ਟਰੰਪ ਅਤੇ ਪੁਤਿਨ ‘ਚ ਹੋਈ ਸੀਰੀਆ ਸੰਕਟ ਅਤੇ ਸ਼ਰਨਾਰਥੀਆਂ ਦੀ ਵਾਪਸੀ ‘ਤੇ ਚਰਚਾ

Trump, Putin, Discuss, Syrian Crisis And Return, Refugees

ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਦਿੱਤੀ ਜਾਣਕਾਰੀ | Trump And Putin

ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਦਰਮਿਆਨ ਹੋਈ ਬੈਠਕ ‘ਚ ਸੀਰੀਆ ਸੰਕਟ ਦਾ ਹੱਲ ਕਰਨ ਅਤੇ ਇੱਥੇ ਸਰਨਾਰਥੀਆਂ ਦੀ ਵਾਪਸੀ ਨੂੰ ਲੈ ਕੇ ਚਰਚਾ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪੇਓ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਸ੍ਰੀ ਪੋਮਪੇਓ ਨੇ ਕਿਹਾ ਕਿ ਅਮਰੀਕਾ ਦੋਵਾਂ ਸ੍ਰੀ ਟਰੰਪ ਅਤੇ ਸ੍ਰੀ ਪੁਤਿਨ ਦਰਮਿਆਨ ਅਗਾਮੀ ਗੱਲਬਾਤ ਦਾ ਵੀ ਸਵਾਗਤ ਕਰਦਾ ਹੈ।

ਉਤਰ ਕੋਰੀਆ ‘ਤੇ ਚਰਚਾ ਲਈ ਸੰਯੁਕਤ ਰਾਸ਼ਟਰ ਪਹੁੰਚੇ ਸ੍ਰੀ ਪੋਮਪੇਓ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਦੋ ਮਹੱਤਵਪੂਰਨ ਦੇਸ਼ਾਂ ਦਾ ਸ਼ਿਖਰਲਾ ਨੇਤਰਤਵ ਗੱਲਬਾਤ ਨੂੰ ਜਾਰੀ ਰੱਖੇ ਹੋਏ ਹੈ। ਉਹਨਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਅਤੇ ਪੁਤਿਨ ਦਰਮਿਆਨ ਸੀਰੀਆ ਸੰਕਟ ਦਾ ਹੱਲ ਕਰਨ ਅਤੇ ਉਥੇ ਸ਼ਰਨਾਰਥੀਆਂ ਦੀ ਵਾਪਸੀ ਨੂੰ ਲੈ ਕੇ ਚਰਚਾ ਕੀਤੀ। ਪੂਰੇ ਵਿਸ਼ਵ ਲਈ ਇਹ ਮਹੱਤਵਪੂਰਨ ਹੈ ਕਿ ਕਿਸੇ ਸਵੈ ਇਛੁਕ  ਪ੍ਰਣਾਲੀ ਨਾਲ ਸਹੀ ਸਮੇਂ ‘ਤੇ ਸ਼ਰਨਾਰਥੀ ਆਪਣੇ ਦੇਸ਼ ਵਾਪਸ ਜਾ ਸਕਣ।