ਸੜਕ ਹਾਦਸਿਆਂ ‘ਚ ਦੋ ਭਰਾਵਾਂ ਸਮੇਤ ਤਿੰਨ ਦੀ ਮੌਤ

Five Killed Road Accident

ਇੱਕ ਮ੍ਰਿਤਕ ਦੀ ਮਹੀਨੇ ਪਹਿਲਾਂ ਹੀ ਹੋਈ ਸੀ ਸ਼ਾਦੀ

ਪ੍ਰਤਾਪਗੜ, ਏਜੰਸੀ। ਉਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ‘ਚ ਹੋਏ ਸੜਕ ਹਾਦਸਿਆਂ ‘ਚ ਦੋ ਸਕੇ ਭਰਾਵਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਮੰਗਲਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸੋਮਵਾਰ ਸ਼ਾਮ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਲਗਭਗ 60 ਕਿਲੋਮੀਟਰ ਦੂਰ ਹਥਿਗਵਾਂ ਖੇਤਰ ‘ਚ ਫੁਲਮਤੀ ਬਜ਼ਾਰ ਕੋਲ ਤੇਜ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਨਾਲ ਉਹਨਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਸ਼ਿਨਾਖਤ ਕਾਮਾ ਪੱਟੀ ਨਿਵਾਸੀ ਹੇਮ ਰਾਜ ਯਾਦਵ ਦੇ ਪੁੱਤਰ 22 ਸਾਲਾ ਅਨਿਲ ਯਾਦਵ ਅਤੇ 20 ਸਾਲਾ ਅੰਕਿਤ ਉਰਫ ਅਤੁਲ ਯਾਦਵ ਵਜੋਂ ਕੀਤੀ ਗਈ ਹੈ। ਦੋਵੇਂ ਭਰਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪੁਲਿਸ ਵਿਭਾਗ ਦੁਆਰਾ ਕਰਵਾਏ ਪ੍ਰੀਖਿਆ ਦੇਣ ਪ੍ਰਯਾਗਰਾਜ ਜਾ ਰਹੇ ਸਨ। ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ। ਉਹਨਾ ਦੱਸਿਆ ਕਿ ਅਨਿਲ ਯਾਦਵ ਦੀ ਸ਼ਾਦੀ ਇੱਕ ਮਹੀਨੇ ਪਹਿਲਾਂ ਹੋਈ ਸੀ।

ਉਹਨਾਂ ਦੱਸਿਆ ਕਿ ਦੂਜੀ ਘਟਨਾ ਪੱਟੀ  ਖੇਤਰ ‘ਚ ਬਣੀ ਤੇਰਹ ਮੀਲ ਕੋਲ ਵਾਪਰੀ ਜਿੱਥੇ ਬੋਲੈਰੋ ਵਾਹਨ ਦੀ ਲਪੇਟ ‘ਚ ਆਉਣ ਨਾਲ ਪੱਟੜੀ ਰੋਡ ਨਿਵਾਸੀ ਬਲਦੇਵ ਚੌਰਸੀਆ ਦੀ ਮੌਤ ਹੋ ਗਈ। ਬਲਦੇਵ ਚੌਰਸੀਆ ਇੱਕ ਸਥਾਨਕ ਸਕੂਲ ਦੇ ਪ੍ਰਬੰਧਕ ਸਨ। ਹਾਦਸੇ ਤੋਂ ਬਾਅਦ ਚਾਲਕ ਫਰਾਰ ਹੋ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।