ਘਰ ਨੂੰ ਲੱਗੀ ਅੱਗ ’ਚ ਤਿੰਨ ਜਣੇ ਜਿਉਂਦੇ ਸੜੇ

Fire

ਚਾਰ ਗੰਭੀਰ ਜਖ਼ਮੀ | Fire

ਅੰਮ੍ਰਿਤਸਰ। ਅੰਮ੍ਰਿਤਸਰ ਦੇ ਰੋਜ ਐਨਕਲੇਵ ਸਥਿੱਤ ਇੱਕ ਘਰ ’ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ ਤਿੰਨ ਜਣਿਆਂ ਦੀ ਜਿਉਂਦੇ ਸੜਨ ਨਾਲ ਮੌਤ ਹੋ ਗਈ, ਜਦੋਂਕਿ 4 ਜਣੇ ਗੰਭੀਰ ਰੂਪ ’ਚ ਝੁਲਸ ਗਏ। ਸਾਰੇ ਜਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਰੋਜ਼ ਐਨਕਲੇਵ ਸਥਿੱਤ ਕੋਠੀ ਨੰਬਰ 18 ’ਚ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਨੇੜੇ ਤੇੜੇ ਦੇ ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬਿ੍ਰਗੇਡ ਨੂੰ ਸੂਚਨਾ ਦਿੱਤੀ। ਅੱਗ ਲੱਗਣ ਦੇ ਸਮੇਂ ਘਰ ’ਚ ਸੱਤ ਜਣੇ ਸੁੱਤੇ ਹੋਏ ਸਨ। ਜਦੋਂ ਉਹ ਜਾਗੇ ਤਾਂ ਅੱਗ ਐਨੀ ਫੈਲ ਚੁੱਕੀ ਸੀ ਕਿ ਉਹ ਬਾਹਰ ਨਹੀਂ ਨਿੱਕਲ ਸਕੇ ਅਤੇ ਜਿਉਂਦੇ ਸੜ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ