ਇੱਕ ਮਹੀਨੇ ਬਾਅਦ ਹਾਈਵੇ ’ਤੇ ਚੱਲਿਆ ਟਰੈਫਿਕ, ਕਿਸਾਨ ਪਰਿਵਾਰਾਂ ਨੇ ਲਿਆ ਫ਼ੈਸਲਾ

Mukatsar News

ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਨੈਸ਼ਨਲ ਹਾਈਵੇ ਨੰ: 9 ਮਲੋਟ-ਡੱਬਵਾਲੀ-ਦਿੱਲੀ ’ਤੇ ਬੀਤੀ 9 ਫਰਵਰੀ 2024 ਤੋਂ ਲਗਭਗ ਇੱਕ ਮਹੀਨੇ ਤੋਂ ਅਤੇ ਬੀਤੀ 23 ਜਨਵਰੀ 2024 ਕਰੀਬ ਡੇਢ ਮਹੀਨੇ ਤੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਿਹਾਇਸ ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ ਰੋਸ ਧਰਨੇ ਤੇ ਬੈਠੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਸਮਾਪਤ ਕਰਕੇ ਸਾਰੇ ਆਪਣੇ ਘਰਾਂ ਨੂੰ ਵਾਪਸ ਹੋ ਗਏ ਹਨ। (Mukatsar News)

ਇਸ ਦੀ ਜਾਣਕਾਰੀ ਕਿਸਾਨ ਪਰਿਵਾਰਾਂ ਦੇ ਮੈਂਬਰਾਂ ਵਿੱਚੋਂ ਕਿਸਾਨ ਆਗੂ ਜਗਰੂਪ ਸਿੰਘ ਨੇ ਦਿੰਦੇ ਦੱਸਿਆ ਕਿ ਬੀਤੀ ਦੇਰ ਸ਼ਾਮ ਜਦੋਂ ਪ੍ਰਸਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੀਟਿੰਗ ਤੈਅ ਕਰਵਾਈ, ਤੇ ਉਸ ਤੋਂ ਬਾਅਦ ਹੋਈ ਮੀਟਿੰਗ ਦੀ ਸਮਾਪਤੀ ਤੇ ਉਨ੍ਹਾਂ ਦੀ ਸਾਰੀ ਗੱਲਬਾਤ ਕੈਬਨਿਟ ਮੰਤਰੀ ਖੁੱਡੀਆਂ ਨਾਲ ਤਸੱਲੀਬਖ਼ਸ ਹੋਣ ਤੋਂ ਬਾਅਦ ਉਨ੍ਹਾਂ ਦੋਹਾਂ ਥਾਵਾਂ ਤੋਂ ਰੋਸ ਧਰਨਾ ਚੁੱਕ ਲਿਆ। (Mukatsar News)

ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਹੋਈ ਗੱਲਬਾਤ ਵਿਚ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਗੱਲਬਾਤ ਕਰਨ ਵਾਸਤੇ ਆਪਣੀ ਇਕ ਤਾਲਮੇਟ ਕਮੇਟੀ ਬਣਾਉ, ਤੇ ਜਦੋਂ ਮਰਜੀ ਚੰਡੀਗੜ੍ਹ੍ਹਆ ਕੇ ਆਪਣੇ ਕੇਸਾਂ ਸਬੰਧੀ ਜਾਣਕਾਰੀ ਹਾਸਲ ਕਰੋ। ਜਗਰੂਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਖੇਤੀਬਾੜੀ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਤਾਲਮੇਲ ਕਮੇਟੀ ਨੂੰ ਸੈਕਟਰੀਏਟ ਵਿਖੇ ਆਉਣ ਜਾਣ ਲਈ ਪਾਸ ਵੀ ਮੁਹੱਈਆ ਕਰਵਾ ਦਿੱਤੇ ਜਾਣਗੇ। ਕਿਸਾਨ ਆਗੂ ਨੇ ਕਿਹਾ ਕਿ ਇਹ ਧਰਨਾ ਸ਼ਹੀਦ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਮੁਲਤਵੀ ਕੀਤਾ ਗਿਆ ਹੈ।

Mukatsar News

ਉਨ੍ਹਾਂ ਸਰਕਾਰ ਨੂੰ ਚੇਤੰਨ ਕਰਦਿਆਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਖੁੱਡੀਆਂ ਵੱਲੋਂ ਜਾਂ ਸਰਕਾਰ ਦੇ ਕਿਸੇ ਹੋਰ ਨੁਮਾਇੰਦੇ ਵੱਲੋਂ ਕਿਸਾਨਾਂ ਦੀ ਤਾਲਮੇਲ ਕਮੇਟੀ ਨਾਲ ਟਾਲਮਟੋਲ ਵਾਲੀ ਨੀਤੀ ਅਪਣਾਈ ਤਾਂ ਰੋਸ ਧਰਨਾ ਦੁਆਰਾ ਲਾ ਦਿੱਤਾ ਜਾਵੇਗਾ। ਕਿਸਾਨ ਆਗੂ ਜਗਰੂਪ ਸਿੰਘ ਨੇ ਵਿਸ਼ੇਸ ਜਿਕਰ ਕਰਦਿਆਂ ਦੱਸਿਆ ਕਿ ਇਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾ ਨੂੰ 118 ਪਰਿਵਾਰਾਂ ਦੀ ਨੌਕਰੀਆਂ ਦੀ ਲਿਸਟ ਵੀ ਮੁਹੱਈਆ ਕਰਵਾਈ ਗਈ ਹੈ। ਇਸ ਗੱਲ ਦੀ ਪੁਸ਼ਟੀ ਖੁਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤੀ।

Also Read : ਤੰਗੀਆਂ ਤੁਰਸ਼ੀਆਂ ਦੇ ਦੌਰ ’ਚੋਂ ਲੰਘ ਕੇ ਵਿੱਦਿਆ ਦੇ ਖੇਤਰ ’ਚ ਖਿੜੀ ‘ਕਮਲ’

ਧਰਨੇ ਦੀ ਸਮਾਪਤੀ ਤੇ ਹੁਣ ਨੈਸਨਲ ਹਾਈਵੇ ਨੰ: 9 ਮਲੋਟ-ਡੱਵਬਾਲੀ ਤੇ ਟਰੇਫਿਕ ਆਵਾਜਾਈ ਸਿੱਧੀ ਬੇਰੋਕ-ਟੋਕ ਜਾਣੀ ਸੁਰੂ ਹੋ ਗਈ ਹੈ। ਇਸ ਸਾਰੀ ਗੱਲਬਾਤ ਸਮੇਂ ਨਾਇਬ ਤਹਿਸੀਲਦਾਰ ਮੈਡਮ ਜਸਵਿੰਦਰ ਕੌਰ, ਫਤਿਹ ਸਿੰਘ ਬਰਾੜ ਡੀ ਐਸ ਪੀ ਲੰਬੀ ਅਤੇ ਬਿਕਰਮਜੀਤ ਸਿੰਘ ਐਸ ਐਚ ਓ ਲੰਬੀ ਵੀ ਮੌਜ਼ੂਦ ਰਹੇ।