ਗੋਲਾ ਬਣੀ ਪਤਨੀ ਚੀਕਦੇ ਹੋਏ ਇੱਧਰ ਉੱਧਰ ਭੱਜਣ ਲੱਗੀ।

ਕੀ ਹੈ ਮਾਮਲਾ | Uttar Pradesh New

ਬੇਟੀ ਨੂੰ ਬਚਾਉਣ ਲਈ ਨੰਦਕਿਸ਼ੋਰ ਜਿਵੇਂ ਹੀ ਅੱਗੇ ਵਧੇ ਤਾਂ ਉਸ ਦੇ ਓਮ ਪਕਾਸ਼ ਨੇ ਸਹੁਰੇ ਨੰਦ ਕਿਸ਼ੋਰ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਤੇ ਪੱਥਰਾਂ ਨਾਲ ਕੁਚਲ ਕੇ ਮਾਰ ਦਿੱਤਾ। ਹਾਲਾਂਕਿ ਓਮ ਪ੍ਰਕਾਸ਼ ਦਾ ਮਿੱਤਰ ਰਤਨਲਾਲ ਵਰਮਾ ਜੋ ਪ੍ਰਾਈਮਰੀ ’ਚ ਹੈਡਮਾਸਟਰ ਹੈ ਉਸ ਨੇ ਅਨੁਸੁਈਆ ਨੂੰ ਬਚਾਉਣ ਦਾ ਯਤਨ ਤੀਾ ਜਿਸਸ ਨਾਲ ਉਹ ਵੀ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਇਸ ਤੋਂ ਬਾਅਦ ਓਮ ਪਕਾਸ਼ ਆਪਣੀ 11 ਸਾਲ ਦੀ ਵੱਡੀ ਧੀ ਕੇਬੀਸੀ ਤੇ ਛੋਟੇ ਸੱਤ ਸਾਲ ਦੇ ਪੁੱਤਰ ਪਿ੍ਰੰਸ ਨੂੰ ਗਲਾ ਦਬਾ ਕੇ ਮਾਰਨ ਦਾ ਯਤਨ ਕੀਤਾ ਪਰ ਦੋਵੇਂ ਕਿਸੇ ਤਰ੍ਹਾਂ ਬਚ ਕੇ ਘਰ ਤੋਂ ਭੱਜ ਗਏ ਅਤੇ ਦੋਵਾਂ ਨੇ ਰੌਲਾ ਪਾਉਣਾਂ ਸ਼ੁਰੂ ਕਰ ਦਿੱਤਾ। ਤਾਂ ਓਮ ਪ੍ਰਕਾਸ਼ ਨੇ ਹੋਰ ਘਅਨਾ ਕਰਨ ’ਚ ਨਾਕਾਮ ਸਮਝ ਕੇ ਪਿਸਟਲ ਨਾਲ ਖੁਦ ਨੂੰ ਗੋਲੀ ਮਾਰ ਲਈ।

ਜਾਣਕਾਰੀ ਮਿਲਿਦਿਆਂ ਹੀ ਪੁਲਿਸ ਮੌਕੇ ’ਤੇ ਪਹੰੁਚੀ ਅਤੇ ਜਾਇਜਾ ਲਿਆ। ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਅਨੁਮਾਨ ਲਾਏ ਜਾ ਰਹੇ ਹਨ। ਪੁਲਿਸ ਦਾ ਮੰਨਣਾ ਹੈ ਕਿ ਅਨੁਸਈਆ ਇਸ ਤੋਂ ਪਹਿਲਾਂ ਵੀ ਪਤੀ ਦੇ ਖਿਲਾਫ਼ ਕੁੱਟਮਾਰ ਦਾ ਮਾਮਲਾ ਦਰਜ਼ ਕਰਵਾ ਚੁੱਕੀ ਸੀ ਜਿਸ ’ਤੇ ਓਮ ਪਕਾਸ਼ ਪਤਨੀ ਨੂੰ ਰਾਜੀਨਾਮਾ ਕਰਨ ਲਈ ਦਬਾਅ ਵੀ ਪਾਉਂਦਾ ਰਿਹਾ ਹੈ ਹਾਲਾਂਕਿ ਪੁਲਿਸ ਹੈਡਮਾਸਟਰ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

LEAVE A REPLY

Please enter your comment!
Please enter your name here