ਏਸ਼ੀਆਡ 8ਵਾਂ ਦਿਨ : ਭਾਰਤ ਨੂੰ ਘੁੜਸਵਾਰੀ ‘ਚ ਦੋ ਚਾਂਦੀ ਤਗਮੇ

ਦੋਵਾਂ ਤਗਮਿਆਂ ‘ਚ ਬੰਗਲੁਰੂ ਦੇ ਫਵਾਦ ਮਿਰਜ਼ਾ ਦਾ ਹੱਥ ਰਿਹਾ | Asian Games

ਏਸ਼ੀਆਈ ਖੇਡਾਂ 2018 ਦੇ ਅੱਠਵੇਂ ਦਿਨ ਘੁੜਸਵਾਰੀ (ਇਕੁਏਸਟੇਰੀਅਨ) ਦੇ ਨਿੱਜੀ ਜੰਪਿੰਗ ਮੁਕਾਬਲੇ ਅਤੇ ਟੀਮ ਮੁਕਾਬਲੇ ‘ਚ ਭਾਰਤੀ ਘੁੜਸਵਾਰਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਦੋ ਚਾਂਦੀ ਤਗਮੇ ਜਿੱਤੇ ਇਹਨਾਂ ਦੋਵਾਂ ਤਗਮਿਆਂ ‘ਚ ਬੰਗਲੁਰੂ ਦੇ ਫਵਾਦ ਮਿਰਜ਼ਾ ਦਾ ਹੱਥ ਰਿਹਾ ਮਿਰਜ਼ਾ ਨੇ ਨਿੱਜੀ ਪੱਧਰ ‘ਤੇ ਚਾਂਦੀ ਤਗਮਾ ਜਿੱਤਿਆ ਜਦੋਂਕਿ ਮਿਰਜਾ, ਰਾਕੇਸ਼ ਕੁਮਾਰ, ਆਸ਼ੀਸ਼ ਮਲਿਕ ਅਤੇ ਜੰਿਤੰਦਰ ਸਿੰਘ ਨੇ ਜੰਪਿੰਗ ਫਾਈਨਲ ਟੀਮ ਈਵੇਂਟ ਦਾ ਚਾਂਦੀ ਤਗਮਾ ਜਿੱਤਿਆ। (Asian Games)

ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ

ਮਿਰਜਾ ਨੇ ਸੇਨੋਰ ਮੇਡੀਕੋਟ ਨਾਂਅ ਦੇ ਘੋੜੇ ਨਾਲ ਫਾਈਨਲ ‘ਚ 26.40 ਸੈਕਿੰਡ ‘ਚ ਆਪਣੀ ਈਵੇਂਟ ਨੂੰ ਪੂਰਾ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਚਾਂਦੀ ‘ਤੇ ਕਬਜ਼ਾ ਕੀਤਾ ਪੰਜ ਸਾਲ ਦੀ ਉਮਰ ਤੋਂ ਘੁੜਸਵਾਰੀ ਸਿਖ਼ ਰਹੇ ਮਿਰਜ਼ਾ ਨੇ 2014 ਦੀਆਂ ਏਸ਼ੀਆਈ ਖੇਡਾਂ ‘ਚ ਇਸ ਈਵੇਂਟ ‘ਚ 10ਵਾਂ ਸਥਾਨ ਹਾਸਲ ਕੀਤਾ ਸੀ ਇਸ ਤਰ੍ਹਾਂ ਏਸ਼ੀਆਈ ਖੇਡਾਂ ‘ਚ ਉਹਨਾਂ ਦਾ ਇਹ ਪਹਿਲਾ ਤਗਮਾ ਹੈ ਮਿਰਜਾ ਇਸ ਦੇ ਨਾਲ ਹੀ 36 ਸਾਲਾਂ ਬਾਅਦ ਇਸ ਈਵੇਂਟ ‘ਚ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਘੋੜਸਵਾਰ ਬਣ ਗਏ ਮਿਰਜਾ ਕੋਲ ਸੋਨਾ ਜਿੱਤਣ ਦਾ ਸ਼ਾਨਦਾਰ ਮੌਕਾ ਸੀ ਉਹਨਾਂ ਵੱਲੋਂ ਜੰਪਿੰਗ ‘ਚ ਅੜਿੱਕਿਆਂ ਨੂੰ ਪਾਰ ਕਰਨ ਦੌਰਾਨ ਸਿਰਫ਼ ਇੱਕ ਅੜਿੱਕਾ ਡਿੱਗ ਗਿਆ ਜਿਸ ਨਾਲ ਉਹਨਾਂ ਨੂੰ ਚਾਰ ਪੈਨਲਟੀ ਅੰਕ ਮਿਲੇ ਅਤੇ ਉਹਨਾਂ ਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ। (Asian Games)

ਜਾਪਾਨ ਨੇ ਯੋਸ਼ਿਆਕੀ ਨੇ 22.70 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ ਜਦੋਂਕਿ ਚੀਨ ਦੇ ਅਲੇਕਸ ਨੇ 27.10 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮਾ ਜਿੱਤਿਆ ਟੀਮ ਈਵੇਂਟ ‘ਚ ਵੀ ਭਾਰਤ ਨੇ ਦੂਸਰਾ ਸਥਾਨ ਹਾਸਲ ਕਰਦਿਆਂ ਚਾਂਦੀ ਤਗਮਾ ਜਿੱਤਿਆ ਭਾਰਤ ਦੇ ਰਾਕੇਸ਼ , ਆਸ਼ੀਸ਼, ਜਤਿੰਦਰ ਅਤੇ ਮਿਰਜਾ ਦੀ ਟੀਮ ਨੇ 121.30 ਸੈਕਿੰਡ ਦੇ ਸਮੇਂ ਨਾਲ ਚਾਂਦੀ ਤਗਮਾ ਜਿੱਤਿਆ ਇਸ ਈਵੇਂਟ ਦਾ ਸੋਨ ਤਗਮਾ 82.40 ਸੈਕਿੰਡ ਦੇ ਸਮੇਂ ਨਾਲ ਜਾਪਾਨ ਨੇ ਹੀ ਜਿੱਤਿਆ ਥਾਈਲੈਂਡ ਨੇ 126.70 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮੇ ‘ਤੇ ਕਬਜ਼ਾ ਕੀਤਾ ਭਾਰਤ ਨੇ ਇਹਨਾਂ ਖੇਡਾਂ ਦੇ ਇਤਿਹਾਸ ‘ਚ ਤਿੰਨ ਸੋਨ ਤਗਮਿਆਂ ਸਮੇਤ ਕੁੱਲ 10 ਤਗਮੇ ਜਿੱਤੇ ਹਨ ਦਿਲਚਸਪ ਹੈ ਕਿ ਭਾਰਤੀ ਘੋੜਸਵਾਰੀ ਮਹਾਂਸੰਘ ਨੇ ਪਹਿਲਾਂ ਟੀਮ ਚੁਣੀ ਸੀ ਪਰ ਫਿਰ ਚੋਣ ਨੂੰ ਹੀ ਗਲਤ ਕਰਾਰ ਦਿੱਤਾ ਸੀ ਜੂਨ ‘ਚ ਭਾਰਤੀ ਓਲੰਪਿਕ ਸੰਘ ਨੇ ਘੋੜਸਵਾਰੀ ਟੀਮ ਨੂੰ ਦਲ ਤੋਂ ਹਟਾ ਦਿੱਤਾ ਸੀ ਪਰ ਸੱਤ ਮੈਂਬਰੀ ਟੀਮ ਨੂੰ ਆਖ਼ਰ ਖੇਡ ਮੰਤਰਾਲੇ ਨੇ ਮਨਜ਼ੂਰੀ ਦਿੱਤੀ ਸੀ। (Asian Games)