ਸਰਕਾਰੀ ਸਕੂਲਾਂ ਦੇ ਤਿੰਨ ਵਿਦਿਆਰਥੀਆਂ ਨੇ ਐਨ.ਐਮ.ਐਮ.ਐਸ. ਦੀ ਪ੍ਰੀਖਿਆ ਕੀਤੀ ਪਾਸ 

NMMS Result
NMMS Result

ਮਿਡਲ ਸਕੂਲ ਪੱਕਾ ਦੀ ਮਨਪ੍ਰੀਤ ਕੌਰ ਨੇ ਐਨ.ਐਮ.ਐਮ.ਐਸ. ਦੀ ਪ੍ਰੀਖਿਆ ਪਾਸ ਕੀਤੀ

  • ਸਕੂਲ ਸਟਾਫ਼ ਵੱਲੋਂ ਜਲਦ ਹੀ ਕੀਤਾ ਜਾਵੇਗਾ ਮਨਪ੍ਰੀਤ ਕੌਰ ਸਨਮਾਨ

ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਐਸ.ਸੀ.ਈ.ਆਰ.ਟੀ.ਪੰਜਾਬ ਵੱਲੋਂ ਕਰਵਾਈ ਨੈਸ਼ਨਲ ਮੀਨਜ਼ ਮੈਰਿਟ ਸ਼ਕਾਲਰਸ਼ਿਪ ਪ੍ਰੀਖਿਆ ’ਚ ਸਰਕਾਰੀ ਮਿਡਲ ਸਕੂਲ ਪੱਕਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਹਰਨੇਕ ਸਿੰਘ ਨੇ ਪ੍ਰੀਖਿਆ ਪਾਸ ਕਰਕੇ, ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਦੇ ਮੁਖੀ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਮਨਪ੍ਰੀਤ ਕੌਰ ਪੁੱਤਰੀ ਹਰਨੇਕ ਸਿੰਘ ਨੇ ਇਸ ਤੋਂ ਪਹਿਲਾ ਮੈਰੀਟੋਰੀਅਸ ਸਕੂਲ ਦੀ ਪ੍ਰੀਖਿਆ ਪਾਸ ਕਰਨ ਕਰਨ ’ਚ ਵੀ ਸਫ਼ਲਤਾ ਪ੍ਰਾਪਤ ਕੀਤੀ ਸੀ। NMMS Result

ਇਹ ਵੀ ਪੜ੍ਹੋ: School Holidays: ਇਨ੍ਹਾਂ ਤਰੀਕਾਂ ਨੂੰ ਬੰਦ ਰਹਿਣਗੇ ਸਕੂਲ, ਬੱਚਿਆਂ ਨੂੰ ਬਣੀ ਮੌਜ਼

ਫਰੀਦਕੋਟ : ਸਰਕਾਰੀ ਮਿਡਲ ਸਕੂਲ ਪੱਕਾ ਦੀ ਐਨ.ਐੱਮ.ਐੱਮ.ਐਸ ਦੀ ਪ੍ਰੀਖਿਆ ਪਾਸ ਕਰਨ ਵਾਲੀ ਵਿਦਿਆਰਥਣ ਮਨਪ੍ਰੀਤ ਕੌਰ।

ਉਨ੍ਹਾਂ ਦੱਸਿਆ ਕਿ ਇਸ ਵਿਦਿਆਰਥਣ ਨੂੰ ਹੁਣ ਹਰ ਸਾਲ 12000 ਰੁਪਏ, ਪ੍ਰਤੀ ਮਹੀਨਾ 1000 ਰੁਪਏ ਦੀ ਰਾਸ਼ੀ ਸ਼ਕਾਲਰਸ਼ਿਪ ਵਜੋਂ ਇਹ ਰਾਸ਼ੀ 4 ਸਾਲ ਤੱਕ ਮਿਲੇਗੀ। ਉਨ੍ਹਾਂ ਵਿਦਿਆਰਥਣ ਦੀ ਇਸ ਪ੍ਰਾਪਤੀ ਤੇ ਮਨਪ੍ਰੀਤ ਕੌਰ, ਉਸ ਦੇ ਮਾਪਿਆਂ, ਸਕੂਲ ਦੇ ਅਧਿਆਪਕ ਵਿਕਾਸ ਅਰੋੜਾ, ਕਵਿਤਾ ਚਾਵਲਾ, ਪ੍ਰਵੀਨ ਲਤਾ, ਸੁਦੇਸ਼ ਸ਼ਰਮਾ, ਜਸਵਿੰਦਰ ਕੌਰ ਅਤੇ ਸਿਮਰਜੀਤ ਕੌਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਵਿਦਿਆਰਥਣ ਦਾ ਸਕੂਲ ਵਿਖੇ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਵਿਦਿਆਰਥਣ ਮਨਪ੍ਰੀਤ ਕੌਰ, ਸਕੂਲ ਸਟਾਫ਼ ਨੂੰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਬਿ੍ਰਜ ਮੋਹਨ ਸਿੰਘ ਬੇਦੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਬਲਾਕ ਨੋਡਲ ਅਫ਼ਸਰ ਫ਼ਰੀਦਕੋਟ-3 ਪ੍ਰਿੰਸੀਪਲ ਰਾਜਵਿੰਦਰ ਕੌਰ, ਸਰਕਾਰੀ ਹਾਈ ਸਕੂਲ ਟਹਿਣਾ ਦੇ ਮੁਖੀ ਅਕਾਸ਼ ਅਗਰਵਾਲ ਨੇ ਵਧਾਈ ਦਿੱਤੀ ਹੈ। NMMS Result

ਸਰਕਾਰੀ ਮਿਡਲ ਸਕੂਲ ਚਹਿਲ ਦੇ ਰਾਜਵੀਰ ਕੌਰ ਰਾਮ ਮਿਲਨ ਨੇ ਐਨ.ਐਮ.ਐੱਮ.ਐਸ ਦੀ ਪ੍ਰੀਖਿਆ ਪਾਸ ਕੀਤੀ

ਇਸੇ ਤਰ੍ਹਾਂ ਐਸ.ਸੀ.ਈ.ਆਰ.ਟੀ.ਪੰਜਾਬ ਵੱਲੋਂ ਕਰਵਾਈ ਨੈਸ਼ਨਲ ਮੀਨਜ਼ ਮੈਰਿਟ ਸ਼ਕਾਲਰਸ਼ਿਪ ਪ੍ਰੀਖਿਆ ’ਚ ਸਰਕਾਰੀ ਮਿਡਲ ਸਕੂਲ ਚਹਿਲ ਦੀ ਵਿਦਿਆਰਥਣ ਰਾਜਵੀਰ ਕੌਰ ਪੁੱਤਰੀ ਸ਼੍ਰੀ ਹਰਬੰਸ ਸਿੰਘ ਨੇ 102 ਅੰਕ ਅਤੇ ਵਿਦਿਆਰਥੀ ਰਾਮ ਮਿਲਨ ਪੁੱਤਰ ਸ਼੍ਰੀ ਸ਼ਿਵ ਨਾਥ ਨੇ 97 ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕਰਕੇ, ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਇਨ੍ਹਾਂ ਵਿਦਿਆਰਥਣਾਂ ਨੂੰ ਹੁਣ ਹਰ ਸਾਲ ਮਿਲਣਗੇ 12000 ਰੁਪਏ / NMMS Result

ਸਕੂਲ ਦੇ ਮੁਖੀ ਲਵਲੀਨ ਕੌਰ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਹੁਣ ਹਰ ਸਾਲ 12000 ਰੁਪਏ, ਪ੍ਰਤੀ ਮਹੀਨਾ 1000 ਰੁਪਏ ਦੀ ਰਾਸ਼ੀ ਸ਼ਕਾਲਰਸ਼ਿਪ ਵਜੋਂ ਇਹ ਰਾਸ਼ੀ 4 ਸਾਲ ਤੱਕ ਮਿਲੇਗੀ। ਉਨ੍ਹਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਸਕੂਲ ਦੇ ਅਧਿਆਪਕ ਸੁਰਿੰਦਰਪਾਲ ਸਿੰਘ ਸੋਨੀ, ਗੁਰਦਿੱਤ ਸਿੰਘ, ਰੁਚੀ ਅਰੋੜਾ, ਰਾਜਵਿੰਦਰ ਕੌਰ, ਭੁਪਿੰਦਰ ਕੌਰ, ਮਨਦੀਪ ਕੌਰ, ਸਰੋਜ ਰਾਣੀ ਨੂੰ ਵਧਾਈ ਦਿੱਤੀ ਹੈ। NMMS Result

ਫਰੀਦਕੋਟ : ਸਰਕਾਰੀ ਮਿਡਲ ਸਕੂਲ ਪੱਕਾ ਦੀ ਐਨ.ਐੱਮ.ਐੱਮ.ਐਸ ਦੀ ਪ੍ਰੀਖਿਆ ਪਾਸ ਕਰਨ ਵਾਲੀ ਵਿਦਿਆਰਥਣ ਰਾਜਵੀਰ ਕੌਰ ਅਤੇ ਵਿਦਿਆਰਥੀ ਰਾਮ ਮਿਲਨ।

ਇਹ ਵੀ ਪੜ੍ਹੋ: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਦਾ ਗਠਨ

ਉਨ੍ਹਾਂ ਦੱਸਿਆ ਕਿ ਛੇਤੀ ਹੀ ਵਿਦਿਆਰਥੀਆਂ ਦਾ ਸਕੂਲ ਵਿਖੇ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਵਿਦਿਆਰਥੀ ਰਾਜਵੀਰ ਕੌਰ, ਰਾਮ ਮਿਲਨ ਅਤੇ ਸਕੂਲ ਦੇ ਸਮੂਹ ਸਟਾਫ਼ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਬਿ੍ਰਜ ਮੋਹਨ ਸਿੰਘ ਬੇਦੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਬਲਾਕ ਨੋਡਲ ਅਫ਼ਸਰ ਫ਼ਰੀਦਕੋਟ-2 ਪ੍ਰਿੰਸੀਪਲ ਅੰਜਨਾ ਕੌਂਸ਼ਲ, ਜ਼ਿਲਾ ਗਾਈਡੈਂਸ ਕਾਊਂਸਲਰ ਫ਼ਰੀਦਕੋਟ ਜਸਬੀਰ ਸਿੰਘ ਜੱਸੀ, ਸਰਕਾਰੀ ਹਾਈ ਸਕੂਲ ਬੀੜ ਸਿੱਖਾਂਵਾਲਾ ਦੇ ਮੁੱਖ ਅਧਿਆਪਕਾ ਹਰਸਿਮਰਨਜੀਤ ਕੌਰ ਨੇ ਵਧਾਈ ਦਿੱਤੀ ਹੈ।