ਟੋਕੀਓ ਓਲੰਪਿਕ : ਭਾਰਤੀ ਗੋਲਫਰ ਅਦਿੱਤੀ ਅਸ਼ੋਕ ਤਮਗੇ ਤੋਂ ਖੁੰਝੀ

ਟੋਕੀਓ ਓਲੰਪਿਕ : ਭਾਰਤੀ ਗੋਲਫਰ ਅਦਿੱਤੀ ਅਸ਼ੋਕ ਤਮਗੇ ਤੋਂ ਖੁੰਝੀ

ਟੋਕੀਓ (ਏਜੰਸੀ)। ਨੌਜਵਾਨ ਭਾਰਤੀ ਗੋਲਫ਼ਰ ਅਦਿੱਤੀ ਅਸ਼ੋਕ ਸ਼ਨਿੱਚਰਵਾਰ ਨੂੰ ਮਹਿਲਾ ਵਿਅਕਤੀਗਤ ਸਟ੍ਰੋਕ ਪਲੇਅ ’ਚ ਤਮਗਾ ਹਾਸਲ ਕਰਨ ਤੋਂ ਖੁੰਝ ਗਈ ਉਨ੍ਹਾਂ ਚੌਥੇ ਸਥਾਨ ‘ਤੇ ਮੁਕਾਬਲਾ ਸਮਾਪਤ ਕੀਤਾ ਜੋ ਹੁਣ ਤੱਕ ਓਲੰਪਿਕ ’ਚ ਕਿਸੇ ਵੀ ਭਾਰਤੀ ਗੋਲਫ਼ਰ ਦਾ ਸਰਵੋਤਮ ਪ੍ਰਦਰਸ਼ਨ ਹੈ ਅਦਿਤੀ ਨੇ ਪਹਿਲੇ ਤਿੰਨ ਰਾਊਂਡਾਂ ’ਚ ਚੰਗਾ ਪ੍ਰਦਰਸ਼ਨ ਕੀਤਾ ਤੇ ਚੋਟੀ ਤਿੰਨ ’ਚ ਜਗ੍ਹਾ ਬਣਾਈ ਰੱਖੀ।

ਉਨ੍ਹਾਂ ਦੇ ਇਸ ਪ੍ਰਦਰਸ਼ਨ ਦੇ ਚੱਲਦਿਆਂ ਸਭ ਨੂੰ ਉਨ੍ਹਾਂ ਤੋਂ ਤਮਗੇ ਦੀ ਉਮੀਦ ਸੀ ਪਰ ਚੌਥੇ ਤੇ ਅੰਤਿਮ ਰਾਊਂਡ ’ਚ ਚੌਥੇ ਸਥਾਨ ’ਤੇ ਖਿਸਕਣ ਨਾਲ ਉਹ ਪੋਡੀਅਮ (ਸਿਖਰਲੇ ਤਿੰਨ) ’ਤੇ ਸਮਾਪਤ ਨਹੀਂ ਕਰ ਸਕੀ ਅਮਰੀਕਾ ਦੀ ਨੇਲੀ ਕੋਰਡਾ ਨੇ ਸਾਰੇ ਵਿਰੋਧੀਆਂ ਨੂੰ ਪਛਾੜਦਿਆਂ ਚੋਟੀ ’ਤੇ ਰਹਿ ਕੇ ਸੋਨ ਤਮਗਾ ਜਿੱਤਿਆ। ਓਧਰ ਜਾਪਾਨ ਦੀ ਇਨਾਮੀ ਮੋਨੇ ਫਾਈਨਲ ਰਾਊਂਡ ’ਚ ਨਿਊਜ਼ੀਲੈਂਡ ਦੀ ਲਿਡੀਆ ਕੇਓ ਨੂੰ ਪਿੱਛੇ ਛੱਡ ਕੇ ਚਾਂਦੀ ਤਗਾ ਹਾਸਲ ਕਰਨ ’ਚ ਸਫ਼ਲ ਰਹੀ ਲਿਡੀਆ ਨੂੰ ਕਾਂਸੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਭਾਰਤ ਦੀ ਦੀਕਸ਼ਾ ਡਾਗਰ ਵੀ ਕੁਝ ਖਾਸ ਨਹੀਂ ਕਰ ਸਕੀ ਤੇ 50ਵੇਂ ਸਥਾਨ ‘ਤੇ ਮੁਕਾਬਲਾ ਸਮਾਪਤ ਕੀਤਾ ਸੋਨ ਤਮਗਾ ਜੇਤੂ ਨੇਲੀ ਕੋਰਡਾ ਦੀ ਭੈਣ ਨੇ ਚੰਗਾ ਪ੍ਰਦਰਸ਼ਨ ਕੀਤਾ ਉਹ 14ਵੇਂ ਸਥਾਨ ’ਤੇ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ