ਬੀਐਸਐਫ ‘ਜਾਂਬਾਜ਼’ ਨੇ ਬਣਾਏ ਦੋ ਵਿਸ਼ਵ ਰਿਕਾਰਡ

ਰਾਸ਼ਟਰੀ ਏਕਤਾ ਦਿਹਾੜੇ ਨੂੰ?ਬਣਾਇਆ ਯਾਦਗਾਰ

ਬੀਐਸਐਫ ਪੁਰਸ਼ ਮੋਟਰਸਾਈਕਲ ਟੀਮ ‘ਜਾਂਬਾਜ਼’ ਦੇ ਕਪਤਾਨ ਅਵਧੇਸ਼ ਨੇ ‘ਰਾਈਡਿੰਗ ਆਨ ਫਿਊਲ ਟੈਂਕ ਹੈਂਡ ਫ੍ਰੀ ਡਰਾਈਵਿੰਗ’ ਤੇ ‘ਬੈਕ ਰਾਈਡਿੰਗ ਆਨ ਲੈਡਰ’ ‘ਚ ਬਣਾਏ ਕੀਰਤੀਮਾਨ
ਨਵੀਂ ਦਿੱਲੀ, 31 ਅਕਤੂਬਰ
‘ਰਾਸ਼ਟਰੀ ਏਕਤਾ ਦਿਹਾੜੇ’ ‘ਤੇ ਬੁੱਧਵਾਰ ਨੂੰ ਸੀਮਾ ਸੁਰੱਖਿਆ ਬਲ ਦੀ ਪੁਰਸ਼ ਮੋਟਰ ਸਾਈਕਲ ਟੀਮ ‘ਜਾਂਬਾਜ਼’ ਨੇ ਦੋ ਨਵੇਂ ਵਿਸ਼ਵ ਰਿਕਾਰਡ ਬਣਾਏ ਇਹ ਦੋਵੇਂ ਹੀ ਰਿਕਾਰਡ ਟੀਮ ਕੈਪਟਨ ਅਵਧੇਸ਼ ਕੁਮਾਰ ਸਿੰਘ ਨੇ ਬਣਾਏ ਪਹਿਲਾ ਰਿਕਾਰਡ ਉਹਨਾਂ ‘ਰਾਈਡਿੰਗ ਆਨ ਫਿਊਲ ਟੈਂਕ ਹੈਂਡ ਫ੍ਰੀ ਡਰਾਈਵਿੰਗ’ ਕਰਕੇ ਬਣਾਇਆ ਜਿਸ ਵਿੱਚ ਉਹਨਾਂ 66.1 ਕਿਲੋਮੀਟਰ ਦੀ ਦੂਰੀ 1 ਘੰਟੇ 21 ਮਿੰਟ 25 ਸੈਕਿੰਡ ‘ਚ ਤੈਅ ਕੀਤੀ ਜਦੋਂਕਿ ਦੂਸਰਾ ਰਿਕਾਰਡ ‘ਬੈਕ ਰਾਈਡਿੰਗ ਸਟੈਂਡਿੰਗ ਆਨ ਲੈਡਰ’ ‘ਚ 68.2 ਕਿਲੋਮੀਟਰ ਦੀ ਦੂਰੀ ਨੂੰ 2 ਘੰਟੇ 11 ਮਿੰਟ 18 ਸੈਕਿੰਡ ਦੇ ਘੱਟ ਸਮੇਂ ‘ਤੇ ਤੈਅ ਕਰਕੇ ਸਥਾਪਿਤ ਕੀਤਾ
ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤੀ ਫੌਜ ਦੇ ਨਾਂਅ ਸੀ ਇਹਨਾਂ ਦੋ ਨਵੇਂ ਰਿਕਾਰਡਾਂ ਦੇ ਨਾਲ ਹੀ ਇਹਨਾਂ ਜਾਂਬਾਜ਼ਾਂ ਨੇ ਦੋ ਹਫ਼ਤਿਆਂ ‘ਚ ਸੱਤ ਵਿਸ਼ਵ ਰਿਕਾਰਡ ਕਾਇਮ ਕਰਨ ਦਾ ਨਵਾਂ ਇਤਿਹਾਸ ਰਚ ਦਿੱਤਾ ਬੀਐਸਐਫ ਕਮਾਂਡਰ ਰਜਨੀਕਾਂਤ ਮਿਸ਼ਰ ਨੇ ਇਹਨਾਂ ਰਿਕਾਰਡਾਂ ਨੂੰ ਦੇਸ਼ ਨੂੰ ਸਮਰਪਿਤ ਕਰਦੇ ਹੋਏ ਇਸ ਦਾ ਸਿਹਰਾ ਟੀਮ ਮੈਂਬਰਾਂ ਦੀ ਸਖ਼ਤ ਮਿਹਨਤ ਨੂੰ ਦਿੱਤਾ ਹੈ
ਇਸ ਟੀਮ ਨੇ ਆਪਣੇ ਰਿਕਾਰਡ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੇ ਜਨਮ ਦਿਨ 15 ਅਕਤੂਬਰ ਤੋਂ ਕੀਤੀ ਸੀ ਅਤੇ ਸਮਾਪਤੀ ਲਈ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਲੌਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਨੂੰ ਚੁਣਿਆ ਇਸ ਤਰ੍ਹਾਂ ਬੀਐਸਐਫ ਨੇ ਇਹਨਾਂ ਮਹਾਨ ਨਾਇਕਾਂ ਨੂੰ ਅਣੋਖੇ ਢੰਗ ਨਾਲ ਯਾਦ ਕੀਤਾ
ਇਸ ਕੀਰਤੀਮਾਨ ਬਣਾਏ ਜਾਣ ਦੇ ਮੌਕੇ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਮੈਂਬਰਾਂ ਸਮੇਤ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਦੀ ਮੈਂਬਰ ਨੀਰਜਾ ਰਾਏ, ‘ਏਸ਼ੀਆ ਬੁੱਕ ਆਫ਼ ਰਿਕਾਰਡਜ਼’ ਦੇ ਸ਼ਾਂਤਨੂ ਚੌਹਾਨ ਵੀ ਮੌਜ਼ੂਦ ਸਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।