ਅਮਰੀਕਾ ਵੀ ਮਹਿੰਗਾਈ ਦੀ ਮਾਰ ਹੇਠ

US is Battling Inflation Sachkahoon

ਅਮਰੀਕਾ ਵੀ ਮਹਿੰਗਾਈ ਦੀ ਮਾਰ ਹੇਠ

ਮਹਿੰਗਾਈ ਭਾਰਤ ਸਮੇਤ ਪੂਰੀ ਦੁਨੀਆਂ ਵਿਚ ਇੱਕ ਆਮ ਗੱਲ ਹੈ ਅਮਰੀਕਾ ਨੇ ਕਈ ਪੀੜ੍ਹੀਆਂ ਤੋਂ ਮਹਿੰਗਾਈ (US is Battling Inflation) ਦਾ ਡੰਗ ਨਹੀਂ ਝੱਲਿਆ ਹੈ, ਪਰ ਪਿਛਲੇ ਇੱਕ ਸਾਲ ਤੋਂ ਉੱਥੇ ਮਹਿੰਗਾਈ ਦੀ ਦਰ ਲਗਭਗ 7.2 ਫੀਸਦੀ ਤੱਕ ਪਹੁੰਚ ਗਈ ਹੈ ਇਸ ਨਾਲ ਆਮ ਨਾਗਰਿਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਮਰੀਕੀ ਸਰਕਾਰ ਨੂੰ ਵੀ ਜਨਤਾ ਦੇ ਸਵਾਲ ਝੱਲਣੇ ਪੈ ਰਹੇ ਹਨ ਕਿਹਾ ਜਾ ਰਿਹਾ ਹੈ ਕਿ 2022 ਦੀਆਂ ਮੱਧਕਾਲੀ ਚੋਣਾਂ ਵਿਚ ਸੱਤਾਧਾਰੀ ਡੈਮੋਕ੍ਰੇਟ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਇੱਕ ਪਾਸੇ ਕੋਵਿਡ ਕਾਰਨ 2.2 ਕਰੋੜ ਅਮਰੀਕੀਆਂ ਦੇ ਰੁਜ਼ਗਾਰ ਖੁੱਸੇ ਹਨ ਅਤੇ ਸਾਲਾਨਾ ਉਤਪਾਦਨ ਵਿਚ 30 ਫੀਸਦੀ ਦੀ ਗਿਰਾਵਟ ਆਈ ਹੈ। ਦੂਜੇ ਪਾਸੇ, ਵਧਦੀ ਮਹਿੰਗਾਈ ਦੇ ਚੱਲਦੇ ਜੀਵਨ ਦੀ ਔਖਿਆਈ ਵਧਦੀ ਜਾ ਰਹੀ ਹੈ ਸਵਾਲ ਹੈ ਕਿ ਅਮਰੀਕਾ ਮਹਿੰਗਾਈ ਤੋਂ ਕਿਵੇਂ ਬਚਦਾ ਰਿਹਾ ਹੈ ਅਤੇ ਕਿਵੇਂ ਹੁਣ ਮਹਿੰਗਾਈ ਦੀ ਚਪੇਟ ਵਿਚ ਆ ਗਿਆ ਹੈ ਪੈਟਰੋਲ ਵਿਚ 58 ਫੀਸਦੀ, ਰਸੋਈ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ 14 ਫੀਸਦੀ ਦਾ ਵਾਧਾ ਹੋਇਆ ਹੈ ਨਾਲ ਹੀ ਰੋਜ਼ਾਨਾ ਵਰਤੋਂ ਦੀ ਲਗਭਗ ਹਰ ਚੀਜ਼ ਵਿਚ ਮਹਿੰਗਾਈ ਦਰਜ ਹੋਈ ਹੈ।

ਕੁਝ ਅਮਰੀਕੀ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਕੋਵਿਡ ਦੇ ਪ੍ਰਭਾਵ ਤੋਂ ਅਰਥਵਿਵਸਥਾ ਨੂੰ ਉਭਾਰਨ ਲਈ ਸਰਕਾਰ ਦੁਆਰਾ ਸਹਾਇਤਾ ਪੈਕੇਜ਼ ਦੇਣ ਦਾ ਐਲਾਨ ਹੋਇਆ, ਨਤੀਜੇ ਵਜੋਂ ਮੰਗ ਵਿਚ ਵਾਧਾ ਤਾਂ ਹੋਇਆ, ਪਰ ਸਪਲਾਈ ’ਚ ਅੜਿੱਕਾ ਆਉਣ ਨਾਲ ਚੀਜ਼ਾਂ ਦੀਆਂ ਕੀਮਤਾਂ ਵਧ ਗਈਆਂ ਮਹਿੰਗਾਹੀ ਕਾਰਨ ਮਜ਼ਦੂਰੀ ਦਰਾਂ ਵਿਚ ਵੀ ਵਾਧਾ ਹੋ ਰਿਹਾ ਹੈ, ਜਿਸ ਨਾਲ ਲਾਗਤ ਵਿਚ ਵਾਧਾ ਹੋਇਆ ਹੈ ਇਸ ਨਾਲ ਹੀ ਮਹਿੰਗਾਈ ਵਿਚ ਤੇਜ਼ੀ ਆਈ ਹੈ ਉੱਥੇ ਕੋਵਿਡ ਕਾਲ ਦੀ ਮੁਲਤਵੀ ਮੰਗ ਵੀ ਹੁਣ ਵਾਪਸ ਆ ਰਹੀ ਹੈ ਕੋਵਿਡ ਕਾਲ ਵਿਚ ਸਥਾਈ ਆਮਦਨ ਵਾਲੇ ਲੋਕ ਆਮਦਨ ਨੂੰ ਪੂਰਾ ਖ਼ਰਚ ਨਹੀਂ ਕਰ ਸਕੇ ਹੁਣ ਉਹ ਸੈਰ-ਸਪਾਟਾ, ਈਂਧਨ, ਖੁਰਾਕੀ ਪਦਾਰਥਾਂ, ਰੇਸਤਰਾਂ ਆਦਿ ’ਤੇ ਖ਼ਰਚ ਵਧਾ ਰਹੇ ਹਨ।

ਹਾਲਾਂਕਿ, ਸਪਲਾਈ ਸੁਧਰੇਗੀ, ਤਾਂ ਮਹਿੰਗਾਈ ’ਤੇ ਕਾਬੂ ਕਰਨਾ ਸੰਭਵ ਹੋ ਸਕੇਗਾ ਪਰ ਇਹ ਤੈਅ ਹੈ ਕਿ ਮਹਿੰਗਾਈ ਤੋਂ ਛੇਤੀ ਹੀ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ ਵਧਦੀਆਂ ਖ਼ਪਤਕਾਰ ਕੀਮਤਾਂ ਕਾਰਨ ਮਜ਼ਦੂਰੀ ਦਰ ਵਿਚ ਵਾਧੇ ਦਾ ਦਬਾਅ ਵਧ ਰਿਹਾ ਹੈ। ਵਧੀ ਮਜ਼ਦੂਰੀ ਦਰ ਨਾਲ ਲਾਗਤਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਇਸ ਨਾਲ ਕੀਮਤਾਂ ਹੋਰ ਵਧਣਗੀਆਂ ਭਾਵ, ਅਮਰੀਕੀ ਅਰਥਵਿਵਸਥਾ ਵਿਚ ਹੋ ਰਹੀ ਮਹਿੰਗਾਈ ਹਾਲੇ ਛੇਤੀ ਖ਼ਤਮ ਹੋਣ ਵਾਲੀ ਨਹੀਂ ਹੈ। ਅਮਰੀਕਾ ਵਿਚ ਕਈ ਨੀਤੀ-ਘਾੜਿਆਂ ਦਾ ਕਹਿਣਾ ਹੈ ਕਿ ਚੀਜ਼ਾਂ ਦੀ ਕਮੀ ਦੇ ਚੱਲਦੇ ਵਿਕ੍ਰੇਤਾਵਾਂ ਨੇ ਕੀਮਤਾਂ ਵਧਾਈਆਂ ਹਨ, ਇਸ ਲਈ ਕੀਮਤ ਕੰਟਰੋਲ ਨਾਲ ਵੀ ਮਹਿੰਗਾਈ ਨੂੰ ਰੋਕਿਆ ਜਾ ਸਕਦਾ ਹੈ।

ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ ਵਿਚ ਮੈਨੂਫੈਕਚਰਿੰਗ ਉਤਪਾਦਨ ਘਟਦਾ ਰਿਹਾ ਹੈ ਅਤੇ ਅਮਰੀਕਾ ਵਿਚ ਜ਼ਿਆਦਾ ਜੀਡੀਪੀ ਸੇਵਾਵਾਂ ਤੋਂ ਪ੍ਰਾਪਤ ਹੋ ਰਹੀ ਹੈ। ਉਸ ਵਿਚ ਵੀ ਅਮਰੀਕਾ ਦੀ ਜੀਡੀਪੀ ਦਾ ਕਾਫ਼ੀ ਵੱਡਾ ਹਿੱਸਾ ਅਮਰੀਕੀ ਕੰਪਨੀਆਂ ਦੀ ਵਿਦੇਸ਼ਾਂ ਵਿਚ ਕਮਾਈ ਆਮਦਨ ਹੈ, ਜਿਸ ਨਾਲ ਅਮਰੀਕਾ ਨੂੰ ਭਾਰੀ ਮਾਤਰਾ ਵਿਚ ਟੈਕਸ ਪ੍ਰਾਪਤ ਹੁੰਦਾ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਅਮਰੀਕੀ ਕੰਪਨੀਆਂ ਵੱਖ-ਵੱਖ ਤਰੀਕਿਆਂ ਨਾਲ ਇਸ ਟੈਕਸ ਤੋਂ ਬਚਣ ਦਾ ਯਤਨ ਕਰ ਰਹੀਆਂ ਹਨ ਅਮਰੀਕੀ ਸਰਕਾਰ ਨੂੰ ਭਵਿੱਖ ਵਿਚ ਵੀ ਆਪਣੇ ਖ਼ਰਚਿਆਂ ਦੀ ਭਰਪਾਈ ਲਈ ਵਧੇਰੇ ਮੁਦਰਾ ਦੇ ਸਿਰਜਣ ਦਾ ਸਹਾਰਾ ਲੈਣ ਪੈ ਸਕਦਾ ਹੈ, ਜੋ ਹੋਰ ਜ਼ਿਆਦਾ ਮਹਿੰਗਾਈ ਵਧਾਉਣ ਵਾਲਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ