unnao case। ਕੁਲਦੀਪ ਸੇਂਗਰ ਦੋਸ਼ੀ ਕਰਾਰ, ਸਜ਼ਾ 19 ਨੂੰ

unnao case

unnao case | ਭਾਜਪਾ ਦੇ ਵਿਧਾਇਕ ਰਹਿ ਚੁੱਕਾ ਹੈ ਦੋਸ਼ੀ ਕੁਲਦੀਪ ਸੇਂਗਰ

  • 2017 ‘ਚ ਉੁਨਾਵ ਦਾ ਹੈ ਮਾਮਲਾ
  • ਨਾਬਾਲਗ ਕੁੜੀ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦਾ ਦੋਸ਼
  • ਤੀਸ ਹਜ਼ਾਰੀ ਕੋਰਟ ਵੱਲੋਂ ਸੇਂਗਰ ਦੋਸ਼ੀ ਕਰਾਰ

ਲਖਨਊ । ਉਨਾਵ ‘ਚ ਨਾਬਾਲਾਗ ਲੜਕੀ ਨੂੰ ਅਗਵਾ ਅਤੇ ਜਬਰ ਜਨਾਹ ਕਰਨ ਦੇ ਕੇਸ ‘ਚ ਕੁਲਦੀਪ ਸੇਂਗਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਸੇਂਗਰ ਭਾਜਪਾ ‘ਚ ਵਿਧਾਇਕ ਰਹਿ ਚੁੱਕੇ ਹਨ। ਸੇਂਗਰ ਨੂੰ ਅਗਸਤ 2019 ‘ਚ ਪਾਰਟੀ ‘ਚੋਂ ਕੱਢ ਦਿੱਤਾ ਗਿਆ ਸੀ। ਦਰਅਸਲ ਸੁਪਰੀਮ ਕੋਰਟ ਦੇ ਹੁਕਮ ‘ਤੇ ਮੁਕੱਦਮੇ ਨੂੰ ਲਖਨਊ ਤੋਂ ਦਿੱਲੀ ਟਰਾਂਸਫਰ ਕੀਤੇ ਜਾਣ ਤੋਂ ਬਾਅਦ ਮਾਣਯੋਗ ਜੱਜ ਨੇ 5 ਅਗਸਤ ਤੋਂ ਰੋਜ਼ਾਨਾ ਮੁਕੱਦਮੇ ਦੀ ਸੁਣਵਾਈ ਕੀਤੀ ਸੀ। ਸੇਂਗਰ ‘ਤੇ ਦੋਸ਼ ਹੈ ਕਿ ਉਸ ਨੇ 2017 ‘ਚ ਉਨਾਵ ‘ਚ ਇਕ ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ ਜਬਰ ਜਨਾਹ ਕੀਤਾ।

  • 5 ਅਗਸਤ ਤੋਂ ਰੋਜ਼ਾਨਾ ਹੁੰਦੀ ਸੀ ਮੁਕੱਦਮੇ ਦੀ ਸੁਣਵਾਈ
    ਸਹਿ ਦੋਸ਼ੀ ਸ਼ਸ਼ੀ ਸਿੰਘ ‘ਤੇ ਸੇਂਗਰ ਦੀ ਮਦਦ ਕਰਨ ਦਾ ਦੋਸ਼

ਮੁਕੱਦਮੇ ਵਿਚ ਸਹਿ ਦੋਸ਼ੀ ਸ਼ਸ਼ੀ ਸਿੰਘ ‘ਤੇ ਸੇਂਗਰ ਦੀ ਮਦਦ ਕਰਨ ਦਾ ਦੋਸ਼ ਹੈ। ਓਧਰ ਪੀੜਤਾ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਇਸਤਗਾਸਾ ਪੱਖ ਦੇ 13 ਗਵਾਹਾਂ ਅਤੇ ਬਚਾਅ ਪੱਖ ਦੇ 9 ਗਵਾਹਾਂ ਦੇ ਬਿਆਨ ਰਿਕਾਰਡ ਕੀਤੇ ਸਨ। ਭਾਜਪਾ ‘ਦੇ ਵਿਧਾਇਕ ਰਹੇ ਸੇਂਗਰ ਨੂੰ ਅਗਸਤ 2019 ‘ਚ ਪਾਰਟੀ ‘ਚੋਂ ਕੱਢ ਦਿੱਤਾ ਗਿਆ ਸੀ। ਇੱਥੇ ਦੱਸ ਦੇਈਏ ਕਿ ਕੋਰਟ ਨੇ ਅਪਰਾਧਕ ਸਾਜਿਸ਼ ਰਚਣ, ਅਗਵਾ, ਜਬਰ ਜਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਵੀ ਸੇਂਗਰ ਵਿਰੁੱਧ ਦੋਸ਼ ਤੈਅ ਕੀਤੇ ਸਨ। ਜ਼ਿਲਾ ਜੱਜ ਧਰਮੇਸ਼ ਸ਼ਰਮਾ ਨੇ ਪੀੜਤਾ ਦੇ ਪਿਤਾ ਨੂੰ 2018 ‘ਚ ਹਥਿਆਰਬੰਦ ਐਕਟ ਤਹਿਤ ਦੋਸ਼ੀ ਬਣਾਉਣ ਅਤੇ ਉਨ੍ਹਾਂ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਵੀ ਸੇਂਗਰ ਅਤੇ ਹੋਰਨਾਂ ਵਿਰੁੱਧ ਦੋਸ਼ ਤੈਅ ਕੀਤੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।