ਸਾਡੇ ਨਾਲ ਸ਼ਾਮਲ

Follow us

12.7 C
Chandigarh
Tuesday, February 17, 2026
More
    Home Breaking News ਸੜਕ ਹਾਦਸੇ ਦੌਰ...

    ਸੜਕ ਹਾਦਸੇ ਦੌਰਾਨ ਦੋ ਜਖਮੀ ਨੌਜਵਾਨਾਂ ਨੂੰ ਡੇਰਾ ਸ਼ਰਧਾਲੂਆਂ ਨੇ ਪਹੁੰਚਾਇਆ ਹਸਪਤਾਲ

    Road Accident Sachkahoon

    ਸੜਕ ਹਾਦਸੇ ਦੌਰਾਨ ਦੋ ਜਖਮੀ ਨੌਜਵਾਨਾਂ ਨੂੰ ਡੇਰਾ ਸ਼ਰਧਾਲੂਆਂ ਨੇ ਪਹੁੰਚਾਇਆ ਹਸਪਤਾਲ

    (ਮੁਨੀਸ਼ ਕੁਮਾਰ ਆਸ਼ੂ )ਅੱਪਰਾ। ਨਵਾਂਸ਼ਹਿਰ ਜਿਲ੍ਹੇ ਦੇ ਪਿੰਡ ਮੁਕੰਦਪੁਰ ਤੋਂ ਅੱਪਰਾ ਰੋਡ ’ਤੇ ਪਿੰਡ ਹਕੀਮਪੁਰ ਦੇ ਕੋਲ ਬੀਤੇ ਦਿਨ ਦੋ ਨੌਜਵਾਨ ਮੋਟਰਸਾਇਕਲ ਸਵਾਰ ਜੋ ਕਿ ਜਖਮੀ ਹਾਲਤ ਵਿੱਚ ਤੇਜ ਮੀਂਹ ਵਿੱਚ ਸੜਕ ’ਤੇ ਡਿੱਗੇ ਹੋਏ ਤੜਫ ਰਹੇ ਸਨ, ’ਤੇ ਕਿਸੇ ਵੀ ਰਾਹਗੀਰ ਦੀ ਨਜ਼ਰ ਨਹੀਂ ਪਈ। ਉਸੇ ਸਮੇਂ ਡੇਰਾ ਸੱਚਾ ਸੌਦਾ ਦੇ ਬਲਾਕ ਨੂਰਮਹਿਲ ਦੇ 15 ਮੈਂਬਰ ਨਿਰਦੋਸ਼ ਇੰਸਾਂ, ਦਿਲਸ਼ਾਂਤ ਇੰਸਾਂ, ਰੋਹਿਤ, ਰੋਸ਼ਨ, ਜਿੰਮੇਵਾਰ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਆਪਣੀ ਰਿਸ਼ਤੇਦਾਰੀ ਵਿੱਚ ਜਾ ਰਹੇ ਸਨ ਕਿ ਉਹਨਾਂ ਦੀ ਇਹਨਾਂ ਨੌਜਵਾਨਾਂ ’ਤੇ ਨਜ਼ਰ ਪਈ।

    ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਨੇਕ ਤੇ ਪਵਿੱਤਰ ਸਿਖਿਆਵਾਂ ’ਤੇ ਚੱਲਦੇ ਹੋਏ ਤੇਜ਼ ਬਾਰਿਸ਼ ਦੀ ਪ੍ਰਵਾਹ ਨਾ ਕਰਦੇ ਹੋਏ ਬਲਾਕ ਮੁਕੰਦਪੁਰ ਦੇ 15 ਮੈਂਬਰ ਕਾਕਾ ਇੰਸਾਂ ਨੂੰ ਨਾਲ ਲੈ ਕੇ ਦੋਵੇਂ ਜਖਮੀ ਨੌਜਵਾਨਾਂ ਨੂੰ ਆਪਣੀ ਗੱਡੀ ਵਿੱਚ ਸਿਵਲ ਹਸਪਤਾਲ ਮੁਕੰਦਪੁਰ ਵਿਖੇ ਦਾਖਿਲ ਕਰਵਾਇਆ। ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਟੀਮ ਨੇ ਮੁੱਢਲੀ ਸਹਾਇਤਾ ਦੇ ਕੇ ਇੱਕ ਮਰੀਜ਼ ਦੀ ਹਾਲਤ ਜਿਆਦਾ ਨਾਜੁਕ ਹੋਣ ਕਾਰਨ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਢਾਹਾ ਵਿਖੇ ਰੈਫਰ ਕਰ ਦਿੱਤਾ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here