ਪਵਿੱਤਰ ਮਹਾਂ ਪਰਉਪਕਾਰ ਦਿਵਸ ‘ਤੇ 101 ਯੂਨਿਟ ਖੂਨਦਾਨ

Donate, 101 units, Holy Maha, Parupkaar Day

ਉਪ ਮੰਡਲ ਮੈਜਿਸਟਰੇਟ ਅਤੇ ਐੱਸਐੱਮਓ ਨੇ ਕਰਵਾਈ ਸ਼ੁਰੂਆਤ | Dera Sacha Sauda

ਮਾਨਸਾ (ਸੁਖਜੀਤ ਮਾਨ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਹਾਂ ਪਰਉਪਕਾਰ ਦਿਵਸ ‘ਤੇ ਅੱਜ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰਾਂ ਵੱਲੋਂ ਸਿਵਲ ਹਸਪਤਾਲ ਮਾਨਸਾ ਵਿਖੇ 101 ਯੂਨਿਟ ਖੂਨਦਾਨ ਕੀਤਾ ਗਿਆ ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਉਪ ਮੰਡਲ ਮੈਜਿਸਟਰੇਟ ਮਾਨਸਾ ਅਭਿਜੀਤ ਕਪਲਿਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ੋਕ ਕੁਮਾਰ ਨੇ ਇਸ ਖੂਨਦਾਨ ਦਾਨ ਦੀ ਸ਼ੁਰੂਆਤ ਕਰਵਾਈ ਇਸ ਮੌਕੇ ਉਪ ਮੰਡਲ ਮੈਜਿਸਟਰੇਟ ਮਾਨਸਾ ਅਭਿਜੀਤ ਕਪਲਿਸ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਖੂਨਦਾਨ ਕਰਕੇ ਜ਼ਰੂਰਤਮੰਦ ਲੋਕਾਂ ਦੇ ਇਲਾਜ ਲਈ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਕਸਰ ਹੀ ਮਾਨਵਤਾ ਭਲਾਈ ਦੇ ਕਾਰਜਾਂ ‘ਚ ਵੱਧ-ਚੜ੍ਹ ਕੇ ਭਾਗ ਲੈਂਦੇ ਦੇਖੇ ਜਾਂਦੇ ਹਨ। (Dera Sacha Sauda)

ਇਹ ਵੀ ਪੜ੍ਹੋ : ਸੁਨਾਮ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ

ਉਨ੍ਹਾਂ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਵੀ ਖਾਸ ਦਿਹਾੜੇ ਅਜਿਹੇ ਨਿਹਸਵਾਰਥ ਕਾਰਜ ਕਰਕੇ ਮਨਾਉਣੇ ਚਾਹੀਦੇ ਹਨ ਸਿਵਲ ਹਸਪਤਾਲ ਮਾਨਸਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਅੱਜ ਦੇ ਗਰਜ਼ੀ ਦੇ ਸਮੇਂ ਅੰਦਰ ਜ਼ਿਆਦਾਤਰ ਮਰੀਜ਼ਾਂ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਖੂਨ ਦੇਣ ਤੋਂ ਝਿਜਕਦੇ ਹਨ ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਿਨਾਂ ਕਿਸੇ ਸਵਾਰਥ ਤੋਂ ਲੋੜਵੰਦ ਰੋਗੀਆਂ ਦੀ ਜਾਨ ਬਚਾਉਣ ਵਾਸਤੇ ਖੂਨਦਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

ਉਨ੍ਹਾਂ ਖੂਨਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਜਰੂਰੀ ਹਨ ਇਸ ਮੌਕੇ ਬਲੱਡ ਬੈਂਕ ਦੇ ਇੰਚਾਰਜ ਡਾ. ਸੁਸ਼ਮਾ ਬਲੱਡ ਟਰਾਂਸਫਿਊਜ਼ਨ ਅਫਸਰ ਤੇ ਵਿਜੈ ਕੁਮਾਰ ਟੈਕਨੀਕਲ ਸੁਪਰਵਾਈਜ਼ਰ ਨੇ ਡੇਰਾ ਸ਼ਰਧਾਲੂਆਂ ਦੇ ਉÎੱਦਮ ਦੀ ਸ਼ਲਾਂਘਾ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਭਵਿੱਖ ਵਿੱਚ ਵੀ ਅਜਿਹਾ ਸਹਿਯੋਗ ਜਾਰੀ ਰੱਖਿਆ ਜਾਵੇਗਾ ਖੂਨ ਇਕੱਤਰ ਕਰਨ ਲਈ ਬਲੱਡ ਬੈਂਕ ਦੇ ਸਟਾਫ ਵਿਜੈ ਕੁਮਾਰ ਤਕਨੀਕੀ ਸੁਪਰਵਾਈਜ਼ਰ, ਲੈਬ ਟੈਕਨੀਸ਼ੀਅਨ ਸੁਨੈਨਾ ਬਾਂਸਲ, ਕੌਂਸਲਰ ਰਸ਼ਮੀ ਤੋਂ ਇਲਾਵਾ ਜਸਪ੍ਰੀਤ ਕੌਰ ਆਦਿ ਨੇ ਪੂਰਾ ਯੋਗਦਾਨ ਦਿੱਤਾ। (Dera Sacha Sauda)

ਇਸ ਮੌਕੇ 45 ਮੈਂਬਰ ਯੂਥ ਪੰਜਾਬ ਸ਼ਿੰਗਾਰਾ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ, 25 ਮੈਂਬਰ ਜਸਵੀਰ ਸਿੰਘ ਇੰਸਾਂ ਤੇ ਗੁਰਦੀਪ ਸਿੰਘ ਇੰਸਾਂ, 15 ਮੈਂਬਰ ਅੰਮ੍ਰਿਤਪਾਲ ਸਿੰਘ ਇੰਸਾਂ, ਤਰਸੇਮ ਚੰਦ ਇੰਸਾਂ, ਰਾਕੇਸ਼ ਇੰਸਾਂ, ਮੱਖਣ ਸਿੰਘ ਇੰਸਾਂ, ਸੁਖਵਿੰਦਰ ਸਿੰਘ ਇੰਸਾਂ, ਨਗਿੰਦਰ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ ਅਤੇ  ਬੱਗਾ ਸਿੰਘ ਇੰਸਾਂ ਤੋਂ ਇਲਾਵਾ ਨਾਮ ਜਾਮ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਨਰੇਸ਼ ਕੁਮਾਰ ਇੰਸਾਂ, ਨੇਤਰ ਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਕ੍ਰਿਸ਼ਨ ਸੇਠੀ ਇੰਸਾਂ, ਬਜ਼ੁਰਗ ਸੰਮਤੀ ਦੇ ਜ਼ਿੰਮੇਵਾਰ ਇੰਸਪੈਕਟਰ ਬੁੱਧ ਰਾਮ ਇੰਸਾਂ, ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ ਇੰਸਾਂ, ਬਲੌਰ ਸਿੰਘ ਇੰਸਾਂ ਅਤੇ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗੀ੍ਰਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਾਜ਼ਰ ਸਨ।