ਸੰਯੁਕਤ ਰਾਸ਼ਟਰ ਵੱਲੋਂ ਇਬੋਲਾ ਇਲਾਜ਼ ਕੇਂਦਰ ‘ਤੇ ਹਮਲੇ ਦੀ ਨਿੰਦਿਆ

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਕੀਤੀ ਨਿੰਦਿਆ

ਸੰਯੁਕਤ ਰਾਸ਼ਟਰ (ਏਜੰਸੀ)। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੈਰੇਸ ਨੇ ਮੱਧ ਅਫ਼ਰੀਕੀ ਦੇਸ਼ ਕਾਂਗੋ ਲੋਕਤੰਤਰਿਕ ਗਣਰਾਜ (ਡੀਆਰਸੀ) ‘ਚ ਸਥਿੱਤ ਇਬੋਲਾ ਇਲਾਜ਼ ਕੇਂਦਰ ‘ਤੇ ਹੋਏ ਹਮਲੇ ਦੀ ਨਿੰਦਿਆ ਕੀਤੀ ਹੈ। ਸ੍ਰੀ ਗੁਟੇਰੇਸ ਦੇ ਬੁਲਾਰੇ ਸਟੀਫਨ ਡੁਜਾਰਿਕ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਰਿਪੋਰਟ ਅਨੁਸਾਰ ਡੀਆਰਸੀ ਦੇ ਬੁਟੇਮਬੋ ਸ਼ਹਿਰ ‘ਚ ਸ਼ਨਿੱਚਰਵਾਰ ਨੂੰ ਹੋਏ ਇਸ ਹਮਲੇ ‘ਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਏ ਸੀ ਜਦੋਂਕਿ ਇੱਕ ਸਿਹਤ ਵਿਭਾਗ ਦਾ ਕਰਮਚਾਰੀ ਜਖ਼ਮੀ ਹੋ ਗਿਆ ਸੀ। ਸ੍ਰੀ ਡੁਜਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਡੀਆਰਸੀ ‘ਚ ਇਬੋਲਾ ਇਲਾਜ਼ ਕੇਂਦਰ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਿਆ ਕਰਦੇ ਹਨ। ਉਹ ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਤੇ ਮਿੱਤਰਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀ ਹਾਲਤ ‘ਚ ਨਾਗਰਿਕਾਂ ਦੀ ਰੱਖਿਆ ਕਰਨਾ ਕੌਮਾਂਤਰੀ ਮਾਨਵੀ ਕਾਨੂੰਨ ਦਾ ਇੱਕ ਮੂਲਭੂਤ ਸਿੰਧਾਂਤ ਹੈ।

ਬੁਲਾਰੇ ਨੇ ਪੱਤਰਕਾਰ ਸੰਮੇਲਨ ‘ਚ ਪੱਤਰਕਾਰਾਂ ਨੂੰ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਜਨਰਲ ਡਾਇਰੈਕਟਰ ਟੇਡ੍ਰੋਸ ਅਦਨੋਮ ਘੇਬ੍ਰੇਯਿਸਸ ਨੇ ਹਮਲੇ ਤੋਂ ਬਾਅਦ ਇਲਾਜ਼ ਕੇਂਦਰ ਦਾ ਦੌਰਾ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।