Shubman Gill ਬਣੇ ਗੁਜਰਾਤ ਟਾਈਟਨਜ਼ ਦੇ ਨਵੇਂ ਕਪਤਾਨ, Hardik ਮੁੰਬਈ ’ਚ ਸ਼ਾਮਲ

Shubman Gill

ਟੀਮ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ | Shubman Gill

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਅੇੱਲ) ਟੀਮ ਗੁਜ਼ਰਾਤ ਟਾਈਟਨਸ ਦੀ ਕਪਤਾਨੀ ਸ਼ੁਭਮਨ ਗਿੱਲ ਕਰਨਗੇ। ਫ੍ਰੈਂਚਾਇਜੀ ਵੱਲੋਂ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਗਿਆ ਹੈ। ਇਹ ਬਦਲਾਅ ਆਲਰਾਊਂਡਰ ਹਾਰਦਿਕ ਪੰਡਯਾ ਦੇ ਟੀਮ ਛੱਡਣ ਕਾਰਨ ਹੋਇਆ ਹੈ। ਹਾਰਦਿਕ ਪਾਂਡਿਆ ਅਗਲੇ ਸੀਜਨ ’ਚ ਮੁੰਬਈ ਇੰਡੀਅਨਜ ਟੀਮ ਲਈ ਖੇਡਣਗੇ। ਟੀਮ ਨੇ ਅੱਜ ਸੋਸ਼ਲ ਮੀਡੀਆ ’ਤੇ ਇਸ ਦਾ ਅਧਿਕਾਰਤ ਐਲਾਨ ਕੀਤਾ ਹੈ। ਇਸ ਦੌਰਾਨ ਮੰੁਬਈ ਇੰਡੀਅਨਜ਼ ਨੇ ਕੈਮਰਨ ਗ੍ਰੀਨ ਨੂੰ ਰਾਇਲ ਚੈਲੇਂਜਰਜ ਬੈਂਗਲੁਰੂ (ਆਰਸੀਬੀ) ਨਾਲ ਵਪਾਰ ਕੀਤਾ ਹੈ। (Shubman Gill)

ਸ਼ੁਭਮਨ ਗਿੱਲ ਨੇ 2018 ਵਾਲੇ ਆਈਪੀਐੱਲ ’ਚ ਕੀਤਾ ਸੀ ਡੈਬਿਊ

ਸ਼ੁਭਮਨ ਗਿੱਲ ਆਈਪੀਐੱਲ 2023 ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ ਰਹੇ ਸਨ। ਸ਼ੁਭਮਨ ਨੇ 7 ਮੈਚਾਂ ’ਚ 59.33 ਦੀ ਔਸਤ ਨਾਲ 890 ਦੌੜਾਂ ਬਣਾਈਆਂ ਸਨ। 24 ਸਾਲਾਂ ਦੇ ਸ਼ੁਭਮਨ ਗਿੱਲ ਨੇ ਸਾਲ 2018 ’ਚ ਆਈਪੀਐਲ ’ਚ ਡੈਬਿਊ ਕੀਤਾ ਸੀ। ਉਨ੍ਹਾਂ ਹੁਣ ਤੱਕ 91 ਮੈਚਾਂ ’ਚ ਕੁੱਲ 2790 ਦੌੜਾਂ ਬਣਾਈਆਂ ਹਨ। (Shubman Gill)

ਹਾਰਦਿਕ ਨੇ ਪਹਿਲੇ ਹੀ ਸੀਜਨ ’ਚ ਗੁਜਰਾਤ ਨੂੰ ਬਣਾਇਆ ਸੀ ਚੈਂਪੀਅਨ

ਗੁਜਰਾਤ ਟਾਈਟਨਸ ਦੀ ਟੀਮ ਨੇ 2022 ਸੀਜ਼ਨ ’ਚ ਪਹਿਲੀ ਵਾਰ ਆਈਪੀਐੱਲ ਟੀਮ ਨੇ ਹਾਰਦਿਕ ਦੀ ਕਪਤਾਨੀ ’ਚ ਪਹਿਲੇ ਸੀਜਨ ’ਚ ਹੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ। ਗੁਜਰਾਤ ਦੀ ਟੀਮ 2023 ਦੇ ਸੀਜਨ ’ਚ ਵੀ ਫਾਈਨਲ ’ਚ ਪਹੁੰਚੀ ਸੀ, ਜਿੱਥੇ ਉਸ ਨੂੰ ਚੇਨਈ ਸੁਪਰ ਕਿੰਗਜ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਨੀ ਸਫਲਤਾ ਦੇ ਬਾਵਜੂਦ ਗੁਜਰਾਤ ਟੀਮ ਅਤੇ ਪਾਂਡਿਆ ਦਾ ਜਾਣਾ ਪ੍ਰਸ਼ੰਸਕਾਂ ਅਤੇ ਕ੍ਰਿਕੇਟ ਮਾਹਿਰਾਂ ਨੂੰ ਹੈਰਾਨ ਕਰ ਦੇਣ ਵਾਲਾ ਹੈ। (Shubman Gill)

ਕੀ ਹਾਰਦਿਕ ਨੂੰ ਕਪਤਾਨ ਬਣਾਏਗੀ ਮੁੰਬਈ ਇੰਡੀਅਨਜ

ਹਾਰਦਿਕ ਪਾਂਡਿਆ ਨੇ ਆਈਪੀਐੱਲ ਦੇ ਪਿਛਲੇ ਦੋ ਸੈਸ਼ਨਾਂ ’ਚ ਆਪਣੀ ਕਪਤਾਨੀ ਦੀ ਯੋਗਤਾ ਸਾਬਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਰਤ ਦੀ ਵਾਈਟ ਬਾਲ ਟੀਮ ਦੇ ਅਗਲੇ ਨਿਯਮਤ ਕਪਤਾਨ ਵਜੋਂ ਵੀ ਵੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਜ ਹਾਰਦਿਕ ਨੂੰ ਟੀਮ ਦਾ ਕਪਤਾਨ ਬਣਾ ਸਕਦੀ ਹੈ। ਹਾਲਾਂਕਿ ਰੋਹਿਤ ਸ਼ਰਮਾ ਤੋਂ ਕਪਤਾਨੀ ਖੋਹਣ ਦਾ ਫੈਸਲਾ ਆਸਾਨ ਨਹੀਂ ਹੋਵੇਗਾ। ਰੋਹਿਤ ਨੇ ਮੁੰਬਈ ਨੂੰ ਪੰਜ ਵਾਰ ਚੈਂਪੀਅਨ ਬਣਾਇਆ ਹੈ। ਹਾਲ ਹੀ ’ਚ ਖਤਮ ਹੋਏ ਇੱਕਰੋਜ਼ਾ ਵਿਸ਼ਵ ਕੱਪ ’ਚ ਵੀ ਉਨ੍ਹਾਂ ਦੀ ਕਪਤਾਨੀ ਦੀ ਕਾਫੀ ਤਾਰੀਫ ਹੋਈ ਹੈ। (Shubman Gill)

ਹਾਰਦਿਕ ਦੀ ਖੋਜ਼ ਮੁੰਬਈ ਨੇ ਹੀ ਕੀਤੀ ਸੀ | Shubman Gill

ਹਾਰਦਿਕ ਪਾਂਡਿਆ ਨੇ ਆਪਣੇ ਆਈਪੀਐੱਲ ਇਤਿਹਾਸ ਦੀ ਸ਼ੁਰੂਆਤ 2015 ’ਚ ਮੁੰਬਈ ਇੰਡੀਅਨਜ਼ ਨਾਲ ਕੀਤੀ ਸੀ। ਉਨ੍ਹਾਂ ਦੀ ਮੌਜ਼ੂਦਗੀ ’ਚ ਮੁੰਬਈ ਨੇ 4 ਆਈਪੀਐੱਲ ਹਾਰਦਿਕ 2021 ਤੱਕ ਮੁੰਬਈ ਇੰਡੀਅਨਜ ’ਚ ਰਹੇ। ਇਸ ਤੋਂ ਬਾਅਦ ਉਹ ਜ਼ਖਮਹ ਹੋ ਗਏ ਅਤੇ ਜਦੋਂ ਵਾਪਸ ਆਏ ਤਾਂ ਉਹ ਗੇਂਦਬਾਜੀ ਨਹੀਂ ਕਰ ਰਹੇ ਸਨ। ਮੁੰਬਈ ਨੇ ਉਨ੍ਹਾਂ ਨੂੰ 2022 ’ਚ ਰਿਹਾਅ ਕਰ ਦਿੱਤਾ ਸੀ। ਉਦੋਂ ਤੋਂ ਉਹ ਦੋ ਸੀਜ਼ਨਾਂ ਲਈ ਗੁਜਰਾਤ ਟਾਈਟਨਜ ਦੇ ਕਪਤਾਨ ਰਹੇ। (Shubman Gill)

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਐਲਾਨ, ਧੀਆਂ ਨੂੰ ਕਾਲਜਾਂ ’ਚ ਮਿਲੇਗੀ ਮੁਫ਼ਤ ਸਿੱਖਿਆ, ਜਾਣੋ ਪ੍ਰਕਿਰਿਆ…