ਟਾਟਾ ਈਵੀ ਦੀ ਜ਼ਬਰਦਸਤ ਬੁਕਿੰਗ, ਪਹਿਲੇ ਦਿਨ ਦਸ ਹਜ਼ਾਰ ਆਰਡਰ

ਟਾਟਾ ਈਵੀ ਦੀ ਜ਼ਬਰਦਸਤ ਬੁਕਿੰਗ, ਪਹਿਲੇ ਦਿਨ ਦਸ ਹਜ਼ਾਰ ਆਰਡਰ

ਏਜੰਸੀ/ਨਵੀਂ ਦਿੱਲੀ ਟਾਟਾ ਮੋਟਰਸ ਦੇ ਇਲੈਕਟ੍ਰਾਨਿਕ ਵਾਹਨ ਪਰਿਵਾਰ ਦੀ ਸਭ ਤੋਂ?ਨਵੀਂ ਮੈਂਬਰ ਟਾਟਾ ਟਿਆਗੋ ਈਵੀ ਨੂੰ ਸ਼ਾਨਦਾਰ ਰਿਸਪੌਂਸ ਮਿਲਿਆ ਹੈ ਸੋਮਵਾਰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਈ ਬੁਕਿੰਗ ਨੇ 10,000 ਦਾ ਮਾਈਲਸਟੋਨ ਇੱਕ ਹੀ ਦਿਨ ’ਚ ਪਾਰ ਕਰ ਲਿਆ ਹੈ ਟਾਟਾ ਮੋਟਰਸ ਨੇ ਪਹਿਲੇ 10000 ਗ੍ਰਾਹਕਾਂ ਲਈ 8.49 ਲੱਖ ਰੁਪਏ ਦੇ ਇੰਟ੍ਰੋਡਕਟਰੀ ਪ੍ਰਾਈਸ ’ਤੇ ਬੁਕਿੰਗ ਸ਼ੁਰੂ ਕੀਤੀ ਸੀ ਹੁਣ ਇਸ ਨੂੰ ਐਡੀਸ਼ਨਲ 10,000 ਗ੍ਰਾਹਕਾਂ ਲਈ ਵਧਾ ਦਿੱਤਾ ਹੈ ਟਾਟਾ ਮੋਟਰਸ ਪੈਸੰਜਰ ਵਾਹਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੈਲੇਸ਼ ਚੰਦਰਾ ਨੇ ਕਿਹਾ, ਅਸੀਂ ਟਿਆਗੋ ਈਵੀ ਨੂੰ ਮਿਲੇ ਜਬਰਦਸਤ ਰਿਸਪੌਂਸ ਤੋਂ ਖੁਸ਼ ਹਾਂ ਤੇ ਆਪਣੇ ਗ੍ਰਾਹਕਾਂ ਦਾ ਇਸ ਲਈ ਧੰਨਵਾਦ ਕਰਦੇ ਹਾਂ ਈਵੀ ਨੂੰ ਅਪਣਾਉਣ ਦੇ ਪੈਸ਼ਨ ਨੂੰ ਸਪੋਰਟ ਕਰਨ?ਲਈ ਅਸੀਂ ਇੰਟ੍ਰੋਡਕਟਰੀ ਪ੍ਰਾਈਸ ਆਫਰ ਨੂੰ ਵਧਾਉਣ?ਦਾ ਫੈਸਲਾ ਲਿਆ ਹੈ ਕਾਰ ਦੀ ਟੈਸਟ ਡਰਾਈਵ ਦਸੰਬਰ 2022 ਤੋਂ ਅਤੇ ਡਿਲਿਵਰੀ ਜਨਵਰੀ 2023 ਤੋਂ ਸ਼ੁਰੂ ਹੋਵੇਗੀ

ਬੁਕਿੰਗ ਪ੍ਰੋਸੈੱਸ

  • ਵੈਰੀਐਂਟ, ਚਾਰਜਰ ਵਿਕਲਪ, ਰੰਗ ਚੁਣੋ ਅਤੇ ਚੈੱਕਆਉਟ ’ਤੇ ਕਲਿੱਕ ਕਰੋ
  • ਮੋਬਾਇਲ ਨੰਬਰ, ਨਾਂਅ ਅਤੇ ਪਤਾ ਵਰਗੀਆਂ ਮੰਗੀਆਂ ਗਈਆਂ ਜਾਣਕਾਰੀਆਂ ਭਰੋ
  • ਪ੍ਰੋਸੀਡ ਟੂ ਪੇਮੈਂਟ ’ਤੇ ਕਲਿੱਕ ਕਰੋ ਅਤੇ 21,000 ’ਚ ਆਰਡਰ ਬੁੱਕ ਕਰੋ
  • ਕਾਰ ਦੀ ਬਚੀ ਪੇਮੈਂਟ ਤੁਹਾਨੂੰ ਚੁਣੀ ਹੋਈ ਡੀਲਰਸ਼ਿਪ ’ਤੇ ਦੇਣੀ ਹੋਵੇਗੀ

ਇੰਟ੍ਰੋਡਕਟਰੀ ਪ੍ਰਾਈਸ ’ਤੇ ਕਾਰ ਮਿਲਣ ਦੀ ਗਰੰਟੀ ਨਹੀਂ

ਬੁਕਿੰਗ ਇਸ ਗੱਲ ਦੀ ਗਰੰਟੀ ਨਹੀਂ ਹੈ ਕਿ ਤੁਹਾਨੂੰ ਟਿਆਗੋ ਈਵੀ ਇੰਟ੍ਰੋਡਕਟਰੀ ਪ੍ਰਾਈਸ ’ਤੇ ਹੀ ਮਿਲੇਗੀ ਇੰਟ੍ਰੋਡਕਟਰੀ ਪ੍ਰਾਈਸ ਪਹਿਲੇ?20,000 ਗ੍ਰਾਹਕਾਂ ਲਈ ਹੈ ਉਨ੍ਹਾਂ ’ਚ ਵੀ ਪਹਿਲੇ?10,000 ਗ੍ਰ੍ਰਾਹਕਾਂ ’ਚੋਂ?2000 ਟਾਟਾ ਈਵੀ ਦੇ ਮੌਜ਼ੂਦਾ ਗ੍ਰਾਹਕਾਂ?ਲਈ ਰਿਜ਼ਰਵ ਹੈ ਆਫਰ ਦੀ ਐਲੀਜੀਬਿਲਟੀ ਬੁਕਿੰਗ ਦੀ ਮਿਤੀ, ਸਮਾਂ, ਕਾਰ ਦੇ ਮਾਡਲ, ਵੈਰੀਐਂਟ ਅਤੇ ਮੌਜ਼ੂਦਾ ਓਨਰਸ਼ਿਪ ਸਮੇਤ ਕਈ ਫੈਕਟਰਸ ’ਤੇ ਨਿਰਭਰ ਹੈ

ਪਹਿਲੇ ਦਿਨ ਵੈੱਬਸਾਈਟ ਡਾਊਨ

ਟਾਟਾ ਟਿਆਗੋ ਈਵੀ ਨੂੰ ਪਹਿਲੇ ਦਿਨ ਲੋਕਾਂ ਦਾ ਇਨ੍ਹਾਂ?ਜ਼ਬਰਦਸਤ ਰਿਸਪੌਂਸ ਮਿਲਿਆ ਕਿ ਵੈਬਸਾਈਟ ਡਾਊਨ ਹੋ ਗਈ ਕਈ ਗ੍ਰਾਹਕਾਂ?ਨੇ ਇਸ ਸਮੱਸਿਆ ’ਤੇ ਰਿਪੋਰਟ ਕੀਤੀ ਟਾਟਾ ਵੱਲੋਂ ਇਸ ਨੂੰ ਲੈ ਕੇ ਕਿਹਾ ਗਿਆ ਕਿ ਹਜ਼ਾਰਾਂ ਗ੍ਰਾਹਕ ਇਕੱਠੇ ਬੁਕਿੰਗ ਲਈ ਆ ਰਹੇ ਹਨ, ਜਿਸ ਕਾਰਨ ਵੈਬਸਾਈਟ ਸਲੋ ਹੋ ਗਈ ਹੈ ਹਾਲਾਂਕਿ ਇਹ ਹੁਣ ਠੀਕ ਹੋ ਗਿਆ ਹੈ ਕਸਟਮਰਸ ਨੂੰ ਹੋਈ ਪਰੇਸ਼ਾਨੀ ਲਈ ਅਫ਼ਸੋਸ ਹੈ

ਇੰਟ੍ਰੋਡਕਟਰੀ ਪ੍ਰਾਈਸ 8.49 ਲੱਖ ਰੁਪਏ

ਟਾਟਾ ਟਿਆਗੋ ’ਚ ਤੁਹਾਨੂੰ 5 ਰੰਗ ਦੇ ਵਿਕਲਪ ਮਿਲਣਗੇ ਇਸ ਦਾ ਇੰਟ੍ਰੋਡਕਟਰੀ ਪ੍ਰਾਈਸ 8.49 ਲੱਖ ਰੁਪਏ ਹੈ ਇਹ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰੋਨਿਕ ਕਾਰ ਹੈ ਇਸ ਈਵੀ ’ਚ ਸਿੰਗਲ ਚਾਰਜ ’ਚ 315 ਕਿਲੋਮੀਟਰ ਦੀ ਰੇਂਜ ਮਿਲੇਗੀ ਟਿਆਗੋ ਦੀ ਬੈਟਰੀ ਨੂੰ ਫਾਸਟ ਚਾਰਜਰ ਨਾਲ 80% ਚਾਰਜ ਕਰਨ ’ਚ 57 ਮਿੰਟ ਲਗਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ