ਟੋਕੀਓ ਓਲੰਪਿਕ : ਮਹਿਲਾਵਾਂ ਦੀ ਮੈਰਾਥਨ ’ਚ ਕੇਨੀਆਈ ਦੌੜਾਕਾਂ ਨੂੰ ਸੋਨ ਤੇ ਚਾਂਦੀ ਤਮਗੇ
ਟੋਕੀਓ (ਏਜੰਸੀ)। ਟੋਕੀਓ ਓਲੰਪਿਕ ਖੇਡਾਂ 2020 ’ਚ ਮਹਿਲਾਵਾਂ ਦੀ ਮੈਰਾਥਨ ਕੇਨਿਆਈ ਦੌੜਾਕਾਂ ਦੇ ਨਾਂਅ ਰਿਹਾ ਮੁਕਾਬਲੇ ਦੇ ਸੋਨ ਤੇ ਚਾਂਦੀ ਤਮਗੇ ਦੋਵੇਂ ਕੇਨੀਆ ਦੀ ਝੋਲੀ ਪਏ ਕੇਨੀਆਈ ਮੈਰਾਥਨ ਦੌੜਾਕ ਪੇਰੇਸ ਜੇਪਚਿਚੀਰ ਨੇ ਸ਼ੁੱਕਰਵਾਰ ਮੈਰਾਥਨ ’ਚ ਜਿੱਥੇ ਆਪਣੇ ਸੀਜਨ ਦੇ ਸਰਵੋਤਮ ਸਮੇਂ 2 ਘੰਟੇ 27 ਮਿੰਟ 20 ਸੈਂਕਿੰਡ ਦੇ ਨਾਲ ਸੋਨ ਆਪਣੇ ਨਾਂਅ ਕੀਤਾ ਤਾਂ ਉੱਥੇ ਉਨ੍ਹਾਂ ਦੀ ਹਮਵਤਨ ਤੇ ਵਿਸ਼ਵ ਰਿਕਾਰਡ ਦੌੜਾਕ ਬ੍ਰਿਗਿਡ ਕੋਸਗੇਈ ਨੇ ਦੋ ਘੰਟੇ 27 ਮਿੰਟ 36 ਸੈਂਕਿੰਡ ਦੇ ਨਾਲ ਚਾਂਦੀ ਤਮਗਾ ਜਿੱਤਿਆ ਬ੍ਰਿਗਿਡ ਦਾ ਵੀ ਇਹ ਸੀਜਨ ਬੈਸਟ ਪ੍ਰਦਰਸ਼ਨ ਰਿਹਾ, ਪਰ ਉਹ ਆਪਣੇ ਵਿਸ਼ਵ ਰਿਕਾਰਡ ਤੋਂ ਕਾਫ਼ੀ ਦੂਰ ਗਈ।
ਪਹਿਲੀ ਵਾਰ ਮੈਰਾਥਨ ’ਚ ਹਿੱਸਾ ਲੈ ਰਹੀ ਅਮਰੀਕਾ ਦੀ ਲੰਮੀ ਦੂਰੀ ਦੀ ਦੌੜਾਕ ਮੌਲੀ ਸੀਡੇਲ ਵੀ ਆਪਣਾ ਸੀਜਨ ਬੈਸਟ ਸਮੇਂ ਦੇਣ ’ਚ ਸਫ਼ਲ ਰਹੀ ਦੋ ਘੰਟੇ 27 ਮਿੰਟ 46 ਸੈਂਕਿੰਡ ’ਚ ਮੈਰਾਥਨ ਪੂਰੀ ਕਰਕੇ ਮੌਲੀ ਨੇ ਕਾਂਸੀ ਤਮਗਾ ਹਾਸਲ ਕੀਤਾ ਜ਼ਿਕਰਯੋਗ ਹੈ ਕਿ ਔਰਤਾਂ ਦੀ 42.195 ਕਿਮੀ ਦੀ ਮੈਰਾਥਨ ਦੌੜ ਸਪਪੋਰੋ ਕੇਓਡੋਰੀ ਪਾਰਕ ’ਚ ਸ਼ੁਰੂ ਤੇ ਸਮਾਪਤ ਹੋਈ ਪਾਰਕ ਦੇ ਚਾਰੇ ਪਾਸੇ ਦੋ ਲੈਪ ਦੌੜਨ ਤੋਂ ਬਾਅਦ ਦੌੜਾਕ ਤਿੰਨ-ਲੂਪ ਦੌੜ ਮਾਰਗ ਤੋਂ ਗੁਜਰੇ ਪੁਰਸ਼ਾਂ ਦੀ ਮੈਰਾਥਨ ਕੱਲ੍ਹ ਐਤਵਰ ਨੂੰ ਇੱਥੇ ਕਰਵਾਈ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ