ਇੱਕ ਵਿਅਕਤੀ ਤੀਰ-ਕਮਾਨ ਚਲਾਉਣ ਦੀ ਕਲਾ ’ਚ ਬਹੁਤ ਮਾਹਿਰ ਸੀ ਉਸ ਦੇ ਬਣਾਏ ਹੋਏ ਤੀਰਾਂ ਨੂੰ ਜੋ ਵੀ ਵੇਖਦਾ, ਉਸ ਦੇ ਮੂੰਹੋਂ ‘ਵਾਹ’ ਨਿੱਕਲਦਾ। ਇੱਕ ਦਿਨ ਜਦੋਂ ਉਹ ਤੀਰ ਬਣਾ ਰਿਹਾ ਸੀ, ਤਾਂ ਇੱਕ ਅਮੀਰ ਵਿਅਕਤੀ ਦੀ ਬਰਾਤ ਧੂਮ-ਧਾਮ ਨਾਲ ਨਿੱਕਲੀ ਉਹ ਆਪਣੇ ਕੰਮ ਵਿੱਚ ਇੰਨਾ ਮਸਤ ਸੀ ਕਿ ਬਰਾਤ ਵੱਲ ਉਸ ਦਾ ਧਿਆਨ ਹੀ ਨਹੀਂ ਗਿਆ। (True Perseverance)
ਥੋੜ੍ਹੀ ਦੇਰ ਬਾਅਦ ਉਸ ਕੋਲੋਂ ਇੱਕ ਫ਼ਕੀਰ ਲੰਘਿਆ ਉਦੋਂ ਤੱਕ ਉਹ ਆਪਣਾ ਕੰਮ ਨਿਪਟਾ ਚੁੱਕਾ ਸੀ ਫ਼ਕੀਰ ਨੇ ਪੁੱਛਿਆ, ‘‘ਥੋੜ੍ਹੀ ਦੇਰ ਪਹਿਲਾਂ ਇੱਥੋਂ ਇੱਕ ਅਮੀਰ ਵਿਅਕਤੀ ਦੀ ਬਰਾਤ ਲੰਘੀ ਸੀ, ਉਸ ਨੂੰ ਲੰਘਿਆਂ ਕਿੰਨਾ ਸਮਾਂ ਹੋਇਆ ਹੈ?’’ ‘‘ਮਹਾਰਾਜ ਮੁਆਫ਼ ਕਰਨਾ, ਮੈਂ ਤੀਰ ਬਣਾਉਣ ’ਚ ਲੱਗਿਆ ਸੀ, ਇਸ ਲਈ ਬਰਾਤ ਨੂੰ ਨਹੀਂ ਵੇਖ ਸਕਿਆ’’ ਉਹ ਬੋਲਿਆ ਇਹ ਸੁਣ ਕੇ ਫ਼ਕੀਰ ਹੈਰਾਨ ਹੁੰਦਿਆਂ ਬੋਲਿਆ, ‘‘ਭਾਈ, ਜਦੋਂ ਤੰੂ ਇੱਥੇ ਮੌਜ਼ੂਦ ਸੀ ਤਾਂ ਢੋਲ-ਢਮੱਕਿਆਂ ਦਾ ਰੌਲ਼ਾ ਤਾਂ ਤੰੂ ਸੁਣਿਆ ਹੀ ਹੋਵੇਗਾ?’’ ‘‘ਮਹਾਰਾਜ, ਜਦੋਂ ਮੈਂ ਆਪਣੇ ਕੰਮ ’ਚ ਲੱਗਦਾ ਹਾਂ, ਫਿਰ ਮੈਨੂੰ ਆਪਣੇ ਸਰੀਰ ਦੀ ਸੁੱਧ ਵੀ ਨਹੀਂ ਰਹਿੰਦੀ’’ ਉਸ ਨੇ ਕਿਹਾ ਇਹ ਗੱਲ ਸੁਣ ਕੇ ਫ਼ਕੀਰ ਨੇ ਉਸ ਦੇ ਅੱਗੇ ਸਿਰ ਨਿਵਾਇਆ ਤੇ ਹੱਥ ਜੋੜਦਿਆਂ ਬੋਲਿਆ, ‘‘ਮੈਂ ਵੀ ਸਾਧਨਾ ਵਿੱਚ ਇਸੇ ਤਰ੍ਹਾਂ ਗੁਆਚਣ ਦੀ ਕੋਸ਼ਿਸ਼ ਕਰਾਂਗਾ’’।
Also Read : ਸਾਧੂ ਸਿੰਘ ਧਰਮਸੋਤ ਫਿਰ ਤੋਂ ਦੋ ਦਿਨ ਦੇ ਰਿਮਾਂਡ ‘ਤੇ