ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ

Gopal Kanda

ਨਵੀਂ ਦਿੱਲੀ (ਏਜੰਸੀ)। ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ (Gopal Kanda) ਨੂੰ ਗੀਤਿਕਾ ਸ਼ਰਮਾ ਖੁਦਕੁਸ਼ੀ ਕੇਸ ’ਚ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਇਸ ਮਾਮਲੇ ’ਚ ਗੋਪਾਲ ਕਾਂਡਾ ਨੂੰ ਬਰੀ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ’ਚ ਅੱਜ ਫੈਸਲਾ ਆਉਣਾ ਸੀ। ਇਸ ਮਾਮਲੇ ’ਚ ਸਹਿ ਮੁਲਜ਼ਮ ਅਰੁਣਾ ਚੱਢਾ ਨੂੰ ਵੀ ਬਰੀ ਕਰ ਦਿੱਤਾ ਹੈ। ਦਿੱਲੀ ਦੀ ਰਾਊਜ ਐਵਿਨਿਊ ਕੋਰਟ ’ਚ ਇਹ ਫੈਸਲਾ ਆਇਆ ਹੈ।

ਇਹ ਵੀ ਪੜ੍ਹੋ : ਮਦਾਨ ਹਸਪਤਾਲ ’ਚੋਂ ਚੋਰੀ ਕਰਨ ਵਾਲਾ ਨਿਕਲਿਆ ਹਸਪਤਾਲ ਦੇ ਮੈਡੀਕਲ ਸਟੋਰ ਦਾ ਮਾਲਕ

ਦੱਸ ਦਈਏ ਕਿ ਗੋਪਾਲ ਕਾਂਡਾ (Gopal Kanda) ਦੀ ਏਅਰਲਾਇੰਸ ’ਚ ਏਅਰ ਹੋਸਟੇਸ ਰਹੀ ਗੀਤਿਕਾ ਸ਼ਰਮਾ ਨੇ 5 ਅਗਸਤ 2012 ਨੂੰ ਆਪਣੇ ਅਸ਼ੋਕ ਵਿਹਾਰ ਸਥਿੱਤ ਘਰ ’ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ। ਗੀਤਿਕ ਨੇ ਸੁਸਾਇਡ ਨੋਟ ’ਚ ਇਸ ਕਦਮ ਲਈ ਕਾਂਡਾ ਅਤੇ ਉਨ੍ਹਾਂ ਦੀ ਐੱਮਡੀਐੱਲਆਰ ਕੰਪਨੀ ’ਚ ਸੀਨੀਅਰ ਮੈਨੇਜਰ ਰਹੀ ਅਰੁਣਾ ਚੱਢਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਗੋਪਾਲ ਕਾਂਡਾ ਹੁਣ ਆਪਣੀ ਪਾਰਟੀ ਹਰਿਆਣਾ ਲੋਕਲਿੱਤ ਪਾਰਟੀ ਸਰਸਾ ਤੋਂ ਵਿਧਾਇਕ ਹਨ। ਇਸ ਕੇਸ ਦੇ ਸਮੇਂ ਤੱਕ ਗੋਪਾਲ ਕਾਂਡਾ ਨੂੰ ਹਰਿਆਣਾ ਦਾ ਵੱਡਾ ਨੇਤਾ ਅਤੇ ਕਾਰੋਬਾਰੀ ਮੰਨਿਆ ਜਾਂਦਾ ਸੀ, ਉਦੋਂ ਉਹ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ’ਚ ਹਰਿਆਣਾ ਦੇ ਗ੍ਰਹਿ ਮੰਤਰੀ ਸਨ।