ਪ੍ਰਭੂ-ਪ੍ਰੇਮ ‘ਚ ਮਿਲਦੀਆਂ ਹਨ ਅਲੌਕਿਕ ਖੁਸ਼ੀਆਂ : ਪੂਜਨੀਕ ਗੁਰੂ ਜੀ

Spiritual, Happiness, Lord, loving

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਆਤਮਾ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੇ ਰੰਗ ਵਿਚ ਰੰਗੀ ਜਾਂਦੀ ਹੈ, ਜਿਸ ‘ਤੇ ਸਤਿਗੁਰੂ, ਮੁਰਸ਼ਿਦੇ-ਕਾਮਿਲ ਦੇ ਪਿਆਰ-ਮੁਹੱਬਤ ਦੀ ਮੋਹਰ ਲੱਗ ਜਾਂਦੀ ਹੈ, ਜੋ ਰਾਮ-ਨਾਮ ਵਿਚ ਪਰਮਾਨੰਦ ਹਾਸਲ ਕਰਨ ਲੱਗਦੀ ਹੈ, ਉਹ ਜੀਵ ਆਤਮਾ ਕਦੇ ਵੀ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਨਹੀਂ ਭੁੱਲਦੀ ਉਸਦੇ ਅੰਤਰ ਹਿਰਦੇ ਵਿੱਚ ਆਪਣੇ ਮਾਲਕ ਦੇ ਪਿਆਰ-ਮੁਹੱਬਤ ਦੀ ਅਮਿੱਟ ਛਾਪ ਹੁੰਦੀ ਹੈ ਜੋ ਕਦੇ ਮਿਟ ਨਹੀਂ ਸਕਦੀ ਉਸ ਨੂੰ ਉਹ ਖੁਸ਼ੀਆਂ ਮਿਲਦੀਆਂ ਹਨ ਜੋ ਸੰਸਾਰ ਵਿੱਚ ਖਰੀਦਣ ਨਾਲ ਵੀ ਨਹੀਂ ਮਿਲ ਸਕਦੀਆਂ ਮਾਲਕ ਨਾਲ ਪਿਆਰ-ਮੁਹੱਬਤ ਕਰਨ ਵਾਲੀ ਜੀਵ ਆਤਮਾ ਨੂੰ ਉਹ ਅਲੌਕਿਕ ਖੁਸ਼ੀ ਮਿਲਦੀ ਹੈ, ਜਿਸ ਦਾ ਲਿਖ ਕੇ, ਬੋਲ ਕੇ, ਗਾ ਕੇ ਵਰਣਨ ਨਹੀਂ ਕੀਤਾ ਜਾ ਸਕਦਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਲੋਕ ਮਾਲਕ ਨੂੰ ਯਾਦ ਕਰਦੇ ਹਨ, ਮਾਲਕ ਦੀ ਭਗਤੀ-ਇਬਾਦਤ ਕਰਦੇ ਹਨ, ਉਨ੍ਹਾਂ ਨੂੰ ਮਾਲਕ ਹਮੇਸ਼ਾ ਆਪਣੀ ਨਿਗ੍ਹਾ ਵਿੱਚ ਰੱਖਦਾ ਹੈ ਅਤੇ ਉਸ ਨੂੰ ਖੁਸ਼ੀਆਂ ਨਾਲ ਹਮੇਸ਼ਾ ਨਿਵਾਜਦੇ ਰਹਿੰਦੇ ਹਨ ਉਨ੍ਹਾਂ ਦੇ ਪਹਾੜ ਵਰਗੇ ਭਿਆਨਕ ਕਰਮ ਨੂੰ ਕੰਕਰ ਵਿਚ ਬਦਲ ਦਿੰਦੇ ਹਨ ਉਨ੍ਹਾਂ ਨੂੰ ਉਹ ਤਮਾਮ ਖੁਸ਼ੀਆਂ ਬਖ਼ਸ਼ਦੇ ਹਨ, ਜਿਨ੍ਹਾਂ ਦੇ ਉਹ ਕਾਬਿਲ ਹੁੰਦੇ ਹਨ ਜਾਂ ਕਾਬਿਲ ਨਹੀਂ ਵੀ ਹੁੰਦੇ ਤਾਂ ਵੀ ਰਹਿਮੋ- ਕਰਮ ਕਰ ਦਿੰਦੇ ਹਨ ਅਜਿਹੇ ਪਰਮ ਪਿਤਾ, ਸਤਿਗੁਰੂ, ਮੌਲਾ ਨੂੰ ਜੀਵ ਕਿਵੇਂ ਭੁਲਾ ਸਕਦਾ ਹੈ ਪਰ ਜੋ ਭੁੱਲ ਜਾਂਦਾ ਹੈ, ਉਹ ਇਨਸਾਨ ਨਹੀਂ ਹੋ ਸਕਦਾ ਸਗੋਂ ਉਹ ਸ਼ੈਤਾਨ ਬਣ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨੀਅਤ ਇਹੀ ਕਹਿੰਦੀ ਹੈ ਕਿ ਜੇਕਰ ਕੋਈ ਤੁਹਾਨੂੰ ਪਿਆਰ-ਮੁਹੱਬਤ ਨਾਲ ਨਿਵਾਜਦਾ ਹੈ ਤਾਂ ਤੁਸੀਂ ਉਸਦੇ ਗੁਣਗਾਨ ਗਾਓ ਮਾਤਾ-ਪਿਤਾ ਦਾ ਕਰਜ਼ਾ ਚੁਕਾਉਣਾ ਬਹੁਤ ਮੁਸ਼ਕਿਲ ਹੈ ਫਿਰ ਵੀ ਉਨ੍ਹਾਂ ਦੀ ਸੇਵਾ ਕਰਕੇ ਕਰਜ਼ਾ ਚੁਕਾਇਆ ਜਾ ਸਕਦਾ ਹੈ ਪਰ ਗੁਰੂ, ਪੀਰ-ਫ਼ਕੀਰ ਦਾ ਕਰਜ਼ਾ ਜੀਵ ਕਿਵੇਂ ਉਤਾਰੇਗਾ? ਜੋ ਜਨਮਾਂ-ਜਨਮਾਂ ਦੇ ਆਵਾਗਮਨ ਦੇ ਚੱਕਰ ‘ਚੋਂ ਕੱਢ ਦਿੰਦਾ ਹੈ ਅਤੇ ਪਰਮ ਪਿਤਾ ਪਰਮਾਤਮਾ ਨਾਲ ਮਿਲਾ ਦਿੰਦਾ ਹੈ, ਜਿਉਂਦੇ-ਜੀਅ ਤਮਾਮ ਗ਼ਮ, ਚਿੰਤਾ, ਟੈਨਸ਼ਨਾਂ ਨੂੰ ਮਿਟਾ ਦਿੰਦਾ ਹੈ

ਆਪ ਜੀ ਨੇ ਫ਼ਰਮਾਇਆ ਕਿ ਜਦੋਂ ਤੱਕ ਬੱਚਾ ਛੋਟਾ ਹੁੰਦਾ ਹੈ ਤਾਂ ਉਸਦੀ ਮਾਂ ਦਾ ਧਿਆਨ ਚੌਵੀ ਘੰਟੇ ਆਪਣੇ ਬੱਚੇ ਵੱਲ ਹੀ ਰਹਿੰਦਾ ਹੈ ਬੱਚਾ ਥੋੜ੍ਹਾ ਵੱਡਾ ਹੁੰਦਾ ਹੈ, ਹੱਥਾਂ-ਪੈਰਾਂ ਨਾਲ ਚੱਲਣਾ ਸਿੱਖਦਾ ਹੈ ਤਾਂ ਵੀ ਮਾਂ ਦਾ ਧਿਆਨ ਉਸੇ ਵਿਚ ਰਹਿੰਦਾ ਹੈ ਫਿਰ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ ਤਾਂ ਬੱਚਾ ਵੀ ਮਾਂ ਤੋਂ ਕੰਨੀ ਕਤਰਾਉਂਦਾ ਹੈ ਅਤੇ ਮਾਂ ਵੀ ਓਨਾ ਧਿਆਨ ਨਹੀਂ ਰੱਖਦੀ ਜਿੰਨਾ ਪਹਿਲਾਂ ਰੱਖਦੀ ਸੀ ਪਰ ਇੱਕ ਮੁਰੀਦ, ਸ਼ਿਸ਼ ਤਾਂ ਆਪਣੇ ਸਤਿਗੁਰੂ ਲਈ ਛੋਟਾ ਜਿਹਾ ਬੱਚਾ ਹੀ ਹੁੰਦਾ ਹੈ ਕੀ ਪਤਾ ਕਦੋਂ ਫ਼ਿਸਲ ਜਾਵੇ, ਇਸ ਲਈ ਉਹ ਹਮੇਸ਼ਾ ਆਪਣੇ ਸ਼ਿਸ਼ ਦੀ ਬਾਂਹ ਫੜ ਕੇ ਰੱਖਦੇ ਹਨ ਤਾਂ ਕਿ ਉਹ ਰਾਮ-ਨਾਮ ਨਾਲ ਜੁੜਿਆ ਰਹੇ, ਕਿਤੇ ਬੁਰਾਈਆਂ ਵਿਚ ਨਾ ਫ਼ਿਸਲ ਜਾਵੇ ਇਸ ਲਈ ਉਹ ਹਮੇਸ਼ਾ ਆਪਣੇ ਬੱਚੇ ਦੀ ਬਾਂਹ ਫੜ ਕੇ ਰੱਖਦੇ ਹਨ ਸਤਿਗੁਰੂ ਲਈ ਸਾਰੇ ਮੁਰੀਦ ਆਪਣੇ ਬੱਚਿਆਂ ਵਾਂਗ ਹੁੰਦੇ ਹਨ, ਦਿਸਣ ਵਿਚ ਚਾਹੇ ਉਸਦੀ ਸਫੈਦ ਦਾੜ੍ਹੀ ਹੀ ਕਿਉਂ ਨਾ ਹੋਵੇ ਪਰ ਪੀਰ-ਫ਼ਕੀਰ ਲਈ ਇੱਕ ਮੁਰੀਦ ਆਪਣੇ ਛੋਟੇ ਬੱਚੇ ਤੋਂ ਵਧ ਕੇ ਕੁਝ ਨਹੀਂ ਹੁੰਦਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨਕਿ ਸੰਤ ਆਪਣੇ ਬੱਚੇ ਲਈ ਹਰ ਵਕਤ ਮਾਲਕ ਅੱਗੇ ਇਹੀ ਦੁਆ ਕਰਦੇ ਹਨ ਕਿ ਹੇ ਮਾਲਕ! ਕਿਤੇ ਇਹ ਡਿੱਗ ਨਾ ਜਾਵੇ, ਇਸਦੀ ਸੰਭਾਲ ਕਰਨਾ ਇਸ ਨੂੰ ਸਹਾਰਾ ਦੇ, ਇਸ ਦਾ ਮਨ ਹਾਵੀ ਹੋ ਰਿਹਾ ਹੈ ਹੇ ਪਰਵਰਦਿਗਾਰ! ਇਸ ਨੂੰ ਸ਼ਕਤੀ ਦੇ, ਤਾਕਤ ਦੇ ਤਾਂ ਕਿ ਇਹ ਮਨ ਨਾਲ ਲੜ ਸਕੇ, ਤੇਰੀ ਯਾਦ ਵਿਚ ਲੱਗੇ ਅਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇ ਤਾਂ ਸੰਤ ਹਰ ਸਮੇਂ ਮਾਲਕ ਅੱਗੇ ਆਪਣੇ ਮੁਰੀਦਾਂ ਲਈ, ਸਾਰੀ ਦੁਨੀਆਂ ਲਈ ਦੁਆ ਕਰਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।