ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਦਾ ਗਠਨ

Krantikari Kisan Union

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਅੱਜ ਨਛੱਤਰ ਸਿੰਘ ਬਲਾਕ ਸੀਨੀਅਰ ਮੀਤ ਪ੍ਰਧਾਨ ਕੋਟਕਪੂਰਾ, ਜਸਕਰਨ ਸਿੰਘ ਇਕਾਈ ਪ੍ਰਧਾਨ ਨੱਥੇਵਾਲਾ ਦੀਆਂ ਕੋਸ਼ਿਸ਼ਾਂ ਸਦਕਾ ਢਿੱਲੋਂ ਕਲੋਨੀ ਕੋਟਕਪੂਰਾ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਦੀ ਇਕਾਈ ਦੀ ਚੋਣ ਕੀਤੀ।

ਜਿਸ ਵਿਚ ਭੁਪਿੰਦਰ ਸਿੰਘ ਔਲਖ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਜਥੇਬੰਦੀ ਅੰਦਰ ਆਏ ਨਵੇਂ ਸਾਥੀਆਂ ਨੂੰ ਜਥੇਬੰਦੀ ਤੋਂ ਜਾਣੂ ਕਰਵਾਇਆ ਅਤੇ ਜਥੇਬੰਦੀ ਵੱਲੋਂ ਕੀਤੇ ਕੰਮਾਂ ਪ੍ਰਤੀ ਅਤੇ ਜਥੇਬੰਦੀ ਦੇ ਵਿਧਾਨ ਸੰਵਿਧਾਨ ਤੋਂ ਜਾਣੂੰ ਕਰਵਾਇਆ।

Also Read : ਅਮਰਨਾਥ ਯਾਤਰਾ ’ਤੇ ਜਾਣ ਵਾਲੇ ਧਿਆਨ ਦੇਣ, ਆਈ ਨਵੀਂ ਅਪਡੇਟ

ਇਸ ਮੌਕੇ ਢਿੱਲੋਂ ਕਲੋਨੀ ਵਿਖੇ ਇਕਾਈ ਦੀ ਚੋਣ ਕਰਵਾਈ ਅਤੇ ਲਵਪ੍ਰੀਤ ਸਿੰਘ ਫਰੀਦਕੋਟ ਵੱਲੋਂ ਜਥੇਬੰਦੀ ਵਿੱਚੋਂ ਨਵੇਂ ਆਏ ਸਾਥੀਆਂ ਦੇ ਆਹੁਦੇਦਾਰਾਂ ਦੇ ਨਾਂਅ ਬੋਲੇ ਜਿਨ੍ਹਾਂ ਵਿੱਚ ਇਕਾਈ ਪ੍ਰਧਾਨ ਰਣਧੀਰ ਸਿੰਘ ਨੂੰ ਇਕਾਈ ਪ੍ਰਧਾਨ ਲਾਇਆ ਗਿਆ, ਸੁਖਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਰਾਜਵਿੰਦਰ ਸਿੰਘ ਮੀਤ ਪ੍ਰਧਾਨ, ਹਰਕਰਨ ਸਿੰਘ ਨੂੰ ਜਰਨਲ ਸਕੱਤਰ, ਸੁਖਦੀਪ ਸਿੰਘ ਨੂੰ ਖਜਾਨਚੀ, ਪਵਨ ਕੁਮਾਰ ਨੂੰ ਖਜਾਨਚੀ ਚੁਣਿਆ ਗਿਆ ਚੋਣ ਸਾਰੇ ਸਾਥੀਆਂ ਦੀ ਸਹਿਮਤੀ ਨਾਲ ਕੀਤੀ ਗਈ ਅਤੇ ਨਵੀਂ ਚੁਣੀ ਕਮੇਟੀ ਵੱਲੋਂ ਜਥੇਬੰਦੀ ਦਾ ਹਰ ਸੰਘਰਸ਼ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ ਗਿਆ।

LEAVE A REPLY

Please enter your comment!
Please enter your name here