ਰੁੱਖ ਦੇਣ ਸੁੱਖ

ਮਿਲ ਕੇ ਆਓ ਲਾਈਏ ਰੁੱਖ,
ਰੁੱਖਾਂ ਤੋਂ ਹੀ ਮਿਲੂਗਾ ਸੁੱਖ
ਧਰਤੀ ਮਾਂ ਦੀ ਗੋਦ ‘ਚ ਖੇਡਣ,
ਧਰਤੀ ਮਾਂ ਦੇ ਸੋਹਣੇ ਪੁੱਤ ਆਓ ਮਿਲ ਕੇ…
ਇਹਨਾਂ ਰੁੱਖਾਂ ਨੂੰ ਨਾ ਵੱਢੋ,
ਇਹਨਾਂ ਦੇ ਵੱਲ ਪਾਣੀ ਛੱਡੋ
ਫਿਰ ਦੇਖੋ ਇਹ ਛਾਂ ਕਰਦੇ ਨੇ,
ਦੂਰ ਕਰਨ ਇਹ ਤੱਤੀ ਧੁੱਪ ਆਓ ਮਿਲ ਕੇ…
ਰੁੱਖਾਂ ਦੇ ਵਿੱਚ ਗੁਣ ਤੂੰ ਦੇਖ,
ਪ੍ਰਦੂਸ਼ਣ ਰਹਿਤ ਕਰਨ ਇਹ ਦੇਸ਼
ਦਵਾਈਆਂ ਦੇ ਵਿੱਚ ਅਹਿਮ ਰੋਲ ਨੇ,
ਫਿਰ ਵੀ ਨਹੀਂ ਸਮਝਦਾ ਮਨੁੱਖ ਆਓ ਮਿਲ ਕੇ…
ਹਰ ਮਨੁੱਖ ਨੂੰ ਰੁੱਖ ਲਾਉਣ ਦੀ,
ਸਾਰਿਆਂ ਨੂੰ ਯੋਗਦਾਨ ਪਾਉਣ ਦੀ
ਕਰਾਂ ਬੇਨਤੀ ਹੱਥ ਜੋੜ ਕੇ,
ਸਾਰੇ ਲਾਓ ਸੋਹਣੇ ਰੁੱਖ ਆਓ ਮਿਲ ਕੇ…
ਸੁਬ੍ਹਾ ਮੱਥੇ ਹਰਿਆਲੀ ਲੱਗੇ,
ਚਿਹਰਿਆਂ ‘ਤੇ ਖੁਸ਼ਹਾਲੀ ਫੱਬੇ
ਖੁਸ਼ੀਆਂ ਦੀ ਸੌਗਾਤ ਇਹ ਵੰਡਣ,
ਘਰ ‘ਚ ਆਵੇ ਜਦ ਨਵਾਂ ਮਨੁੱਖ ਆਓ ਮਿਲ ਕੇ…
ਪੀਂਘਾਂ ਝੂਟਣ ਸਾਉਣ ਮਹੀਨੇ,
ਲੱਗਦੀਆਂ ਇੱਕ-ਦੂਜੇ ਦੇ ਸੀਨੇ
ਸਖੀਆਂ ਦਾ ਇਹ ਮੇਲ ਕਰਾਵੇ,
ਟਾਹਲੀ ਵਾਲਾ ਸੋਹਣਾ ਰੁੱਖ ਆਓ ਮਿਲ ਕੇ…
ਅੰਤ ਤੱਕ ਇਹ ਸਾਥ ਨੇ ਰੱਖਦੇ,
ਬਣ ਜਾਂਦੇ ਨੇ ਰਾਖ ਇਹ ਮੱਚਕੇ
ਭਾਵੇਂ ਨੇ ਇਹ ਮੱਚਦੇ-ਤਪਦੇ,
ਰਹਿੰਦੇ ਨੇ ਇਹ ਸਦਾ ਖੁਸ਼ ਆਓ ਮਿਲ ਕੇ… ਮੈਂ ‘ਲਾਡੀ’ ਦਾ ਵਿਸ਼ਾ ਇਹ ਪੜ੍ਹ ਕੇ,
ਚੱਲਿਆ ਪਿੰਡ ਕੌਰੇਆਣੇ ਭਲਕੇ
ਸਾਰੇ ਪਿੰਡ ਨੂੰ ਕਸਮ ਇਹ ਪਾਈ,
‘ਜਸਪਾਲ’ ਨੇ ਫਿਰ ਗੱਲ ਆਖ ਸੁਣਾਈ
ਪੱਟਣਾ ਨ੍ਹੀਂ ਕੋਈ ਅੱਜ ਤੋਂ ਰੁੱਖ,
ਆਪਾਂ ਲਾਉਣੇ ਬਹੁਤੇ ਰੁੱਖ,
ਰੁੱਖ ਨੇ ਦਿੰਦੇ ਸਾਨੂੰ ਸੁੱਖ
ਜਸਪਾਲ ਸਿੰਘ ਕੌਰੇਆਣਾ (ਬਠਿੰਡਾ)
ਮੋ. 97808-52097

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ