Punjab
Nilowal Canal Breach: ਨੀਲੋਵਾਲ ਨਹਿਰ ’ਚ ਪਏ ਪਾੜ ਨੂੰ ਪੂਰਨ ’ਚ ਜੁਟੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ
ਕਿਸਾਨਾਂ ਦੀਆਂ ਫਸਲਾਂ ਤਬਾਹ
Nilowal Canal Breach: (ਭੀਮ ਸੈਨ ਇੰਸਾਂ) ਗੋਬਿੰਦਗੜ ਜੇਜੀਆ। ਨੀਲੋਵਾਲ ਤੋਂ ਉਗਰਾਹਾਂ ਜਾਂਦੀ ਨਹਿਰ ’ਚ ਪਾੜ ਪੈ ਗਿਆ। ਜਿਵੇਂ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਨਹਿਰ ’ਚ ਪਏ ਪਾੜ ਬਾਰੇ ਪਤਾ ਚੱਲਿਆ ਤਾਂ ਵੱਖ-ਵੱਖ ਬਲਾਕਾਂ ਤੋਂ ਗਰੀਨ ਐਸ ਦੇ ਸੇਵਾਦਾਰ ਪਹੁੰਚ ਗਏ। ਉਨ੍ਹਾਂ ਪਿੰਡ ਵਾਸੀਆਂ ਨਾਲ ਰਲ ਕੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ।
ਇਹ ਵੀ ਪੜ੍ਹੋ: LPG Cylinder Rates: ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਵਪਾਰਕ ਗੈਸ ਸਿਲੰਡਰ ਮਹਿੰਗੇ
ਜਾਣਕਾਰੀ ਅਨੁਸਾਰ ਉਗਰਾਹਾਂ ਤੋਂ ਨੀਲੋਵਾਲ ਨਹਿਰ ਵਿੱਚ ਅਚਾਨਕ ਵੱਡਾ ਪਾੜ ਪੈਣ ਕਰਕੇ ਅੱਜ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫਸਲ ਦੀ ਕਟਾਈ ਦਾ ਸਮਾਂ ਬਿਲਕੁਲ ਨੇੜੇ ਸੀ ,ਪਰੰਤੂ ਅੱਜ ਸਵੇਰੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਉਗਰਾਹਾਂ ਤੋਂ ਨੀਲੋਵਾਲ ਜਾਂਦੀ ਨਹਿਰ ’ਚ ਵੱਡਾ ਪਾੜ ਪੈਣ ਕਰਕੇ ਕਿਸਾਨਾਂ ਦੀਆਂ ਸੈਂਕੜੇ ਫਸਲਾਂ ਡੁੱਬ ਕੇ ਤਬਾਹ ਹੋ ਗਈ। ਪਿੰਡ ਵਾਸੀਆਂ ਨੇ ਦੁਖੀ ਮਨ ਨਾਲ ਦੱਸਿਆ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਨਹਿਰ ਵਿੱਚ ਵੱਡਾ ਪਾੜ ਪਿਆ ਹੈ, ਚਿੰਤਾ ਦਾ ਵਿਸ਼ਾ ਇਹ ਹੈ ਕਿ ਹੁਣ ਵੀ ਇਸ ਨਹਿਰ ਵਿੱਚ ਲਗਾਤਾਰ ਢਿੱਗਾ ਡਿਗ ਰਹੀਆਂ ਹਨ ਅਤੇ ਵੱਡੇ-ਵੱਡੇ ਸਫੈਦੇ ਉਖੜ ਕੇ ਨਹਿਰ ਵਿੱਚ ਡਿਗ ਰਹੇ ਹਨ ,ਜਿਸ ਕਾਰਨ ਨਹਿਰ ਵਿੱਚ ਪਾੜ ਵਧਦਾ ਹੀ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਾੜ ਵਧਣ ਨਾਲ ਕਿਸਾਨਾਂ ਦੀਆਂ ਪੱਕੀਆਂ ਝੋਨੇ ਦੀਆਂ ਫ਼ਸਲਾਂ ਦਾ ਨੁਕਸਾਨ ਬੇਹਿਸਾਬ ਹੋਵੇਗਾ,ਜਿਸ ਨਾਲ ਕਿਸਾਨਾਂ ਦੇ ਸੁਪਨਿਆਂ ਤੇ ਪਾਣੀ ਫਿਰ ਗਿਆ ਹੈ, ਉਹਨਾਂ ਦੱਸਿਆ ਕਿ ਮੌਕੇ ’ਤੇ ਨਹਿਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ ਜੋ ਕਿ ਪਹੁੰਚ ਚੁੱਕੇ ਹਨ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਆਲੇ-ਦੁਆਲੇ ਦੇ ਪਿੰਡਾਂ ਦੇ ਵਾਸੀ ਪਹੁੰਚ ਕੇ ਇਸ ਨਹਿਰ ’ਚ ਪਏ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰਨ ਤਾਂ ਜੋ ਕੁਝ ਕਿਸਾਨਾਂ ਦੀ ਫਸਲਾਂ ਦਾ ਬਚਾਅ ਹੋ ਸਕੇ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਨਹਿਰ ਦੀ 40 ਸਾਲਾਂ ਤੋਂ ਮਿਆਦ ਲੰਘ ਚੁੱਕੀ ਹੈ ਅਤੇ ਪਿਛਲੇ ਸਾਲ ਵੀ ਕਈ ਥਾਵਾਂ ਤੋਂ ਇਹ ਨਹਿਰ ਟੁੱਟ ਚੁੱਕੀ ਸੀ ,ਪਰ ਪ੍ਰਸ਼ਾਸਨ ਨੇ ਇਸ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ,ਉਹਨਾਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਨਹਿਰ ਦੇ ਕੰਢੇ ਖੜੇ ਦਰੱਖਤਾਂ ਦੀ ਛਿੰਗਾਈ ਕੀਤੀ ਜਾਵੇ ਅਤੇ ਨਹਿਰ ਦੇ ਦੋਵੇਂ ਪਾਸੇ ਬੰਨ ਮਜ਼ਬੂਤ ਕੀਤੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦਾ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ।