ਕੇਰਲਾ ਹੜ੍ਹ ਪੀੜਤਾਂ ਲਈ ਯੂਏਈ ਦੇਵੇਗਾ 700 ਕਰੋੜ ਰੁਪਏ

UAE, Pay 700 Crore, Kerala, Flood, Victims

ਹੜ੍ਹ ਪੀੜਤਾਂ ਲਈ ਆਰਥਿਕ ਮੱਦਦ ਦੇਣ ਦਾ ਸਿਲਸਿਲਾ ਜਾਰੀ

  • ਮੁੱਖ ਮੰਤਰੀ ਨੇ ਕੇਰਲ ਦੇ ਲੋਕਾਂ ਵੱਲੋਂ ਯੂਏਈ ਦੇ ਰਾਸ਼ਟਰਪਤੀ ਸ਼ੇਖ ਖਲੀਫ ਬਿਨ ਜਾਵੇਦ ਅਲ ਨਹਯਾਨ ਤੇ ਉਪ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਦਾ ਕੀਤਾ ਧੰਨਵਾਦ

ਤਿਰੂਵਨੰਤਪੁਰਮ, (ਏਜੰਸੀ) ਸੰਯੁਕਤ ਅਰਬ ਅਮੀਰਾਤ (ਯੂਏਈ) ਕੇਰਲ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ 700 ਕਰੋੜ ਰੁਪਏ ਦੀ ਮੱਦਦ ਦੇਵੇਗਾ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਆਪਣੇ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਯੂਏਈ ਦੇ ਸੁਲਤਾਨ ਸ਼ੇਖ ਮੁਹੰਮਦ ਬਿਨ ਜਾਵੇਦ ਅਲ ਨਹਯਾਨ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਚਿਤ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਯੂਏਈ ਸਰਕਾਰ ਨੇ ਉੱਥੇ ਕੰਮ ਕਰਨ ਵਾਲੇ ਕੇਰਲ ਵਾਸੀਆਂ ਦੇ ਦੁਖ ਤੇ ਉਨ੍ਹਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਕੇਰਲ ਦੀ ਸਹਾਇਤਾ ਕਰਨ ਦਾ ਫੈਸਲਾ ਲਿਆ। ਮੁੱਖ ਮੰਤਰੀ ਨੇ ਕੇਰਲ ਦੇ ਲੋਕਾਂ ਵੱਲੋਂ ਯੂਏਈ ਦੇ ਰਾਸ਼ਟਰਪਤੀ ਸ਼ੇਖ ਖਲੀਫ ਬਿਨ ਜਾਵੇਦ ਅਲ ਨਹਯਾਨ ਤੇ ਉਪ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਦਾ ਧੰਨਵਾਦ ਪ੍ਰਗਟ ਕੀਤਾ ਹੈ। ਕੇਰਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਹਵਾਈ ਫੌਜ ਦੇ ਜਵਾਨ ਮੈਡੀਕਲ ਸਹਾਇਤਾ ਸਮੇਤ ਰਾਹਤ ਤੇ ਬਚਾਅ ਅਭਿਆਨ ‘ਚ ਦਿਨ-ਰਾਤ ਇੱਕ ਕਰ ਰਹੇ ਹਨ।

ਸਥਾਨਕ ਪ੍ਰਸ਼ਾਸਨ ਵੱਲੋਂ ਸਥਾਪਿਤ ਰਾਹਤ ਕੈਪਾਂ ਕੋਲ ਅਤਿ ਜ਼ਰੂਰੀ ਰਾਹਤ ਸਮੱਗਰੀ ਵੰਡਣ ਲਈ ਸੁਲੁਰ, ਕੋਚੀ ਤੇ ਤ੍ਰਿਵੇਂਦਰਮ ਸਥਿੱਤ ਹੇਲੀਪੈਡਾਂ ਤੋਂ ਕਈ ਹੈਲੀਕਾਪਟਰ ਹੁਣ ਤੱਕ ਕਈ ਉਡਾਣਾਂ ਭਰ ਚੁੱਕ ਹਨ ਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਹੁਣ ਤੱਕ ਰਾਹਤ ਤੇ ਬਚਾਅ ਅਭਿਆਨ ‘ਚ ਸ਼ਾਮਲ 26 ਹੈਲੀਕਾਪਟਰਾਂ ਨੇ 364 ਵਾਰ ਉਡਾਨ ਭਰ ਕੇ 574 ਵਿਅਕਤੀਆਂ ਦੀਆਂ ਜਾਨਾਂ ਬਚਾਈਆਂ।