ਕਪਲਿੰਗ ਟੁੱਟਣ ਨਾਲ ਦੋ ਹਿੱਸਿਆਂ ‘ਚ ਵੰਡੀ ਟ੍ਰੇਨ

Train, Split, Two, Due To Coupling, Breakdown

ਕਪਲਿੰਗ ਟੁੱਟਣ ਨਾਲ ਦੋ ਹਿੱਸਿਆਂ ‘ਚ ਵੰਡੀ ਟ੍ਰੇਨ
ਰਫਤਾਰ ਹੌਲੀ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ

ਹਰਦਾ, ਏਜੰਸੀ। ਪੰਜਾਬ ਦੇ ਫਿਰੋਜ਼ਪੁਰ ਤੋਂ ਚੱਲ ਕੇ ਮੁੰਬਈ ਵੱਲ ਜਾਣ ਵਾਲੀ ਪੰਜਾਬ ਮੇਲ ਦੀ ਮੱਧ ਪ੍ਰਦੇਸ਼ ਦੇ ਹਰਦਾ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਕਪਲਿੰਗ ਟੁੱਟਣ ਨਾਲ ਟ੍ਰੇਨ ਦੋ ਹਿੱਸਿਆਂ ‘ਚ ਵੰਡੀ ਗਈ, ਜਿਸ ਨਾਲ ਯਾਤਰੀਆਂ ‘ਚ ਹੜਕੰਪ ਮੱਚ ਗਿਆ। ਘਟਨਾ ਤੋਂ ਤੁਰੰਤ ਬਾਅਦ ਰੇਲਵੇ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਕਪਲਿੰਗ ਜੋੜ ਕੇ ਟ੍ਰੇਨ ਦੋ ਹਰਦਾ ਸਟੇਸ਼ਨ ਲਿਆਂਦਾ ਗਿਆ। ਰੇਲਵੇ ਦੇ ਅਧਿਕਾਰਕ ਸੂਤਰਾਂ ਅਨੁਸਾਰ ਫਿਰੋਜ਼ਪੁਰ ਤੋਂ ਮੁੰਬਈ ਦਰਮਿਆਨ ਚੱਲਣ ਵਾਲੀ ਪੰਜਾਬ ਮੇਲ 12138 ਦੀ ਕੱਲ੍ਹ ਰਾਤ ਕਪਲਿੰਗ ਟੁੱਟਣ ਨਾਲ ਹਰਦਾ ਰੇਲਵੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਟ੍ਰੇਨ ਦਾ ਇੱਕ ਹਿੱਸਾ ਲਗਭਗ 50 ਮੀਟਰ ਦੂਰ ਛੁੱਟ ਗਿਆ ਅਤੇ ਅਗਲਾ ਹਿੱਸਾ ਹਰਦਾ ਰੇਲਵੇ ਸਟੇਸ਼ਨ ਦੇ ਕਰੀਬ ਪਹੁੰਚ ਗਿਆ। ਟ੍ਰੇਨ ਹਰਦਾ ਸਟੇਸ਼ਨ ਪਹੁੰਚਣ ਤੋਂ ਪਹਿਲਾਂ 30 ਕਿਲੋਮੀਟਰ ਦੀ ਰਫਤਾਰ ਨਾਲ ਚੱਲ ਰਹੀ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋ ਬਚ ਗਿਆ। Train

  • 10 ਵੱਜ ਕੇ 2 ਮਿੰਟ ‘ਤੇ ਵਾਪਰੀ ਘਟਨਾ
  • ਦੋ ਘੰਟੇ ਦੇਰੀ ਨਾਲ ਹਰਦਾ ਪਹੁੰਚੀ ਟ੍ਰੇਨ
  • ਕਪਲਿੰਗ ਟੁੱਟਣ ਕਰਕੇ ਅਚਾਨਕ ਝਟਕਾ ਲੱਗਣ ਕਾਰਨ ਯਾਤਰੀ ਘਬਰਾਏ
  • ਅੱਧੇ ਘੰਟੇ ‘ਚ ਜੋੜਿਆ ਗਿਆ ਦੋਵੇਂ ਹਿੱਸਿਆਂ ਨੂੰ
  • ਤਕਨੀਕੀ ਖਰਾਬੀ ਕਰਕੇ ਟੁੱਟੀ ਕਪਲਿੰਗ
  • ਹੌਲੀ ਰਫਤਾਰ ਹੋਣ ਕਾਰਨ ਵੱਡਾ ਹਾਦਸਾ ਹੋਣ ਤੋ ਰਿਹਾ ਬਚਾਅ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।