ਕਰਦਾਤਾਵਾਂ ਦਾ ਪੈਨ ਨਾਲ ਅਧਾਰ ਜੋੜਨਾ ਜ਼ਰੂਰੀ

Adding, Pen, Taxpayers, Vital

ਅੰਤਿਮ ਤਾਰੀਕ 31 ਮਾਰਚ

ਨਵੀਂ ਦਿੱਲੀ | ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਜ਼ੋਰ ਦੇ ਕੇ ਕਿਹਾ ਕਿ ਜੋ ਲੋਕ ਆਮਦਨ ਰਿਟਰਨ ਦਾਖਲ ਕਰ ਰਹੇ ਹਨ ਉਨ੍ਹਾਂ ਲਈ ਪੈਨ ਕਾਰਡ ਨੂੰ ਅਧਾਰ ਨਾਲ ਜੋੜਨਾ ਜ਼ਰੂਰੀ ਹੈ ਇਸ ਕੰਮ ਨੂੰ 31 ਮਾਰਚ ਤੱਕ ਪੂਰਾ ਕੀਤਾ ਜਾਣਾ ਹੈ ਸੀਬੀਡੀਟੀ ਨੇ ਵੀਰਵਾਰ ਨੂੰ ਜਾਰੀ ਇੱਕ ਪਰਾਮਰਸ਼ ਪੱਤਰ ‘ਚ ਕਿਹਾ ਕਿ ਪਿਛਲੇ ਸਾਲ ਸਤੰਬਰ ‘ਚ ਹਾਈਕੋਰਟ ਨੇ ਆਪਣੇ ਆਦੇਸ਼ ‘ਚ ਅਧਾਰ ਦੀ ਸੰਵਿਧਾਨਿਕ ਮਾਨਤਾ ਨੂੰ ਬਰਕਰਾਰ ਰੱਖਿਆ ਸੀ ਇਸ ਕ੍ਰਮ ‘ਚ ਆਮਦਨ ਟੈਕਸ ਕਾਨੂੰਨ 1961 ਦੀ ਧਾਰਾ 139ਏਏ ਤਹਿਤ ਸੀਬੀਡੀਟੀ ਵੱਲੋਂ 30 ਜੂਨ, 2018 ਨੂੰ ਜਾਰੀ ਆਦੇਸ਼ ਮਾਨਯ ਹੋ ਜਾਂਦਾ ਹੈ ਇਸ ਅਨੁਸਾਰ ਆਮਦਨ ਕਰ ਰਿਟਰਨ ਦਾਖਲ ਕਰਨ ਵਾਲਿਆਂ ਨੂੰ 31 ਮਾਰਚ, 2019 ਤੋਂ ਪਹਿਲਾਂ ਪੈਨ ਕਾਰਡ ਨੂੰ ਅਧਾਰ ਨਾਲ ਜੋੜਨਾ ਜ਼ਰੂਰੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।