ਮੋਦੀ ਨੇ ਹਰੀ ਝੰਡੀ ਵਿਖਾ ਕੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਕੀਤਾ ਰਵਾਨਾ
ਨਵੀਂ ਦਿੱਲੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਪਹਿਲੀ ਇੰਜਣ ਰਹਿਤ ਅਤਿਆਧੁਨਿਕ ਸੇਮੀ ਹਾਈ ਸਪੀਡ ਰੇਲਗੱਡੀ ‘ਵੰਡੇ ਭਾਰਤ ਐਕਸਪ੍ਰੈੱਸ’ ਨੂੰ ਦੇਸ਼ ਨੂੰ ਸਮਰਪਿਤ ਕੀਤਾ ਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਵਿਖਾ ਕੇ ਉਸ ਦੀ ਪਹਿਲੀ ਯਾਤਰਾ ‘ਤੇ ਰਵਾਨਾ ਕੀਤਾ ਮੋਦੀ ਨੇ ਇਸ ਮੌਕੇ ਕਿਹਾ ਕਿ ਭਾਰਤੀ ਰੇਲ ਆਧੁਨਿਕੀਕਰਨ ਦੀ ਰਾਹ ‘ਤੇ ਤੇਜ਼ੀ ਨਾਲ ਵਧ ਰਹੀ ਹੈ ਤੇ ਉਨ੍ਹਾਂ ਦੀ ਸਰਕਾਰ ਇਸ ਨੂੰ ਹੋਰ ਗਤੀ ਦੇਣ ਲਈ ਵਚਨਬੱਧ ਹੈ ਉਨ੍ਹਾਂ ਕਿਹਾ, ਬੀਤੇ ਸਾਲਾਂ ‘ਚ ਰੇਲਵੇ ਇੱਕ ਅਜਿਹਾ ਸੈਕਟਰ ਰਿਹਾ ਹੈ, ਜਿਸ ਨੇ ‘ਮੇਕ ਇਨ ਇੰਡੀਆ’ ਤਹਿਤ ਨਿਰਮਾਣ ‘ਚ ਬਹੁਤ ਪ੍ਰਗਤੀ ਕੀਤੀ ਹੈ ਦੇਸ਼ ‘ਚ ਰੇਲ ਕੋਚ ਫੈਕਟਰੀਆਂ ਦਾ ਆਧੁਨੀਕਰਨ, ਡੀਜ਼ਲ ਇੰਜਣਾਂ ਦੇ ਸਥਾਨ ‘ਤੇ ਇਲੈਕਟ੍ਰੀਕ ਇੰਜਣਾਂ ਦੀ ਵਰਤੋਂ ਤੇ ਇਸ ਦੇ ਲਈ ਨਵੇਂ ਕਾਰਖਾਨੇ ਸ਼ੁਰੂ ਕਰਨ ਦਾ ਕੰਮ ਕੀਤਾ ਗਿਆ ਹੈ’
ਟਰੇਨ-18 ਨਾਂਅ ਨਾਲ ਜਾਣੀ ਜਾਣ ਵਾਲੀ ਇਸ ਰੇਲਗੱਡੀ ਦਾ ਨਿਰਮਾਣ ਚੇੱਨਈ ਦੀ ਇੰਟੀਗ੍ਰੇਟੇਡ ਕੋਚ ਫੈਕਟਰੀ ‘ਚ ਕੀਤਾ ਗਿਆ ਇਹ ਦਿੱਲੀ ਤੋਂ ਵਾਰਾਣਸੀ ਤੱਕ ਦਾ ਸਫ਼ਰ ਅੱਠ ਘੰਟਿਆਂ ‘ਚ ਪੂਰਾ ਕਰੇਗੀ ਇਸ ਯਾਤਰਾ ‘ਚ ਹਾਲੇ ਕਰੀਬ 13-14 ਘੰਟਿਆਂ ਦਾ ਸਮਾਂ ਲੱਗਦਾ ਹੈ ਐਤਵਾਰ ਤੋਂ ਆਮ ਲੋਕਾਂ ਲਈ ਇਹ ਰੇਲ ਲਗਾਤਾਰ ਚੱਲੇਗੀ ਤੇ ਇਹ ਸੋਮਵਾਰ ਤੇ ਵੀਰਵਾਰ ਨੂੰ ਛੱਡ ਕੇ ਹਫ਼ਤੇ ‘ਚ ਬਾਕੀ ਪੰਜ ਦਿਨ ਚੱਲੇਗੀ ਪ੍ਰਧਾਨ ਮੰਤਰੀ ਨੇ ਰੇਲਵੇ ‘ਚ ਆਧੁਨਿਕੀਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਆਨਲਾਈਨ ਰਿਜ਼ਰਵੇਸ਼ਨ ‘ਚ ਇੱਕ ਮਿੰਟ ‘ਚ 2000 ਤੋਂ ਵੱਧ ਟਿਕਟ ਬੁੱਕ ਨਹੀਂ ਹੋ ਸਕਦੇ ਸਨ ਬੀਤੇ ਸਾਲਾਂ ‘ਚ ਰੇਲਵੇ ਦੀ ਵੈਬਸਾਈਟ ਗਾਹਕਾਂ ਦੇ ਕਾਫ਼ੀ ਅਨੁਕੂਲ ਹੋਈ ਹੈ ਹੁਣ ਇੱਕ ਮਿੰਟ ‘ਚ 20 ਹਜ਼ਾਰ ਤੋਂ ਵੱਧ ਟਿਕਟਾਂ ਬੁੱਕ ਹੋ ਸਕਦੀਆਂ ਹਨ ਵੰਡੇ ਭਾਰਤ ਐਕਸਪ੍ਰੈੱਸ ਦੀ ਪਹਿਲੀ ਵਪਾਰਕ ਯਾਤਰਾ ਲਈ ਟਿਕਟਾਂ ਪੂਰੀ ਤਰ੍ਹਾਂ ਵਿੱਕ ਗਈਆਂ ਹਨ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।