ਜਾਣੋ, ਬ੍ਰਿਟੇਨ ਨੇ ਕੋਰੋਨਾ ਜੋਖ਼ਮ ਵਾਲੇ ਦੇਸ਼ਾਂ ਦੀ ਸੂਚੀ ’ਚ ਕਿਉਂ ਕੀਤਾ ਬਦਲਾਅ

ਜਾਣੋ, ਬ੍ਰਿਟੇਨ ਨੇ ਕੋਰੋਨਾ ਜੋਖ਼ਮ ਵਾਲੇ ਦੇਸ਼ਾਂ ਦੀ ਸੂਚੀ ’ਚ ਕਿਉਂ ਕੀਤਾ ਬਦਲਾਅ

ਲੰਦਨ। ਬ੍ਰਿਟੇਨ ਦੇ ਟਰਾਂਸਪੋਰਟ ਮੰਤਰੀ ਗ੍ਰਾਟ ਸ਼ਾਪਸ ਨੇ ਕੋਵਿਡ-19 ਮਾਮਲੇ ’ਚ ਜੋਖ਼ਮ ਦੇ ਅਧਾਰ ’ਤੇ ਦੇਸ਼ ਦੀ ‘ਗਰੀਨ’ ਤੇ ‘ਰੈਡ’ ਸੂਚੀ ’ਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ ਸ਼ਾਪਸ ਨੇ ਕਿਹਾ ਕਿ ਬ੍ਰਿਟੇਨ ’ਚ ਇਹ ਬਦਲਵੀ ਸੂਚੀ 30 ਜੂਨ ਤੋਂ ਲਾਗੂ ਹੋਵੇਗੀ। ਇਰੀਟ੍ਰਿਆ, ਹੈਤੀ ਡੋਮਿਨੀਕਨ ਰਿਪਬਲਿਕ, ਮੰਗੋਲੀਆ, ਟਿਊਨੀਸ਼ੀਆ ਤੇ ਯੁਗਾਂਡਾ ਨੂੰ ਕੋਰੋਨਾ ਦੇ ਮਾਮਲੇ ’ਚ ਉੱਚ ਜੋਖਮ ਵਾਲੇ ਦੇਸ਼ਾਂ ਦੀ ਸੂਚੀ ’ਚ ਰੱਖਿਆ ਗਿਆ ਹੈ।

ਬ੍ਰਿਟੇਨ ’ਚ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ’ਚ ਰੱਖਣ ਲਈ ਇਨ੍ਹਾਂ ਦੇਸ਼ਾਂ ਨੂੰ ‘ਰੇਡ’ ਸੂਚੀ ’ਚ ਪਾ ਦਿੱਤਾ ਗਿਆ ਹੈ ਮਾਲਟਾ, ਮਦੀਰਾ, ਬੇਲੀਏਰੀਕ ਆਈਲੈਂਡ, ਬ੍ਰਿਟੇਨ ਦੇ ਕਈ ਵਿਦੇਸ਼ੀ ਖੇਤਰ ਤੇ ਬਾਰਬਾਡੋਸ ਸਮੇਤ ਕੈਰੇਬੀਆਈ ਦੀਪ ਨੂੰ ‘ਗ੍ਰੀਨ’ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ ਗਰੀਨ ਸੂਚੀ ’ਚ ਸ਼ਾਮਲ ਦੇਸ਼ਾਂ ਦੇ ਨਾਗਰਿਕਾਂ ਨੂੰ ਬ੍ਰਿਟੇਨ ਪਹੁੰਚਣ ’ਤੇ ਕਿਸੇ ਹੋਟਲ ’ਚ ਕੁਆਰਟਾਈਨ ਹੋਣ ਦੀ ਜ਼ਰੂਰਤ ਨਹੀਂ ਪਵੇਗੀ ਸਾਪਸ ਨੇ ਕੋਰੋਨਾ ਵੈਕਸੀਨ ਦੀ ਪੂਰੀ ਡੋਜ਼ ਲੈ ਚੁੱਕੇ ਮੁਸਾਫਰਾਂ ਲਈ ਸੇਲਫ-ਆਈਸੋਲੇਸ਼ਨ ਦੀ ਲੋੜ ਨੂੰ ਖਤਮ ਕਰਨ ਦੀ ਯੋਜਨਾ ਦੀ ਵੀ ਪੁਸ਼ਟੀ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।