ਕੋਰੋਨਾ ਦੈਂਤ ਨੇ ਸੁਨਾਮ ‘ਚ ਦੋ ਹੋਰ ਨੂੰ ਨਿਗਲਿਆ

Corona India

ਕੋਰੋਨਾ ਦੈਂਤ ਨੇ ਸੁਨਾਮ ‘ਚ ਦੋ ਹੋਰ ਨੂੰ ਨਿਗਲਿਆ

ਸੁਨਾਮ ਊਧਮ ਸਿੰਘ ਵਾਲਾ ( ਕਰਮ ਥਿੰਦ ) ਸ਼ਹਿਰ ਅੰਦਰ ਕੋਰੋਨਾ ਮਹਾਂਮਾਰੀ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੋ ਲਗਾਤਾਰ ਵਧਦਾ ਜਾ ਰਿਹਾ ਹੈ ਆਏ ਦਿਨ ਕੋਰੋਨਾ ਪੋਜ਼ਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿੱਥੇ ਕੋਰੋਨਾ ਪੋਸਟਿਵ ਮੌਤਾਂ ਦੀ ਵਧਦੀ ਗਿਣਤੀ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਪਿਛਲੇ ਦਿਨੀਂ ਸ਼ਹਿਰ ਦੇ ਵਸਨੀਕ ਇੱਕ ਪੁਲਿਸ ਅਧਿਕਾਰੀ ਨੇ ਵੀ ਕੋਰੋਨਾ ਕਾਰਨ ਦਮ ਤੋੜਿਆ ਹੈ ਅਤੇ ਬੀਤੀ ਕੱਲ ਸ਼ਾਮ ਇੱਕ ਤੋਂ ਬਾਅਦ ਇੱਕ ਦੋ ਵਿਅਕਤੀਆਂ ਨੂੰ ਕੋਰੋਨਾ ਨੇ ਨਿਗਲਿਆ ਹੈ ਜਿੱਥੇ ਹੁਣ ਕੋਰੋਨਾ ਪੋਜਟਿਵ ਮੌਤਾਂ ਦੀ ਗਿਣਤੀ 13 ਹੋ ਗਈ ਹੈ।

ਇਸੇ ਸਬੰਧੀ ਸਿਵਲ ਹਸਪਤਾਲ ਸੁਨਾਮ ਦੇ ਐਸ.ਐਮ.ਓ ਡਾ.ਸੰਜੇ ਕਾਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਕੱਲ੍ਹ ਦੋ ਕੋਰੋਨਾ ਪੋਸਟਿਵ ਮੌਤਾਂ ਹੋਈਆਂ ਹਨ ਜਿਨ੍ਹਾਂ ਵਿੱਚ ਇੱਕ ਸਥਾਨਕ ਸਿਟੀ ਰੋਡ ਦਾ ਰਹਿਣ ਵਾਲਾ ਪਵਨ ਕੁਮਾਰ (60 ਸਾਲ) ਜਿਸ ਦਾ ਇਲਾਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਚੱਲ ਰਿਹਾ ਸੀ ਅਤੇ ਦੂਜਾ ਵਿਅਕਤੀ ਕੋਹਲੀਆਂ ਵਾਲੇ ਮੁਹੱਲੇ ਦਾ ਰਹਿਣ ਵਾਲਾ ਆਨੰਦ ਕੁਮਾਰ (45 ਸਾਲ) ਜਿਸ ਦਾ ਇਲਾਜ ਇੱਕ ਨਿੱਜੀ ਹਸਪਤਾਲ ਮੁਹਾਲੀ ਵਿਖੇ ਚੱਲ ਰਿਹਾ ਸੀ

ਇਨ੍ਹਾਂ ਦੋਵਾਂ ਦਾ ਸੰਸਕਾਰ ਹੋ ਚੁੱਕਿਆ ਹੈ ਉਨ੍ਹਾਂ ਅੱਗੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਮ ਲੋਕ ਕੋਰੋਨਾ ਦੀ ਬਿਮਾਰੀ ਪ੍ਰਤੀ ਲਾਪ੍ਰਵਾਹੀ ਛੱਡ ਕੇ ਸਰਕਾਰ ਵੱਲੋਂ ਦੱਸੇ ਜਾ ਰਹੇ ਨਿਯਮਾਂ ਨੂੰ ਅਪਣਾਉਣ ਤਾਂ ਜੋ ਵਧਦੇ ਮਾਮਲਿਆਂ ਨੂੰ ਠੱਲ ਪਾਈ ਜਾ ਸਕੇ ਜੇਕਰ ਕਿਸੇ ਨੂੰ ਬੁਖਾਰ, ਖੰਘ ਜਾਂ ਜ਼ੁਕਾਮ ਹੈ ਤਾਂ ਉਹ ਟੈਸਟ ਜ਼ਰੂਰ ਕਰਵਾਉਣ ਕਿਉਂਕਿ ਲਾਪਰਵਾਹੀ ਪਰਿਵਾਰ ਤੇ ਭਾਰੂ ਪੈ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.