ਉਪਹਾਰ: ਅੰਸਲ ਬੰਧੂ ਨਹੀਂ ਜਾਣਗੇ ਜੇਲ੍ਹ

ਮਾਣਯੋਗ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਨੂੰ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਸੰਪੱਤੀ ਦੇ ਮਾਮਲੇ 'ਚ ਨੋਇਡਾ ਦੇ ਸਾਬਕਾ ਮੁੱਖ ਅਭਿਅੰਤਾ ਯਾਦਵ ਸਿੰਘ

ਸੁਪਰੀਮ ਕੋਰਟ ਨੇ ਪੀੜਤਾਂ ਦੀ ਕਿਊਰੇਟਿਵ ਅਰਜੀ ਕੀਤੀ ਰੱਦ
ਖੁੱਲ੍ਹੀ ਅਦਾਲਤ ਦੀ ਸੁਣਵਾਈ ਦੀ ਪੀੜਤਾਂ ਦੀ ਮੰਗ ਵੀ ਕੀਤੀ ਰੱਦ

ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਉਪਹਾਰ (Uphaar) ਸਿਨੇਮਾ ਅਗਨੀਕਾਂਡ ‘ਚ ਲਾਪਰਵਾਹੀ ਦੇ ਦੋਸ਼ੀ ਦੇਸ਼ ਦੇ ਮੰਨੇ ਪ੍ਰਮੰਨੇ ਬਿਲਡਰ ਅੰਸਲ ਬੰਧੂਆਂ ਨੂੰ ਵੱਡੀ ਰਾਹਤ ਦਿੰਦਿਆਂ ਅਗਨੀਕਾਂਡ ਪੀੜਤ ਐਸੋਸੀਏਸ਼ਨ ਦੀ ਕਿਊਰੇਟਿਵ ਅਰਜੀ ਰੱਦ ਕਰ ਦਿੱਤੀ ਹੈ। ਹੁਣ ਸੁਸ਼ੀਲ ਅੰਸਲ ਅਤੇ ਗੋਪਾਲ ਅੰਸਲ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ। ਮੁੱਖ ਜਸਟਿਸ ਸ਼ਰਦ ਅਰਵਿੰਦ ਬੋਬੜੇ, ਜਸਟਿਸ ਬੀ ਆਰ ਗਵਈ ਅਤੇ ਜਸਟਿਸ ਸੂਰਿਆਕਾਂਡ ਦੀ ਬੇਂਚ ਨੇ ਪੀੜਤਾਂ ਵੱਲੋਂ ਦਾਖਲ ਕਿਊਰੇਟਿਵ ਅਰਜੀਆਂ ਨੂੰ ਰੱਦ ਕਰ ਦਿੱਤਾ। ਨਾਲ ਹੀ ਖੁੱਲ੍ਹੀ ਅਦਾਲਤ ਦੀ ਸੁਣਵਾਈ ਦੀ ਪੀੜਤਾਂ ਦੀ ਮੰਗ ਵੀ ਰੱਦ ਕਰ ਦਿੱਤੀ ਹੈ।ਬੇਂਚ ਨੇ ‘ਇਨ ਚੈਂਬਰ’ ਸੁਣਵਾਈ ਕਰਦੇ ਹੋਏ ਕਿਊਰੇਟਿਵ ਅਰਜੀਆਂ ਰੱਦ ਕੀਤੀਆਂ।ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਕਿ ਕਿਊਰੇਟਿਵ ਅਰਜੀ ‘ਚ ਕੋਈ ਅਧਾਰ ਨਹੀਂ ਦੱਸਿਆ ਗਿਆ ਹੈ।ਅਦਾਲਤ ਨੇ ਸੁਸ਼ੀਲ ਅੰਸਲ ਅਤੇ ਗੋਪਾਲ ਅੰਸਲ ‘ਤੇ 600 ਕਰੋੜ ਰੁਪਏ ਜੁਰਮਾਨਾ ਭਰਨ ਨੂੰ ਕਿਹਾ ਸੀ। ਜੁਰਮਾਨੇ ਦੀ ਰਾਸ਼ੀ ਭਰਨ ਤੋਂ ਬਾਅਦ ਦੋਵੇਂ ਭਰਾ ਜੇਲ੍ਹ ਨਹੀਂ ਜਾਣਗੇ। ਅਦਾਲਤ ਦੇ ਇਸ ਫੈਸਲੇ ਨਾਲ ਉਪਹਾਰ ਅਗਨੀਕਾਂਡ ਪੀੜਤਾਂ ਨੇ ਨਿਰਾਸ਼ਾ ਪ੍ਰਗਟਾਈ ਹੈ।

ਕੀ ਕਿਹਾ ਅਦਾਲਤ ਨੇ

  • ਤੀਹ-ਤੀਹ ਕਰੋੜ ਜੁਰਮਾਨਾ ਭਰਨ ‘ਤੇ ਉਹਨਾਂ ਦੀ ਜੇਲ੍ਹ ਦੀ ਸਜ਼ਾ ਹੁਣ ਤੱਕ ਕੱਟੀ ਜਾ ਚੁੱਕੀ ਜੇਲ੍ਹ ਤੱਕ ਲੋੜੀਂਦੀ ਮੰਨ ਲਈ ਜਾਵੇਗੀ।
  • ਨਿਸ਼ਚਿਤ ਸਮੇਂ ‘ਚ ਜੁਰਮਾਨੇ ਦੀ ਇਹ ਰਕਮ ਅਦਾ ਨਹੀਂ ਕਰਦੇ ਤਾਂ ਉਹਨਾਂ ਨੂੰ ਸੁਣਾਈ 1-1 ਸਾਲ ਦੀ ਸਜ਼ਾ ਕਾਇਮ ਰਹਿੰਦੀ।

ਕਦ ਵਾਪਰੀ ਸੀ ਘਟਨਾ

  • ਤਿੰਨ ਜੂਨ 1997 ਨੂੰ ਬਾਰਡਰ ਫਿਲਮ ਦੇ ਪ੍ਰਦਰਸ਼ਨ ਦੌਰਾਨ ਦੱਖਣੀ ਦਿੱਲੀ ਸਥਿਤ ਉਪਹਾਰ ਸਿਨੇਮਾਘਰ ‘ਚ ਲੱਗੀ ਸੀ ਅੱਗ।
  • ਅਗਨੀਕਾਂਡ ‘ਚ 59 ਲੋਕਾਂ ਦੀ ਹੋਈ ਸੀ ਮੌਤ ਤੇ 100 ਤੋਂ ਜ਼ਿਆਦਾ ਜ਼ਖਮੀ।
  • ਸੁਸ਼ੀਲ ਅੰਸਲ ਪੰਜ ਮਹੀਨੇ 20 ਦਿਨ ਤੇ ਗੋਪਾਲ ਅੰਸਲ ਚਾਰ ਮਹੀਨੇ 22 ਦਿਨ ਦੀ ਕੱਟੀ ਜੇਲ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।