ਸਾਡੇ ਨਾਲ ਸ਼ਾਮਲ

Follow us

17.9 C
Chandigarh
Monday, February 16, 2026
More
    Home Breaking News ਰੇਕੀ ਕਰਕੇ ਬੰਦ...

    ਰੇਕੀ ਕਰਕੇ ਬੰਦ ਘਰਾਂ ’ਚੋਂ ਚੋਰੀਆਂ ਕਰਨ ਦੇ ਦੋਸ਼ ’ਚ ਦੋ ਕਾਬੂ

    crime

    (ਜਸਵੀਰ ਸਿੰਘ ਗਹਿਲ) ਬਰਨਾਲਾ। ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਦੋ ਜਣਿਆਂ ਨੂੰ ਰੇਕੀ ਕਰਕੇ ਜਿੰਦਰੇ ਲੱਗੇ ਘਰਾਂ ’ਚੋਂ ਚੋਰੀਆਂ ਕਰਨ ਦੇ ਦੋਸ ’ਚ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਸਿਟੀ -1 ਦੇ ਐਸਐਚਓ ਇੰਸਪੈਟਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਬਿਕਰਮਜੀਤ ਸਿੰਘ ਉਰਫ਼ ਬਿੱਕੀ ਵਾਸੀ ਲੁੱਧਰ ਪੱਤੀ ਚੌਂਕ ਹੰਢਿਆਇਆ ਅਤੇ ਬਲਵੀਰ ਸਿੰਘ ਉਰਫ਼ ਬੀਰਾ ਵਾਸੀ ਨੰਗਲ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਖਿਲਾਫ਼ ਮੁਕੱਦਮਾ ਨੰਬਰ 323, 16 ਜੁਲਾਈ ਨੂੰ ਦਰਜ਼ ਕਰਕੇ ਗਿ੍ਰਫ਼ਤਾਰ ਕੀਤਾ ਗਿਆ ਸੀ।

    ਜਿੰਨਾਂ ਪਾਸੋਂ ਚੋਰੀ ਹੋਏ ਮਾਲ ਵਿੱਚੋਂ ਇੱਕ ਲੈਪਟਾਮ ਬ੍ਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਪੁੱਛਗਿੱਛ ਦੌਰਾਨ ਉਕਤ ਨੇ ਮੰਨਿਆ ਕਿ ਉਹ ਦਿਨ ਸਮੇਂ ਰੇਕੀ ਕਰਕੇ ਬਾਹਰੋਂ ਜਿੰਦਰੇ ਲੱਗੇ ਹੋਏ ਘਰਾਂ ’ਚ ਦਾਖਲ ਹੋ ਕੇ ਚੋਰੀਆਂ ਕਰਦੇ ਸਨ, ਜਿਸ ਦੇ ਤਹਿਤ ਹੁਣ ਤੱਕ ਸ਼ਹਿਰ ’ਚ ਕਾਫ਼ੀ ਚੋਰੀਆਂ ਕੀਤੀਆਂ ਹਨ। ਊਨਾਂ ਦੱਸਿਆ ਕਿ ਉਕਤ ਕਾਬੂ ਵਿਅਕਤੀਆਂ ਦੇ ਇਕਵਾਲ ਕੀਤੇ ਜਾਣ ’ਤੇ 15 ਜੁਲਾਈ ਨੂੰ ਥਾਣਾ ਸਿਟੀ ਅਤੇ 24 ਜੁਲਾਈ ਨੂੰ ਥਾਣਾ ਸਿਟੀ -2 ਵਿਖੇ ਦਰਜ ਹੋਏ ਮੁਕਬਲੇ ਨੂੰ ਵੀ ਟਰੇਸ ਕੀਤਾ ਗਿਆ। ਉਨਾਂ ਦੱਸਿਆ ਕਿ ਕਾਬੂ ਵਿਅਕਤੀਆਂ ਦਾ ਅਦਾਲਤ ਵੱਲੋਂ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here